ਪੜਚੋਲ ਕਰੋ
ਲੋਕ ਸਭਾ ਮਗਰੋਂ ਖੇਤੀ ਬਿੱਲ ਰਾਜ ਸਭਾ 'ਚ ਹੋਏ ਪਾਸ
ਖੇਤੀ ਬਿੱਲਾਂ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਲੋਕ ਸਭਾ ਮਗਰੋਂ ਹੁਣ ਦੋ ਬਿੱਲ ਰਾਜ ਸਭਾ 'ਚ ਵੀ ਪਾਸ ਕਰ ਦਿੱਤੇ ਗਏ ਹਨ।

ਨਵੀਂ ਦਿੱਲੀ: ਖੇਤੀ ਬਿੱਲਾਂ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਲੋਕ ਸਭਾ ਮਗਰੋਂ ਹੁਣ ਦੋ ਬਿੱਲ ਰਾਜ ਸਭਾ 'ਚ ਵੀ ਪਾਸ ਕਰ ਦਿੱਤੇ ਗਏ ਹਨ। ਰਾਜ ਸਭਾ ਨੇ ਕਿਸਾਨੀ ਤੇ ਉਤਪਾਦਨ ਵਪਾਰ ਤੇ ਵਣਜ (ਤਰੱਕੀ ਤੇ ਸਹੂਲਤ) ਬਿੱਲ, 2020 ਤੇ ਕਿਸਾਨੀ (ਸਸ਼ਕਤੀਕਰਨ ਤੇ ਸੁਰੱਖਿਆ) ਮੁੱਲ ਦਾ ਭਰੋਸਾ ਤੇ ਫਾਰਮ ਸੇਵਾਵਾਂ ਬਿੱਲ, 2020 ਨੂੰ ਪਾਸ ਕੀਤਾ ਹੈ। ਦੱਸ ਦੇਈਏ ਕਿ ਲੰਬੀ ਬਹਿਸ ਤੋਂ ਬਾਅਦ ਇਹ ਦੋ ਬਿੱਲ ਪਾਸ ਹੋਏ ਹਨ। ਰਾਜ ਸਭਾ 'ਚ ਵਿਰੋਧੀ ਪਾਰਟੀਆਂ ਵਲੋਂ ਇਨ੍ਹਾਂ ਬਿੱਲਾਂ ਦਾ ਤਿੱਖਾ ਵਿਰੋਧ ਵੀ ਕੀਤਾ ਗਿਆ। ਰਾਜ ਸਭਾ 'ਚ ਹੰਗਾਮਾ ਇੰਨਾ ਵੱਧ ਗਿਆ ਕਿ ਕਾਰਵਾਈ ਨੂੰ ਇੱਕ ਵਾਰ ਮੁਲਤਵੀ ਵੀ ਕਰਨਾ ਪਿਆ। ਉਧਰ, ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਬਿੱਲੇ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
Rajya Sabha passes the Farmers' and Produce Trade and Commerce (Promotion and Facilitation) Bill, 2020 and Farmers (Empowerment and Protection) Agreement on Price Assurance and Farm Services Bill, 2020, amid protest by Opposition MPs https://t.co/JqGYfi8k4x
— ANI (@ANI) September 20, 2020
Rajya Sabha: Opposition MPs in the well of the House raise slogans; Rajya Sabha Deputy Chairman Harivansh asks them to return to their seats pic.twitter.com/eBp194zrjQ
— ANI (@ANI) September 20, 2020
ਹੋਰ ਪੜ੍ਹੋ























