ਪੜਚੋਲ ਕਰੋ

Air India Taken: ਏਅਰ ਇੰਡੀਆ ਅੱਜ ਤੋਂ ਟਾਟਾ ਦੀ, ਮੁੱਕ ਗਿਆ ਲੰਬਾ ਇੰਤਜ਼ਾਰ, ਇਸ ਤਰ੍ਹਾਂ ਹੋਵੇਗਾ ਯਾਤਰੀਆਂ ਦਾ ਸਵਾਗਤ

Air India Handover to Tata: ਏਅਰ ਇੰਡੀਆ ਦੀ ਕਮਾਨ ਟਾਟਾ ਗਰੁੱਪ ਨੂੰ ਸੌਂਪ ਦਿੱਤੀ ਗਈ ਹੈ। ਇਸ ਦੇ ਨਾਲ ਹੀ 69 ਸਾਲਾਂ ਬਾਅਦ ਟਾਟਾ ਫਿਰ ਏਅਰ ਇੰਡੀਆ ਦੇ ਕਾਕਪਿਟ 'ਤੇ ਸਵਾਰ ਹੋ ਗਿਆ ਹੈ।

Tata Taken Air India: ਕਰੀਬ 69 ਸਾਲਾਂ ਬਾਅਦ ਟਾਟਾ ਗਰੁੱਪ ਨੇ ਇੱਕ ਵਾਰ ਫਿਰ ਏਅਰ ਇੰਡੀਆ ਦੀ ਮਲਕੀਅਤ ਹਾਸਲ ਕਰ ਲਈ ਹੈ। ਏਅਰ ਇੰਡੀਆ ਨੂੰ ਵੀਰਵਾਰ ਅਧਿਕਾਰਤ ਤੌਰ 'ਤੇ ਟਾਟਾ ਸਮੂਹ ਨੂੰ ਸੌਂਪ ਦਿੱਤਾ ਗਿਆ। ਟਾਟਾ ਗਰੁੱਪ ਵੱਲੋਂ ਏਅਰ ਇੰਡੀਆ ਨੂੰ ਐਕਵਾਇਰ ਕਰਨ ਦਾ ਰਸਮੀ ਐਲਾਨ ਵੀ ਕੀਤਾ ਗਿਆ ਹੈ।

ਹੁਣ ਏਅਰ ਇੰਡੀਆ ਦੀ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਏਅਰ ਇੰਡੀਆ ਦੇ ਜਹਾਜ਼ ਸ਼ੁੱਕਰਵਾਰ ਤੋਂ ਟਾਟਾ ਗਰੁੱਪ ਦੇ ਅਧੀਨ ਉਡਾਣ ਭਰਨਗੇ। ਅਜਿਹੇ 'ਚ ਏਅਰਲਾਈਨਜ਼ ਦੇ ਪਾਇਲਟਾਂ ਨੂੰ ਇਕ ਸਰਕੂਲਰ ਜਾਰੀ ਕੀਤਾ ਗਿਆ ਹੈ ਕਿ ਉਹ ਟੇਕ ਆਫ ਤੋਂ ਪਹਿਲਾਂ ਯਾਤਰੀਆਂ ਦਾ ਖਾਸ ਤਰੀਕੇ ਨਾਲ ਸਵਾਗਤ ਕਰਨ।

