(Source: Poll of Polls)
Weather Alert : ਪੰਜਾਬ, ਹਰਿਆਣਾ ਸਣੇ ਹਿਮਾਚਲੀ ਖੇਤਰਾਂ 'ਚ ਭਾਰੀ ਮੀਂਹ ਦਾ Alert, ਮੌਸਮ ਵਿਭਾਗ ਮੁਤਾਬਕ ਇਨ੍ਹਾਂ ਸੂਬਿਆਂ 'ਚ 5 ਦਿਨ ਮੌਸਮ ਰਹੇਗਾ ਖ਼ਰਾਬ
ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਅਗਲੇ ਪੰਜ ਦਿਨਾਂ ਤੱਕ ਸਾਰੇ ਉੱਤਰ-ਪੂਰਬੀ ਸੂਬਿਆਂ ਵਿੱਚ ਭਾਰੀ ਬਾਰਿਸ਼ ਹੋਵੇਗੀ। ਦੋ ਦਿਨਾਂ ਦੀ ਮੋਹਲੇਧਾਰ ਬਾਰਿਸ਼ ਤੋਂ ਬਾਅਦ ਉੱਤਰਾਖੰਡ ਨੂੰ ਕੁੱਝ ਰਾਹਤ ਮਿਲੇਗੀ ਤੇ ਬਾਰਿਸ਼ 'ਚ ਕੁਝ ਕਮੀ ਆਵੇਗੀ।
Weather Update Today : ਸੋਮਵਾਰ ਅਤੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਭਾਰਤ ਤੋਂ ਲੈ ਕੇ ਉੱਤਰ-ਪੂਰਬ ਦੇ ਹਿਮਾਲੀਅਨ ਖੇਤਰਾਂ, ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਉੱਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ 'ਚ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਉੱਤਰਾਖੰਡ ਲਈ ਰੈੱਡ ਅਲਰਟ ਅਤੇ ਘੱਟੋ-ਘੱਟ 20 ਸੂਬਿਆਂ ਲਈ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਹਿਮਾਚਲ ਵਿੱਚ ਜ਼ਮੀਨ ਖਿਸਕਣ ਕਾਰਨ 452 ਸੜਕਾਂ ਬੰਦ ਹਨ।
ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਅਗਲੇ ਪੰਜ ਦਿਨਾਂ ਤੱਕ ਸਾਰੇ ਉੱਤਰ-ਪੂਰਬੀ ਸੂਬਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਵੇਗੀ। ਦੋ ਦਿਨਾਂ ਦੀ ਮੋਹਲੇਧਾਰ ਬਾਰਿਸ਼ ਤੋਂ ਬਾਅਦ ਉੱਤਰਾਖੰਡ ਨੂੰ ਕੁਝ ਰਾਹਤ ਮਿਲੇਗੀ ਤੇ ਬਾਰਿਸ਼ 'ਚ ਕੁਝ ਕਮੀ ਆਵੇਗੀ। ਉਤਰਾਖੰਡ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਅਗਲੇ 24 ਘੰਟਿਆਂ ਦੌਰਾਨ ਘੱਟ ਤੋਂ ਦਰਮਿਆਨੀ ਹੜ੍ਹ ਆਉਣ ਦਾ ਖਤਰਾ ਹੈ। ਪੱਛਮੀ ਬੰਗਾਲ ਦੇ ਉਪ-ਹਿਮਾਲੀਅਨ ਖੇਤਰ, ਸਿੱਕਮ, ਆਸਾਮ ਦੇ ਨਾਲ ਲੱਗਦੇ ਅਤੇ ਮੇਘਾਲਿਆ ਦੇ ਕੁਝ ਖੇਤਰ ਵੀ ਹੜ੍ਹਾਂ ਦੇ ਖ਼ਤਰੇ ਵਿੱਚ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਹੋਈ ਭਾਰੀ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ 'ਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ, ਕਈ ਦਰੱਖਤ ਉਖੜ ਗਏ ਹਨ ਅਤੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਘਟਨਾਵਾਂ 'ਚ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਹੈ।
ਪੰਜਾਬ ਵਿੱਚ ਮੌਸਮ ਦਾ ਹਾਲ
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਬਠਿੰਡਾ ਤੇ ਹੋਰ ਸ਼ਹਿਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਹਿਮਾਚਲ: ਨਾਚਨ 'ਚ ਬੱਦਲ ਫਟਿਆ, ਦੋ ਦੀ ਮੌਤ
ਹਿਮਾਚਲ 'ਚ ਭਾਰੀ ਮੀਂਹ ਕਾਰਨ ਸੋਮਵਾਰ ਨੂੰ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਦੇ ਨਾਲ ਹੀ ਮੰਡੀ ਜ਼ਿਲੇ ਦੇ ਨਾਚਨ 'ਚ ਐਤਵਾਰ ਨੂੰ ਬੱਦਲ ਫਟਣ ਕਾਰਨ ਹੜ੍ਹ ਨਾਲ ਆਏ ਮਲਬੇ 'ਚ ਘਰਾਂ ਦੇ ਨਾਲ-ਨਾਲ ਪਾਰਕ 'ਚ ਮੌਜੂਦ ਕਈ ਵਾਹਨ ਵੀ ਰੁੜ੍ਹ ਗਏ। ਫਸਲਾਂ ਤਬਾਹ ਹੋ ਗਈਆਂ। ਹਮੀਰਪੁਰ ਦੇ ਭੋਰੰਜ ਸਬ-ਡਿਵੀਜ਼ਨ ਦੇ ਲਜਿਆਣੀ ਪਿੰਡ ਵਿੱਚ ਇੱਕ ਕੱਚਾ ਘਰ ਢਹਿ ਗਿਆ। ਮਕਾਨ ਦੇ ਮਲਬੇ ਹੇਠ ਦੱਬਣ ਨਾਲ ਇਕ ਔਰਤ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਈ। ਦੂਜੇ ਪਾਸੇ ਮੰਡੀ ਦੇ ਸਰਕਾਘਾਟ ਦੀ ਗੌਹਰ ਪੰਚਾਇਤ ਵਿੱਚ ਇੱਕ ਵਿਅਕਤੀ ਦੀ ਗਊਸ਼ਾਲਾ ਵਿੱਚ ਦੱਬਣ ਨਾਲ ਮੌਤ ਹੋ ਗਈ।