ਦਿੱਲੀ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਬਿਜ਼ਨਸ ਕਲਾਸ 'ਚ ਮਿਲਿਆ ਕੀੜੀਆਂ ਦਾ ਝੁੰਡ, ਜਹਾਜ਼ 'ਚ ਬੈਠੇ ਸਨ ਭੂਟਾਨ ਦੇ ਪ੍ਰਿੰਸ
ਏਆਈ-111 ਉਡਾਨ ਦਿੱਲੀ ਹਵਾਈ ਅੱਡੇ ਤੋਂ ਪਹਿਲਾਂ ਤੋਂ ਨਿਰਧਾਰਤ ਸਮੇਂ ਦੁਪਹਿਰ ਦੋ ਵਜੇ ਦੇ ਬਦਲੇ ਸ਼ਾਮ ਦੇ ਕਰੀਬ ਪੰਜ ਵੱਜ ਕੇ 20 ਮਿੰਟ 'ਤੇ ਰਵਾਨਾ ਹੋਈ।
ਨਵੀਂ ਦਿੱਲੀ: ਏਅਰ ਇੰਡੀਆ ਦੀ ਦਿੱਲੀ-ਲੰਡਨ ਉਡਾਣ ਸੋਮਵਾਰ ਦੁਪਹਿਰ ਦੋ ਵਜੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਣ ਵਾਲੀ ਸੀ। ਪਰ ਬਿਜ਼ਨਸ ਕਲਾਸ 'ਚ ਕੀੜੀਆਂ ਦਾ ਝੁੰਡ ਮਿਲਣ ਕਾਰਨ ਇਸ 'ਚ ਤਿੰਨ ਘੰਟੇ ਤੋਂ ਜ਼ਿਆਦਾ ਦੀ ਦੇਰੀ ਹੋਈ। ਬਿਜ਼ਨਸ ਕਲਾਸ 'ਚ ਭੂਟਾਨ ਦੇ ਪ੍ਰਿੰਸ ਵੀ ਬੈਠੇ ਹੋਏ ਸਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਆਈ ਹੈ।
ਉਨ੍ਹਾਂ ਦੱਸਿਆ ਕਿ ਏਆਈ-111 ਉਡਾਨ ਦਿੱਲੀ ਹਵਾਈ ਅੱਡੇ ਤੋਂ ਪਹਿਲਾਂ ਤੋਂ ਨਿਰਧਾਰਤ ਸਮੇਂ ਦੁਪਹਿਰ ਦੋ ਵਜੇ ਦੇ ਬਦਲੇ ਸ਼ਾਮ ਦੇ ਕਰੀਬ ਪੰਜ ਵੱਜ ਕੇ 20 ਮਿੰਟ 'ਤੇ ਰਵਾਨਾ ਹੋਈ। ਸੂਤਰਾਂ ਮੁਤਾਬਕ ਉਡਾਣ ਭਰਨ ਤੋਂ ਠੀਕ ਪਹਿਲਾਂ ਬਿਜ਼ਨਸ ਕਲਾਸ 'ਚ ਕੀੜੀਆਂ ਮਿਲੀਆਂ।
ਜਦੋਂ ਏਅਰ ਇੰਡੀਆ ਦੀ ਫਲਾਈਟ 'ਚ ਉੱਡਦਾ ਦਿਖਿਆ ਚਮਗਿੱਦੜ
ਇਸ ਤਰ੍ਹਾਂ ਦੀ ਹੈਰਾਨ ਕਰਦੀ ਘਟਨਾ 27 ਮਈ ਨੂੰ ਹੋਈ ਸੀ ਜਦੋਂ ਅਮਰੀਕਾ 'ਚ ਨੇਵਾਰਕ ਰਵਾਨਾ ਹੋਈ ਏਅਰ ਇੰਡੀਆ ਦੀ ਉਡਾਣ ਨੂੰ ਵਾਪਸ ਦਿੱਲੀ ਹਵਾਈ ਅੱਡੇ 'ਤੇ ਪਰਤਣਾ ਪਿਆ ਸੀ। ਉਸ ਸਮੇਂ ਚਾਲਕ ਦਲ ਦੇ ਮੈਂਬਰਾਂ ਨੇ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ 'ਚ ਚਮਗਿੱਦੜ ਨੂੰ ਉੱਡਦਿਆਂ ਦੇਖਿਆ ਗਿਆ ਸੀ।
ਪਾਇਲਟਾਂ ਨੇ ਹਵਾਈ ਆਵਾਜਾਈ ਕੰਟਰੋਲਰ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਜਹਾਜ਼ ਵਾਪਸ ਲਿਆਂਦਾ ਗਿਆ। ਜਹਾਜ਼ ਉੱਤਰਨ ਤੋਂ ਬਾਅਦ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਅੰਦਰ ਕੀਟਨਾਸ਼ਕ ਛਿੜਕਾਅ ਕੀਤਾ ਗਿਆ, ਜਿਸ ਨਾਲ ਚਮਗਿੱਦੜ ਮਾਰਿਆ ਗਿਆ।
ਇਹ ਵੀ ਪੜ੍ਹੋ: Ration Card ਦੇ ਨਿਯਮਾਂ 'ਚ ਵੱਡੀ ਤਬਦੀਲੀ! ਜਾਣੋ ਨਹੀਂ ਤਾਂ ਰਾਸ਼ਨ ਲੈਣ ਲਈ ਝਲਣੀ ਪਵੇਗੀ ਪ੍ਰੇਸ਼ਾਨੀ
ਇਹ ਵੀ ਪੜ੍ਹੋ: Javed Akhtar Controversy: ਜਾਵੇਦ ਅਖ਼ਤਰ ਨੇ ਕੀਤੀ ਆਰਐਸਐਸ ਦੀ ਤੁਲਨਾ ਤਾਲਿਬਾਨ ਨਾਲ, ਹੁਣ ਘਰ ਦੇ ਬਾਹਰ ਹੋ ਰਿਹਾ ਰੋਸ ਪ੍ਰਦਰਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin