ਅੱਜ ਤੋਂ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ! ਕਿਦਾਂ ਕਰ ਸਕਦੇ ਅਪਲਾਈ, ਇੱਥੇ ਜਾਣੋ ਪੂਰਾ ਤਰੀਕਾ
ਸਰਕਾਰ ਨੇ 14 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਅਮਰਨਾਥ ਯਾਤਰਾ 'ਤੇ ਜਾਣ ਦਾ ਸੁਪਨਾ ਕਿਵੇਂ ਪੂਰਾ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਪ੍ਰਕਿਰਿਆ।

Amarnath Yatra: ਹਰ ਸਾਲ ਗਰਮੀਆਂ ਵਿੱਚ ਅਮਰਨਾਥ ਯਾਤਰਾ ਹੁੰਦੀ ਹੈ ਅਤੇ ਇਸਦਾ ਇਤਿਹਾਸ ਬਹੁਤ ਪੁਰਾਣਾ ਹੈ। ਮਾਨਤਾ ਅਨੁਸਾਰ, ਇਹ ਯਾਤਰਾ ਉਸੇ ਅਮਰਨਾਥ ਗੁਫਾ ਵਿੱਚ ਹੁੰਦੀ ਹੈ ਜਿੱਥੇ ਭਗਵਾਨ ਸ਼ਿਵ ਨੇ ਦੇਵੀ ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ ਅਤੇ ਉਦੋਂ ਤੋਂ, ਇਸ ਯਾਤਰਾ ਨੂੰ ਧਾਰਮਿਕ ਤੌਰ 'ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸਰਕਾਰ ਹਰ ਸਾਲ ਇਸ ਯਾਤਰਾ ਲਈ ਰਜਿਸਟ੍ਰੇਸ਼ਨ ਖੋਲ੍ਹਦੀ ਹੈ, ਜਿਸ ਵਿੱਚ ਬਹੁਤ ਸਾਰੇ ਸ਼ਰਧਾਲੂ ਹਿੱਸਾ ਲੈਂਦੇ ਹਨ। ਅਜਿਹੇ ਵਿੱਚ ਸਰਕਾਰ ਨੇ 14 ਅਪ੍ਰੈਲ ਤੋਂ ਸਾਲ 2025 ਦੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਤਾਂ ਉੱਥੇ ਹੀ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਅਮਰਨਾਥ ਯਾਤਰਾ 'ਤੇ ਜਾਣ ਦਾ ਸੁਪਨਾ ਕਿਵੇਂ ਪੂਰਾ ਕਰ ਸਕਦੇ ਹੋ। ਆਓ ਤੁਹਾਨੂ ਦੱਸਦੇ ਹਾਂ ਇਸ ਦੀ ਪੂਰੀ ਪ੍ਰਕਿਰਿਆ ਅਤੇ ਕਿੱਥੇ ਕਰ ਸਕਦੇ ਅਪਲਾਈ।
ਤੁਹਾਨੂੰ ਦੱਸ ਦਈਏ ਕਿ ਅਮਰਨਾਥ ਯਾਤਰਾ ਲਈ ਔਨਲਾਈਨ ਅਤੇ ਔਫਲਾਈਨ ਦੋਵੇਂ ਤਰ੍ਹਾਂ ਨਾਲ ਰਜਿਸਟ੍ਰੇਸ਼ਨ 14 ਅਪ੍ਰੈਲ 2025 ਤੋਂ ਸ਼ੁਰੂ ਹੋ ਗਈ ਹੈ। ਇਸ ਵਾਰ ਇਹ ਯਾਤਰਾ 29 ਜੂਨ ਤੋਂ 19 ਅਗਸਤ 2025 ਤੱਕ ਚੱਲੇਗੀ। ਅਮਰਨਾਥ ਯਾਤਰਾ ਵਿੱਚ ਹਿੱਸਾ ਲੈਣ ਲਈ ਤੁਹਾਨੂੰ ਇਸਦੀ ਅਧਿਕਾਰਤ ਵੈੱਬਸਾਈਟ www.jksasb.nic.in 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਤੁਸੀਂ ਰਜਿਸਟ੍ਰੇਸ਼ਨ ਫਾਰਮ ਭਰ ਸਕੋਗੇ। ਇਸਦੇ ਲਈ, ਤੁਹਾਨੂੰ ਪਾਸਪੋਰਟ ਸਾਈਜ਼ ਦੀ ਫੋਟੋ ਦੇ ਨਾਲ ਇੱਕ ਆਈਡੀ ਪਰੂਫ਼ ਦੀ ਲੋੜ ਪਵੇਗੀ ਜਿਵੇਂ ਕਿ ਆਧਾਰ, ਵੋਟਰ ਆਈਡੀ ਜਾਂ ਪਾਸਪੋਰਟ ਆਦਿ। ਇਸ ਤੋਂ ਇਲਾਵਾ, ਸ਼ਰਾਈਨ ਬੋਰਡ ਦੁਆਰਾ ਪ੍ਰਵਾਨਿਤ ਡਾਕਟਰ ਤੋਂ ਇੱਕ ਮੈਡੀਕਲ ਸਰਟੀਫਿਕੇਟ ਬਣਾਉਣਾ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਰਜਿਸਟ੍ਰੇਸ਼ਨ ਫੀਸ ਦੇ ਤੌਰ 'ਤੇ 150 ਰੁਪਏ ਵੀ ਜਮ੍ਹਾ ਕਰਾਉਣੇ ਪੈਣਗੇ। ਹਾਲਾਂਕਿ, ਰਜਿਸਟ੍ਰੇਸ਼ਨ ਫੀਸਾਂ ਵਿੱਚ ਬਦਲਾਅ ਹੋ ਸਕਦਾ ਹੈ। ਇੱਕ ਵਾਰ ਜਦੋਂ ਤੁਸੀਂ ਫਾਰਮ ਭਰਦੇ ਹੋ, ਤਾਂ ਤੁਹਾਨੂੰ ਟ੍ਰੈਵਲ ਪਰਮਿਟ ਦੀ ਇੱਕ ਸਾਫਟ ਕਾਪੀ ਮਿਲੇਗੀ ਜਿਸਨੂੰ ਤੁਹਾਨੂੰ ਯਾਤਰਾ ਦੌਰਾਨ ਪ੍ਰਿੰਟ ਕਰਕੇ ਆਪਣੇ ਕੋਲ ਰੱਖਣਾ ਹੋਵੇਗਾ।
ਆਫ਼ਲਾਈਨ ਅਰਜ਼ੀ ਲਈ ਜਾਣਾ ਪਵੇਗਾ ਬੈਂਕ
ਜੇਕਰ ਤੁਸੀਂ ਔਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਨਾ ਚਾਹੁੰਦੇ, ਤਾਂ ਸਰਕਾਰ ਤੁਹਾਨੂੰ ਔਫਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਦੇ ਸਕਦੀ ਹੈ। ਇਸ ਦੇ ਲਈ ਤੁਹਾਨੂੰ ਬੈਂਕ ਤੋਂ ਯਾਤਰਾ ਦੇ ਫਾਰਮ ਲੈਣੇ ਹੋਣਗੇ ਜੋ ਕਿ ਪੰਜਾਬ ਨੈਸ਼ਨਲ ਬੈਂਕ, ਜੰਮੂ ਅਤੇ ਕਸ਼ਮੀਰ ਬੈਂਕ, ਯੈੱਸ ਬੈਂਕ ਅਤੇ ਐਸਬੀਆਈ ਬੈਂਕ ਦੀਆਂ ਸ਼ਾਖਾਵਾਂ ਤੋਂ ਆਸਾਨੀ ਨਾਲ ਮਿਲ ਸਕਦੇ ਹਨ। ਉੱਥੇ ਤੁਸੀਂ ਆਪਣਾ ਮੈਡੀਕਲ ਸਰਟੀਫਿਕੇਟ ਦਿਖਾ ਕੇ ਆਪਣਾ ਫਾਰਮ ਭਰ ਸਕਦੇ ਹੋ ਅਤੇ ਟ੍ਰੈਵਲ ਪਰਮਿਟ ਲੈ ਸਕਦੇ ਹੋ। ਮੈਡੀਕਲ ਸਰਟੀਫਿਕੇਟ ਲੈਣ ਲਈ ਤੁਹਾਨੂੰ SASB ਦੀ ਵੈੱਬਸਾਈਟ 'ਤੇ ਅਧਿਕਾਰਤ ਡਾਕਟਰਾਂ ਅਤੇ ਹਸਪਤਾਲਾਂ ਦੀ ਲਿਸਟ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਪ੍ਰਾਈਵੇਟ ਡਾਕਟਰ ਦਾ ਸਰਟੀਫਿਕੇਟ ਵੈਧ ਨਹੀਂ ਹੋਵੇਗਾ।






