ਸਰਕੂਲਰ ਮੁਤਾਬਕ, ਹਵਾਈ ਜਹਾਜ਼ ਦੇ ਕਪਤਾਨ ਵਲੋਂ ਫਲਾਈਟ ਵਿੱਚ ਘੋਸ਼ਣਾ ਇਸ ਤਰ੍ਹਾਂ ਕੀਤੀ ਜਾਵੇਗੀ: “ਪਿਆਰੇ ਮਹਿਮਾਨ, ਮੈਂ ਤੁਹਾਡਾ ਕੈਪਟਨ ( ਨਾਮ) ਗੱਲ ਕਰ ਰਿਹਾ ਹਾਂ। ਅੱਜ ਦੀ ਇਤਿਹਾਸਕ ਉਡਾਣ ਵਿੱਚ ਤੁਹਾਡਾ ਸੁਆਗਤ ਹੈ। ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਏਅਰ ਇੰਡੀਆ 7 ਦਹਾਕਿਆਂ ਬਾਅਦ ਅਧਿਕਾਰਤ ਤੌਰ 'ਤੇ ਟਾਟਾ ਗਰੁੱਪ ਦਾ ਹਿੱਸਾ ਬਣ ਗਈ ਹੈ। ਅਸੀਂ ਇਸ ਏਅਰ ਇੰਡੀਆ ਫਲਾਈਟ ਅਤੇ ਹਰ ਫਲਾਈਟ 'ਤੇ ਨਵੇਂ ਜੋਸ਼ ਨਾਲ ਤੁਹਾਡੀ ਸੇਵਾ ਕਰਨ ਦੀ ਉਮੀਦ ਕਰਦੇ ਹਾਂ। ਭਵਿੱਖ ਦੀ ਏਅਰ ਇੰਡੀਆ ਵਿੱਚ ਤੁਹਾਡਾ ਸੁਆਗਤ ਹੈ। ਉਮੀਦ ਹੈ ਕਿ ਤੁਹਾਡੀ ਚੰਗੀ ਯਾਤਰਾ ਹੋਵੇਗੀ। ਤੁਹਾਡਾ ਧੰਨਵਾਦ।'

ਟਾਟਾ ਸ਼ੁਰੂਆਤ 'ਚ 5 ਉਡਾਣਾਂ 'ਚ ਮੁਫਤ ਭੋਜਨ ਮੁਹੱਈਆ ਕਰਵਾਏਗਾ

ਟਾਟਾ ਗਰੁੱਪ ਨੇ ਕਿਹਾ ਹੈ ਕਿ ਸ਼ੁਰੂਆਤ 'ਚ ਉਹ 5 ਫਲਾਈਟਾਂ 'ਚ ਮੁਫਤ ਖਾਣਾ ਮੁਹੱਈਆ ਕਰਵਾਏਗਾ। ਇਸ 'ਚ ਮੁੰਬਈ-ਦਿੱਲੀ ਦੀਆਂ ਦੋ ਫਲਾਈਟਾਂ ਦਾ ਨਾਂ AI864 ਤੇ AI687 ਹੈ। ਇਸ ਤੋਂ ਇਲਾਵਾ AI945 ਮੁੰਬਈ ਤੋਂ ਅਬੂ ਧਾਬੀ ਤੇ AI639 ਮੁੰਬਈ ਤੋਂ ਬੈਂਗਲੁਰੂ ਦੀਆਂ ਉਡਾਣਾਂ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਮੁੰਬਈ-ਨਿਊਯਾਰਕ ਰੂਟ 'ਤੇ ਚੱਲਣ ਵਾਲੀਆਂ ਫਲਾਈਟਾਂ 'ਚ ਵੀ ਮੁਫਤ ਖਾਣਾ ਦਿੱਤਾ ਜਾਵੇਗਾ। ਟਾਟਾ ਗਰੁੱਪ ਨੇ ਕਿਹਾ ਕਿ ਬਾਅਦ ਵਿੱਚ ਮੁਫ਼ਤ ਭੋਜਨ ਵਿੱਚ ਪੜਾਅਵਾਰ ਵਾਧਾ ਕੀਤਾ ਜਾਵੇਗਾ।

ਦੱਸ ਦਈਏ ਕ ਏਅਰ ਇੰਡੀਆ ਦੀ ਸ਼ੁਰੂਆਤ ਟਾਟਾ ਗਰੁੱਪ ਨੇ 1932 ਵਿੱਚ ਕੀਤੀ ਸੀ। ਹਾਲਾਂਕਿ, ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 1953 ਵਿੱਚ ਏਅਰਲਾਈਨ ਦਾ ਰਾਸ਼ਟਰੀਕਰਨ ਕੀਤਾ। ਸਰਕਾਰ ਨੇ ਏਅਰ ਇੰਡੀਆ ਨੂੰ ਟਾਟਾ ਸਮੂਹ ਨੂੰ ਸੌਂਪਣ ਤੋਂ ਪਹਿਲਾਂ ਆਪਣੀ ਸਹਾਇਕ ਕੰਪਨੀ AIAHL ਵਿੱਚ ਰੱਖੇ 61,000 ਕਰੋੜ ਰੁਪਏ ਦੇ ਪੁਰਾਣੇ ਕਰਜ਼ੇ ਅਤੇ ਹੋਰ ਦੇਣਦਾਰੀਆਂ ਦਾ ਨਿਪਟਾਰਾ ਕਰ ਦਿੱਤਾ ਹੈ।

