ਅਫਜ਼ਲ ਅੰਸਾਰੀ ਦੀ ਮੈਂਬਰਸ਼ਿਪ ਹੋ ਸਕਦੀ ਰੱਦ, ਅਦਾਲਤ ਨੇ ਇਸ ਮਾਮਲੇ ‘ਚ ਸੁਣਾਈ 4 ਸਾਲ ਦਾ ਸਜ਼ਾ
ਉੱਤਰ ਪ੍ਰਦੇਸ਼ ਦੀ ਐਮਪੀ-ਐਮਐਲਏ ਅਦਾਲਤ ਨੇ ਉਸ ਦੇ ਭਰਾ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ।
ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਅਗਵਾ ਅਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਅਤੇ 10 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਕੁਝ ਘੰਟਿਆਂ ਬਾਅਦ ਉੱਤਰ ਪ੍ਰਦੇਸ਼ ਦੀ ਐਮਪੀ-ਐਮਐਲਏ ਅਦਾਲਤ ਨੇ ਉਸ ਦੇ ਭਰਾ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਅਫਜ਼ਲ ਅੰਸਾਰੀ ਨੂੰ ਇਸ ਮਾਮਲੇ ਵਿਚ ਅਦਾਲਤ ਨੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ।
ਇਸ ਦੇ ਨਾਲ ਹੀ ਅਦਾਲਤ ਨੇ ਮੁਖਤਾਰ ਅੰਸਾਰੀ 'ਤੇ 5 ਲੱਖ ਰੁਪਏ ਅਤੇ ਅਫਜ਼ਲ ਅੰਸਾਰੀ 'ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦੋਵਾਂ ਭਰਾਵਾਂ 'ਤੇ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਕਤਲ ਨਾਲ ਜੁੜੇ ਅਗਵਾ ਕਾਂਡ ਨਾਲ ਜੁੜੇ ਹੋਣ ਦਾ ਦੋਸ਼ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਅਫਜ਼ਲ ਅੰਸਾਰੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਮੰਨੀ ਜਾ ਰਹੀ ਹੈ ਕਿਉਂਕਿ ਸੰਸਦ ਦੇ ਨਿਯਮਾਂ ਮੁਤਾਬਕ ਦੋ ਜਾਂ ਵੱਧ ਸਾਲ ਦੀ ਸਜ਼ਾ ਹੋਣ ’ਤੇ ਕੋਈ ਵੀ ਮੈਂਬਰ ਆਪਣੇ ਆਪ ਅਯੋਗ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਇਹ ਗਾਂ ਧਰਤੀ 'ਤੇ ਨਹੀਂ ਸਗੋਂ ਸਮੁੰਦਰ ਦੇ ਅੰਦਰ ਰਹਿੰਦੀ...ਜਾਣੋ ਕਿਉਂ ਕੀਤਾ ਜਾ ਰਿਹਾ ਇਸ਼ ਦਾ ਸ਼ਿਕਾਰ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਾਲ ਹੀ ਵਿਚ 2019 ਦੇ ਮਾਣਹਾਨੀ ਦੇ ਇਕ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਅਤੇ ਦੋ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਸ ਨਿਯਮ ਦੇ ਤਹਿਤ ਸੰਸਦ ਦੀ ਆਪਣੀ ਮੈਂਬਰਸ਼ਿਪ ਗੁਆ ਦਿੱਤੀ ਸੀ।
ਇਸ ਤੋਂ ਪਹਿਲਾਂ ਭਾਜਪਾ ਦੇ ਮਰਹੂਮ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਪਤਨੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਮਾਫ਼ੀਆ ਦਾ ਰਾਜ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਨਿਆਂਪਾਲਿਕਾ ਵਿਚ ਭਰੋਸਾ ਹੈ। ਮੁਖਤਾਰ ਅੰਸਾਰੀ ਅਤੇ ਉਸ ਦੇ ਭਰਾ ਅਫਜ਼ਲ ਅੰਸਾਰੀ ਨੇ ਕਥਿਤ ਤੌਰ 'ਤੇ 2005 ਵਿਚ ਗਾਜ਼ੀਪੁਰ ਵਿਚ ਕ੍ਰਿਸ਼ਨਾਨੰਦ ਰਾਏ ਦੀ ਹੱਤਿਆ ਕਰ ਦਿੱਤੀ ਸੀ। ਅਲਕਾ ਰਾਏ ਨੇ ਕਿਹਾ, "ਮੈਂ ਨਿਆਂਪਾਲਿਕਾ ਵਿਚ ਵਿਸ਼ਵਾਸ਼ ਰੱਖਦੀ ਹਾਂ। (ਰਾਜ ਵਿਚ) ਗੁੰਡਿਆਂ, ਮਾਫੀਆ ਦਾ ਰਾਜ ਖ਼ਤਮ ਹੋ ਗਿਆ ਹੈ।"
ਇਹ ਵੀ ਪੜ੍ਹੋ: Delhi Liquor Policy Case: ਅਦਾਲਤ ਨੇ 8 ਮਈ ਤੱਕ ਵਧਾਈ ਨਿਆਇਕ ਹਿਰਾਸਤ,ਸਿਸੋਦੀਆ ਨੇ ਕਿਹਾ- 'ਮੋਦੀ ਜੀ ਜਿੰਨੀ ਸਾਜ਼ਿਸ਼...'