ਹੁਣ ਚੱਲਦੇ ਜਹਾਜ਼ 'ਚ ਵੀ ਵਰਤ ਸਕੋਗੇ WiFi, ਏਅਰਲਾਈਨਸ ਨੇ ਯਾਤਰੀਆਂ ਨੂੰ ਦਿੱਤਾ ਵੱਡਾ ਤੋਹਫਾ
ਏਅਰ ਇੰਡੀਆ ਦੇ ਅੰਤਰਰਾਸ਼ਟਰੀ ਰੂਟ ਨਿਊਯਾਰਕ, ਲੰਡਨ, ਪੈਰਿਸ ਅਤੇ ਸਿੰਗਾਪੁਰ 'ਤੇ ਪਹਿਲਾਂ ਹੀ ਮੁਫਤ ਵਾਈ-ਫਾਈ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹੁਣ ਇਸ ਨੂੰ ਘਰੇਲੂ ਰੂਟ 'ਤੇ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ।
Air India: ਨਵੇਂ ਸਾਲ ਦੇ ਮੌਕੇ 'ਤੇ ਏਅਰ ਇੰਡੀਆ ਨੇ ਆਪਣੇ ਯਾਤਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਏਅਰ ਇੰਡੀਆ ਘਰੇਲੂ ਉਡਾਣਾਂ ਵਿੱਚ ਵਾਈ-ਫਾਈ ਇੰਟਰਨੈਟ ਦੀ ਸ਼ੁਰੂਆਤ ਕਰਨ ਵਾਲੀ ਪਹਿਲੀ ਭਾਰਤੀ ਏਅਰਲਾਈਨ ਬਣ ਗਈ ਹੈ। ਏਅਰ ਇੰਡੀਆ ਦੁਆਰਾ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਏਅਰਬੱਸ ਏ350, ਬੋਇੰਗ 787-9 ਅਤੇ ਏਅਰਬੱਸ A321 ਨਿਓ ਜਹਾਜ਼ਾਂ ਵਿੱਚ ਸਵਾਰ ਯਾਤਰੀ 10,000 ਫੁੱਟ ਤੋਂ ਉੱਪਰ ਉੱਡਦੇ ਸਮੇਂ ਇੰਟਰਨੈਟ ਬ੍ਰਾਊਜ਼ ਕਰ ਸਕਣਗੇ, ਸੋਸ਼ਲ ਮੀਡੀਆ ਦੇਖ ਸਕਣਗੇ ਜਾਂ ਆਪਣੇ ਪਿਆਰਿਆਂ ਨੂੰ ਮੈਸੇਜ ਕਰ ਸਕਣਗੇ।
ਹੋਰ ਜਹਾਜ਼ਾਂ ਵਿੱਚ ਵੀ ਸ਼ੁਰੂ ਹੋਵੇਗੀ ਆਹ ਸਰਵਿਸ
ਇਹ ਸਰਵਿਸ ਏਅਰ ਇੰਡੀਆ ਦੇ ਅੰਤਰਰਾਸ਼ਟਰੀ ਮਾਰਗਾਂ ਨਿਊਯਾਰਕ, ਲੰਡਨ, ਪੈਰਿਸ ਅਤੇ ਸਿੰਗਾਪੁਰ 'ਤੇ ਪਹਿਲਾਂ ਹੀ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਇਸ ਨੂੰ ਪਾਇਰਲਟ ਪ੍ਰੋਜੈਕਟ ਪ੍ਰੋਗਰਾਮ ਤਹਿਤ ਘਰੇਲੂ ਰੂਟ 'ਤੇ ਸ਼ੁਰੂ ਕੀਤਾ ਗਿਆ ਹੈ। ਏਅਰ ਇੰਡੀਆ ਸਮੇਂ ਦੇ ਨਾਲ ਆਪਣੇ ਬੇੜੇ ਦੇ ਹੋਰ ਜਹਾਜ਼ਾਂ 'ਤੇ ਇਹ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਏਅਰ ਇੰਡੀਆ ਦੇ ਮੁੱਖ ਗਾਹਕ ਅਨੁਭਵ ਅਧਿਕਾਰੀ ਰਾਜੇਸ਼ ਡੋਗਰਾ ਨੇ ਕਿਹਾ ਕਿ ਕਨੈਕਟੀਵਿਟੀ ਹੁਣ ਆਧੁਨਿਕ ਯਾਤਰਾ ਦਾ ਅਨਿੱਖੜਵਾਂ ਅੰਗ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਸਾਡੇ ਯਾਤਰੀ ਵੈੱਬ ਨਾਲ ਜੁੜਨ ਦੀ ਸਹੂਲਤ ਦੀ ਸ਼ਲਾਘਾ ਕਰਨਗੇ ਅਤੇ ਏਅਰਕ੍ਰਾਫਟ 'ਤੇ ਸਵਾਰ ਹੋ ਕੇ ਏਅਰ ਇੰਡੀਆ ਦੇ ਨਵੇਂ ਅਨੁਭਵ ਦਾ ਆਨੰਦ ਲੈਣਗੇ।
ਏਅਰ ਇੰਡੀਆ ਦੀਆਂ ਉਡਾਣਾਂ 'ਚ ਯਾਤਰੀ ਕਿਵੇਂ ਲੈ ਸਕਦੇ ਵਾਈ-ਫਾਈ ਦਾ ਲਾਭ ?
1. ਆਪਣੀ ਡਿਵਾਈਸ 'ਤੇ Wi-Fi ਨੂੰ ਸਮਰੱਥ ਬਣਾਓ ਅਤੇ Wi-Fi ਸੈਟਿੰਗਾਂ 'ਤੇ ਜਾਓ।
2. ਏਅਰ ਇੰਡੀਆ ਵਾਈ-ਫਾਈ ਨੈੱਟਵਰਕ 'ਤੇ ਕਲਿੱਕ ਕਰੋ।
3. ਇੱਕ ਵਾਰ ਜਦੋਂ ਤੁਸੀਂ ਆਪਣੇ ਬ੍ਰਾਊਜ਼ਰ ਵਿੱਚ ਏਅਰ ਇੰਡੀਆ ਪੋਰਟਲ 'ਤੇ ਪਹੁੰਚ ਜਾਓਗੇ, ਤਾਂ ਆਪਣਾ PNR ਅਤੇ ਆਖਰੀ ਨਾਮ ਦਰਜ ਕਰੋ।
4. ਫਿਰ ਮੁਫ਼ਤ ਇੰਟਰਨੈੱਟ ਦਾ ਆਨੰਦ ਮਾਣੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।