ਕੀ ਹੋ ਰਿਹਾ....? ਤਕਨੀਕੀ ਖਰਾਬੀ ਕਾਰਨ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI-159 ਰੱਦ
ਇੱਕ ਯਾਤਰੀ ਨੇ ਕਿਹਾ ਕਿ ਮੈਂ ਲੰਡਨ ਜਾ ਰਿਹਾ ਸੀ, ਮੇਰੀ ਟਿਕਟ ਏਅਰ ਇੰਡੀਆ ਦੀ ਹੈ। ਅੰਦਰ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਫਲਾਈਟ ਰੱਦ ਹੋ ਗਈ ਹੈ। ਜਦੋਂ ਮੈਂ ਪੁੱਛਿਆ ਕਿ ਕੀ ਹੋਇਆ, ਤਾਂ ਉਨ੍ਹਾਂ ਨੇ ਕੋਈ ਸਹੀ ਜਵਾਬ ਨਹੀਂ ਦਿੱਤਾ।

Air india : ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ AI-159 ਨੂੰ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤਾ ਗਿਆ ਹੈ। ਰੱਦ ਕੀਤੀ ਗਈ ਫਲਾਈਟ ਨੇ ਲੰਡਨ ਲਈ 1:10 ਵਜੇ ਉਡਾਣ ਭਰਨੀ ਸੀ, ਪਰ ਕਿਸੇ ਤਕਨੀਕੀ ਸਮੱਸਿਆ ਕਾਰਨ ਇਸਨੂੰ ਰੱਦ ਕਰਨਾ ਪਿਆ। ਫਲਾਈਟ ਰੱਦ ਹੋਣ ਕਾਰਨ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹੁਣ ਤੱਕ ਏਅਰ ਇੰਡੀਆ ਵੱਲੋਂ ਕਿਸੇ ਹੋਰ ਫਲਾਈਟ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਲੋਕ ਹਵਾਈ ਅੱਡੇ 'ਤੇ ਫਲਾਈਟ ਦੀ ਉਡੀਕ ਕਰ ਰਹੇ ਹਨ।
ਇੱਕ ਯਾਤਰੀ ਨੇ ਕਿਹਾ ਕਿ ਮੈਂ ਲੰਡਨ ਜਾ ਰਿਹਾ ਸੀ, ਮੇਰੀ ਟਿਕਟ ਏਅਰ ਇੰਡੀਆ ਦੀ ਹੈ। ਅੰਦਰ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਫਲਾਈਟ ਰੱਦ ਹੋ ਗਈ ਹੈ। ਜਦੋਂ ਮੈਂ ਪੁੱਛਿਆ ਕਿ ਕੀ ਹੋਇਆ, ਤਾਂ ਉਨ੍ਹਾਂ ਨੇ ਕੋਈ ਸਹੀ ਜਵਾਬ ਨਹੀਂ ਦਿੱਤਾ। ਉਨ੍ਹਾਂ ਕੋਲ ਕੋਈ ਸਹੀ ਜਾਣਕਾਰੀ ਨਹੀਂ ਹੈ। ਜੇਕਰ ਫਲਾਈਟ ਰੱਖ-ਰਖਾਅ ਲਈ ਗਈ ਹੈ, ਤਾਂ ਘੱਟੋ ਘੱਟ ਉਨ੍ਹਾਂ ਨੂੰ ਸਾਨੂੰ ਦੱਸਣਾ ਚਾਹੀਦਾ ਸੀ।
ਰਿਫੰਡ ਦੇ ਸਵਾਲ 'ਤੇ, ਉਹ ਔਨਲਾਈਨ ਜਾਣ ਲਈ ਕਹਿ ਰਹੇ ਹਨ। ਇੱਕ ਹੋਰ ਵਿਅਕਤੀ ਨੇ ਕਿਹਾ ਕਿ ਮੈਂ ਸਵੇਰੇ ਮੀਂਹ ਵਿੱਚ ਆਇਆ ਹਾਂ ਤੇ ਮੇਰੀ ਧੀ ਨੇ ਲੰਡਨ ਜਾਣਾ ਹੈ। ਸਾਨੂੰ ਦੱਸਿਆ ਗਿਆ ਕਿ ਫਲਾਈਟ ਰੱਦ ਹੋ ਗਈ ਹੈ, ਉਹ ਕੋਈ ਸਹੀ ਕਾਰਨ ਨਹੀਂ ਦੱਸ ਰਹੇ ਹਨ।
ਭੁੱਲੇ ਤਾਂ ਨਹੀਂ ਹੋਵੋਗੇ ਪਰ ਦੱਸ ਦਈਏ ਕਿ 12 ਜੂਨ ਨੂੰ, ਏਅਰ ਇੰਡੀਆ ਦੀ ਇੱਕ ਉਡਾਣ ਅਹਿਮਦਾਬਾਦ ਹਵਾਈ ਅੱਡੇ ਤੋਂ ਲੰਡਨ ਗੈਟਵਿਕ ਲਈ ਉਡਾਣ ਭਰੀ, ਜੋ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਇਸ ਘਾਤਕ ਜਹਾਜ਼ ਹਾਦਸੇ ਵਿੱਚ, ਜਹਾਜ਼ ਵਿੱਚ ਬੈਠੇ 242 ਲੋਕਾਂ ਵਿੱਚੋਂ 241 ਦੀ ਮੌਤ ਹੋ ਗਈ। ਸਿਰਫ਼ ਇੱਕ ਵਿਅਕਤੀ ਬਚਿਆ ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸਾਗ੍ਰਸਤ ਜਹਾਜ਼ ਬੋਇੰਗ ਦਾ 787 ਡ੍ਰੀਮਲਾਈਨਰ ਸੀ ਜੋ ਅੰਤਰਰਾਸ਼ਟਰੀ ਰੂਟਾਂ 'ਤੇ ਵਰਤਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਰੱਦ ਕੀਤੀ ਗਈ ਏਅਰ ਇੰਡੀਆ ਦੀ ਉਡਾਣ ਵੀ ਇੱਕ ਬੋਇੰਗ ਜਹਾਜ਼ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।






