ਏਅਰਲਾਈਨ 'ਤੇ 31 ਅਗਸਤ 2021 ਤੱਕ ਕੁੱਲ 61,562 ਕਰੋੜ ਰੁਪਏ ਦਾ ਕਰਜ਼ਾ ਸੀ। ਇਸ ਵਿੱਚੋਂ ਟਾਟਾ ਸਮੂਹ ਨੇ 15,300 ਕਰੋੜ ਰੁਪਏ ਦਾ ਕਰਜ਼ਾ ਆਪਣੇ ਉੱਤੇ ਲਿਆ ਅਤੇ ਬਾਕੀ ਦਾ 75 ਪ੍ਰਤੀਸ਼ਤ ਜਾਂ ਲਗਪਗ 46,000 ਕਰੋੜ ਰੁਪਏ ਇੱਕ ਵਿਸ਼ੇਸ਼ ਉਦੇਸ਼ ਵਾਲੀ ਕੰਪਨੀ ਏਆਈ ਐਸੇਟ ਹੋਲਡਿੰਗ ਲਿਮਟਿਡ (AIAHL) ਨੂੰ ਟਰਾਂਸਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: Coronavirus Cases in India: ਨਵੇਂ ਕੋਰੋਨਾ ਮਾਮਲਿਆਂ 'ਚ 12% ਦੀ ਕਮੀ, ਪਿਛਲੇ 24 ਘੰਟਿਆਂ ਵਿੱਚ 2.51 ਲੱਖ ਨਵੇਂ ਕੇਸ ਅਤੇ 627 ਮੌਤਾਂ ਦਰਜ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Advertisement
ABP Premium

ਵੀਡੀਓਜ਼

Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Kidney Health : ਘੱਟ ਨਮਕ ਖਾਣ ਨਾਲ ਗੁਰਦੇ ਦੀਆਂ ਕੋਸ਼ਿਕਾਵਾਂ ਸਿਹਤਮੰਦ ਰਹਿੰਦੀਆਂ ਹਨ, ਜਾਣੋ ਕਿਵੇਂ
Kidney Health : ਘੱਟ ਨਮਕ ਖਾਣ ਨਾਲ ਗੁਰਦੇ ਦੀਆਂ ਕੋਸ਼ਿਕਾਵਾਂ ਸਿਹਤਮੰਦ ਰਹਿੰਦੀਆਂ ਹਨ, ਜਾਣੋ ਕਿਵੇਂ
Cricketer Retirement: ਜ਼ਿੰਬਾਬਵੇ ਦੌਰੇ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, 6 ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ  
ਜ਼ਿੰਬਾਬਵੇ ਦੌਰੇ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, 6 ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ  
Food Recipe: ਫੱਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਘਰ ‘ਚ ਬਣ ਜਾਵੇਗੀ ਸੁਆਦਿਸ਼ਟ ਡਿਸ਼
Food Recipe: ਫੱਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਘਰ ‘ਚ ਬਣ ਜਾਵੇਗੀ ਸੁਆਦਿਸ਼ਟ ਡਿਸ਼
Fashion Tips : ਗਰਮੀਆਂ 'ਚ ਤੁਹਾਨੂੰ ਨਹੀਂ ਆਵੇਗੀ ਬਦਬੂ, ਜਾਣੋ ਪਰਫਿਊਮ ਲਗਾਉਣ ਦਾ ਸਹੀ ਤਰੀਕਾ
Fashion Tips : ਗਰਮੀਆਂ 'ਚ ਤੁਹਾਨੂੰ ਨਹੀਂ ਆਵੇਗੀ ਬਦਬੂ, ਜਾਣੋ ਪਰਫਿਊਮ ਲਗਾਉਣ ਦਾ ਸਹੀ ਤਰੀਕਾ
Embed widget