ਪੜਚੋਲ ਕਰੋ
Advertisement
ਹਵਾ ਬਣੀ ਜ਼ਹਿਰਲੀ, ਸਾਹ ਲੈਣਾ ਔਖਾ, ਸਰਕਾਰ ਵੱਲੋਂ ਸਖ਼ਤ ਨਿਰਦੇਸ਼
ਨਵੀਂ ਦਿੱਲੀ: ਦਿੱਲੀ ਵਿੱਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਇਸ ਹਾਲਾਤ ਨੂੰ ਵੇਖਦਿਆਂ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਐਤਵਾਰ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਨਿਰਮਾਣ ਕਾਰਜਾਂ ਤੇ ਸ਼ਹਿਰ ਵਿੱਚ ਟਰੱਕਾਂ ਦੇ ਦਾਖ਼ਲੇ 'ਤੇ ਰੋਕ ਲਾ ਦਿੱਤੀ ਗਈ ਹੈ। ਪ੍ਰਦੂਸ਼ਣ ਤੋਂ ਬਚਣ ਲਈ ਲੋਕ ਲਗਾਤਾਰ ਧੂੰਏਂ ਨਾਲ ਦੋ ਹੱਥ ਕਰ ਰਹੇ ਹਨ। ਉਪ ਰਾਜਪਾਲ ਅਨਿਲ ਬੈਜਲ ਨੇ ਵਿਗੜੇ ਹੋਏ ਹਾਲਾਤ ਦੇ ਮੱਦੇਨਜ਼ਰ ਵਾਤਾਵਰਣ ਪ੍ਰਦੂਸ਼ਣ ਰੋਕਥਾਮ ਤੇ ਕੰਟਰੋਲ ਅਥਾਰਟੀ (ਏ.ਪੀ.ਸੀ.ਏ.) ਦੇ ਫੈਸਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਪ ਰਾਜਪਾਲ ਵੱਲੋਂ ਰੱਖੀ ਗਈ ਬੈਠਕ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ।
ਰਾਜਪਾਲ ਨੇ ਦਿੱਤੇ ਨਿਰਦੇਸ਼-
- ਪਾਣੀ ਦਾ ਛਿੜਕਾਅ (ਸਪਰੇਅ) ਕੀਤਾ ਜਾਵੇਗਾ ਜਿਸ ਨਾਲ ਕੱਕਾ ਰੇਤਾ ਤੇ ਧੂੜ ਨਹੀਂ ਉੱਡੇਗੀ। ਐਲ.ਜੀ. ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਤੇ ਦੁਕਾਨਾਂ ਦੇ ਬਾਹਰ ਪਾਣੀ ਛਿੜਕਣ।
- ਕਿਸੇ ਵੀ ਤਰ੍ਹਾਂ ਦੇ ਆਮ ਉਸਾਰੀ (ਸਿਵਲ ਕੰਸਟ੍ਰਕਸ਼ਨ) ਜਿਵੇਂ ਕਿ ਮਕਾਨ-ਦੁਕਾਨ ਦੀ ਉਸਾਰੀ 'ਤੇ ਰੋਕ ਲਾ ਦਿੱਤੀ ਗਈ ਹੈ। ਜੇਕਰ ਤੁਸੀਂ ਦਿੱਲੀ ਵਿੱਚ ਕਿਤੇ ਕਿਸੇ ਇਮਾਰਤ ਵਿੱਚ ਉਸਾਰੀ ਹੁੰਦਿਆਂ ਵੇਖੋ ਤਾਂ ਤੁਰੰਤ ਇਸ ਦੀ ਸੂਚਨਾ ਇਲਾਕੇ ਦੇ ਥਾਣਾ ਮੁਖੀ ਨੂੰ ਦਿਓ।
- ਖੁੱਲ੍ਹੇ ਵਿੱਚ ਕੂੜਾ ਸਾੜਨ 'ਤੇ ਪਹਿਲਾਂ ਤੋਂ ਹੀ ਕਾਨੂੰਨ ਹੈ, ਜਿਸ ਦੀ ਉਲੰਘਣਾ ਕਰਨ ਵਾਲੇ ਨੂੰ ਦੋ ਹਜ਼ਾਰ ਰੁਪਏ ਤੇ ਜੇਲ੍ਹ ਹੋ ਸਕਦੀ ਹੈ ਪਰ ਹੁਣ ਇਸ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ਹਿਰ ਵਿੱਚ ਬਿਜਲੀ ਜਨਰੇਟਰ ਦੀ ਵਰਤੋਂ 'ਤੇ ਰੋਕ ਲਾ ਦਿੱਤੀ ਹੈ।
