(Source: ECI/ABP News/ABP Majha)
ਜੱਜ ਨੇ ਸੁਣਾਇਆ ਫੈਸਲਾ- ਗਾਂ ਇਕਲੌਤਾ ਜਾਨਵਰ ਜੋ ਸਾਹ ਰਾਹੀਂ ਛੱਡਦਾ ਆਕਸੀਜਨ, ਕੌਮੀ ਪਸ਼ੂ ਐਲਾਣਨ ਦਾ ਦਿੱਤਾ ਵਿਚਾਰ
12 ਪੰਨਿਆ ਦੇ ਫੈਸਲੇ 'ਚ ਜਸਟਿਸ਼ ਸੇਖਰ ਕੁਮਾਰ ਯਾਦਵ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਗਊ ਦਾ ਮਹੱਤਵਪੂਰਨ ਸਥਾਨ ਹੈ ਤੇ ਇਸ ਨੂੰ ਦੇਵੀ ਦੇ ਰੂਪ 'ਚ ਪੂਜਿਆ ਜਾਂਦਾ ਹੈ।
ਇਲਾਹਾਬਾਦ: ਇਲਾਹਾਬਾਦ ਹਾਈਕਰੋਟ ਦੇ ਇਕ ਜੱਜ ਨੇ ਗਊ ਹੱਤਿਆ ਦੇ ਦੋਸ਼ੀ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਗਾਂ ਨੂੰ ਭਾਰਤ ਦਾ ਰਾਸ਼ਟਰੀ ਪਸ਼ੂ ਐਲਾਨਿਆ ਜਾਣਾ ਚਾਹੀਦਾ ਹੈ। ਕਿਉਂਕਿ ਗਾਂ ਇਕ ਅਜਿਹਾ ਜਾਨਵਰ ਹੈ ਜੋ ਸਾਹ ਲੈਂਦਾ ਹੈ ਤੇ ਆਕਸੀਜਨ ਬਾਹਰ ਕੱਢਦਾ ਹੈ।
12 ਪੰਨਿਆ ਦੇ ਫੈਸਲੇ 'ਚ ਜਸਟਿਸ਼ ਸੇਖਰ ਕੁਮਾਰ ਯਾਦਵ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਗਊ ਦਾ ਮਹੱਤਵਪੂਰਨ ਸਥਾਨ ਹੈ ਤੇ ਇਸ ਨੂੰ ਦੇਵੀ ਦੇ ਰੂਪ 'ਚ ਪੂਜਿਆ ਜਾਂਦਾ ਹੈ। ਵਿਗਿਆਨੀਆਂ ਮੁਤਾਬਕ ਗਾਂ ਇਕੋ ਇਕ ਅਜਿਹਾ ਜਾਨਵਰ ਹੈ ਜੋ ਸਾਹ ਰਾਹੀਂ ਆਕਸੀਜਨ ਬਾਹਰ ਕੱਢਦਾ ਹੈ।
ਅਲਾਹਾਬਾਦ ਹਾਈਕੋਰਟ ਇਕ ਦੋਸ਼ੀ ਜਾਵੇਦ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਜਿਸ ਨੂੰ ਗਾਂ ਚੋਰੀ ਕਰਨ ਤੇ ਕਥਿਤ ਤੌਰ 'ਤੇ ਇਸ ਦੀ ਹੱਤਿਆ ਕਰਨ ਦੇ ਦੋਸ਼ 'ਚ ਫੜ੍ਹਿਆ ਗਿਆ ਸੀ। ਜੱਜ ਸ਼ੇਖਰ ਕੁਮਾਰ ਯਾਦਵ ਨੇ ਜ਼ਮਾਨਤ ਪਟੀਸ਼ਨ ਖਾਰਜ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗਊ ਰੱਖਿਆ ਤੇ ਪ੍ਰਚਾਰ ਸਿਰਫ਼ ਇਕ ਧਰਮ ਦਾ ਨਹੀਂ ਬਲਕਿ ਦੇਸ਼ ਦਾ ਸੱਭਿਆਚਾਰ ਹੈ। ਧਰਮ ਦੀ ਪਰਵਾਹ ਕੀਤੇ ਬਿਨਾਂ ਸੱਭਿਆਚਾਰ ਨੂੰ ਬਚਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ: NLEM 2021: ਕੇਂਦਰ ਸਰਕਾਰ ਨੇ ਜ਼ਰੂਰੀ ਦਵਾਈਆਂ ਦੀ ਸੂਚੀ 'ਚ ਬਦਲਾਅ, 39 ਹੋਰ ਨਾਂਅ ਕੀਤੇ ਸ਼ਾਮਲ
ਇਹ ਵੀ ਪੜ੍ਹੋ: Coronavirus Update Today: ਦੇਸ਼ ਵਿੱਚ 24 ਘੰਟਿਆਂ ਵਿੱਚ 42,618 ਨਵੇਂ ਕੋਰੋਨਾ ਕੇਸ, ਜਦੋਂ ਕਿ 330 ਮਰੀਜ਼ਾਂ ਦੀ ਗਈ ਜਾਨ
ਇਹ ਵੀ ਪੜ੍ਹੋ: Gal Punjab Di: ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਫੈਸਲਾ, ਪੰਜਾਬ 'ਚ ਇੱਕ ਹਫਤੇ ਤੱਕ ਨਹੀਂ ਹੋਣਗੇ ਸੁਖਬੀਰ ਬਾਦਲ ਦੇ ਪ੍ਰੋਗਰਾਮ, ਜਾਣੋ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904