ਇਸ ਸਾਲ ਵੀ ਨਹੀਂ ਹੋਵੇਗੀ ਅਮਰਨਾਥ ਯਾਤਰਾ
ਹਿਮਾਲਿਆ ਦੇ ਉੱਚਾਈ ਵਾਲੇ ਹਿੱਸੇ 'ਚ 3,880 ਮੀਟਰ ਉੱਚਾਈ ਤੇ ਸਥਿਤ ਭਗਵਾਨ ਸ਼ਿਵ ਦੇ ਗੁਫਾ ਮੰਦਰ ਲਈ 56 ਦਿਨਾਂ ਯਾਤਰਾ 28 ਜੂਨ ਨੂੰ ਪਹਿਲਗਾਮ ਤੇ ਬਾਲਟਾਲ ਮਾਰਗ ਤੋਂ ਸ਼ੁਰੂ ਹੋਣੀ ਸੀ ਤੇ ਇਹ ਯਾਤਰਾ 22 ਅਗਸਤ ਨੂੰ ਸਮਾਪਤ ਹੁੰਦੀ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਇਸ ਸਾਲ ਵੀ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਗਈ ਹੈ। ਪਿਛਲੇ ਸਾਲ ਵੀ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਗਈ ਸੀ। ਹਾਲਾਂਕਿ ਸ਼ਰਧਾਲੂ 28 ਜੂਨ ਤੋਂ ਆਨਲਾਈਨ ਦਰਸ਼ਨ ਕਰ ਸਕਣਗੇ। ਸ੍ਰੀ ਅਮਰਨਾਥ ਛੜੀ ਮੁਬਾਰਕ 22 ਅਗਸਤ ਤੋਂ ਗੁਫਾ 'ਚ ਲਿਜਾਇਆ ਜਾਵੇਗਾ।
J&K Govt has decided to cancel Shri Amarnath Ji Yatra; all the traditional religious rituals to be performed at the Holy Cave Shrine as per past practice: Shri Amarnath Ji Shrine Board
— ANI (@ANI) June 21, 2021
ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਸ਼ੁੱਕਰਵਾਰ ਕਿਹਾ ਸੀ ਸਰਕਾਰ ਜਲਦ ਹੀ ਸਾਲਾਨਾ ਅਮਰਨਾਥ ਤੀਰਥ ਯਾਤਰਾ ਆਯੋਜਿਤ ਕਰਨ ਤੇ ਫੈਸਲਾ ਕਰੇਗੀ। ਪਰ ਨਾਲ ਹੀ ਇਹ ਵੀ ਸਪਸ਼ਟ ਕੀਤਾ ਸੀ ਕਿ ਲੋਕਾਂ ਦੀ ਜਾਨ ਬਚਾਉਣਾ ਉਸ ਦੀ ਸਰਵਉੱਚ ਪਹਿਲ ਹੈ। ਹਿਮਾਲਿਆ ਦੇ ਉੱਚਾਈ ਵਾਲੇ ਹਿੱਸੇ 'ਚ 3,880 ਮੀਟਰ ਉੱਚਾਈ ਤੇ ਸਥਿਤ ਭਗਵਾਨ ਸ਼ਿਵ ਦੇ ਗੁਫਾ ਮੰਦਰ ਲਈ 56 ਦਿਨਾਂ ਯਾਤਰਾ 28 ਜੂਨ ਨੂੰ ਪਹਿਲਗਾਮ ਤੇ ਬਾਲਟਾਲ ਮਾਰਗ ਤੋਂ ਸ਼ੁਰੂ ਹੋਣੀ ਸੀ ਤੇ ਇਹ ਯਾਤਰਾ 22 ਅਗਸਤ ਨੂੰ ਸਮਾਪਤ ਹੁੰਦੀ।