- ਨਿੱਜੀ ਗੱਡੀਆਂ ਦੀ ਵਰਤੋਂ ਨੂੰ ਘੱਟ ਕਰਨ ਲਈ ਪਾਰਕਿੰਗ ਫੀਸ ਵਧਾ ਦਿੱਤੀ ਹੈ। ਉਪ ਰਾਜਪਾਲ ਨੇ ਨਗਰ ਨਿਗਮ ਤੇ ਦਿੱਲੀ ਮੈਟਰੋ ਵਰਗੀਆਂ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਈ.ਪੀ.ਸੀ.ਏ. ਵੱਲੋਂ ਕੀਤੇ ਫੈਸਲਿਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਅਥਾਰਟੀ ਨੇ ਪਾਰਕਿੰਗ ਫੀਸ ਨੂੰ 4 ਗੁਣਾ ਵਧਾਉਣ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਲੋਕਾਂ ਨੂੰ ਮੈਟਰੋ ਦੇ ਕਿਰਾਏ ਵਿੱਚ ਕਿਸੇ ਕਿਸਮ ਦੀ ਛੋਟ ਨਹੀਂ ਦਿੱਤੀ ਹੈ ਕਿਉਂਕਿ ਵਧੇਰੇ ਰੁੱਝੇ ਤੇ ਆਮ ਸਮੇਂ ਲਈ ਵੱਖ-ਵੱਖ ਕਿਰਾਇਆ ਦਰਾਂ ਹਨ।
- ਦਿੱਲੀ ਦੇ ਸਾਰੇ ਸਕੂਲ ਐਤਵਾਰ ਤਕ ਬੰਦ ਕਰ ਦਿੱਤੇ ਗਏ ਹਨ। ਜਾਣਕਾਰੀ ਮਿਲੀ ਹੈ ਕਿ ਜੇਕਰ ਲੋੜ ਪਈ ਤਾਂ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ।
- ਗ਼ੈਰ ਕਾਨੂੰਨੀ ਫੈਕਟਰੀਆਂ ਜੋ ਕਾਨੂੰਨੀ ਰੂਪ ਨਾਲ ਲੱਗੇ ਕਾਰਖਾਨਿਆਂ ਤੋਂ ਜ਼ਿਆਦਾ ਧੂੰਆਂ ਪੈਦਾ ਕਰਦੀਆਂ ਹਨ, ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
- ਦਿੱਲੀ ਵਿੱਚ ਟਰੱਕਾਂ ਦੇ ਦਾਖ਼ਲੇ 'ਤੇ ਰੋਕ ਲਾ ਦਿੱਤੀ ਗਈ ਹੈ, ਸਿਰਫ਼ ਜ਼ਰੂਰੀ ਚੀਜ਼ਾਂ ਲਿਆਉਣ ਵਾਲੇ ਟਰੱਕ ਹੀ ਦਿੱਲੀ ਵਿੱਚ ਦਾਖ਼ਲ ਹੋਣਗੇ।
- ਜ਼ਹਿਰੀਲੇ ਧੂੰਏਂ ਦੇ ਪ੍ਰਭਾਵ ਘੱਟ ਕਰਨ ਲਈ ਸਰਕਾਰ ਨੇ ਸਿਹਤ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਦਿੱਲੀ ਵਾਸੀਆਂ ਨੂੰ ਇੱਕ ਦੂਜੇ ਨਾਲ ਕਾਰ ਸਾਂਝੀ ਕਰਨ, ਜਨਤਕ ਆਵਾਜਾਈ ਦੇ ਸਾਧਨ ਵਰਤਣ, ਘਰਾਂ 'ਚੋਂ ਲੋੜ ਪੈਣ 'ਤੇ ਹੀ ਨਿੱਕਲਣ ਤੇ ਬੀੜੀ-ਸਿਗਰਟਨੋਸ਼ੀ ਨਾ ਕਰਨ ਦੀ ਅਪੀਲ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement