ਅਮਿਤ ਸ਼ਾਹ ਦਾ ਦਾਅਵਾ: ਕਰਾਰੀ ਹਾਰ ਲਈ ਵਿਰੋਧੀ ਰਹਿਣ ਤਿਆਰ, ਬੀਜੇਪੀ ਦੀ ਹੋਵੇਗੀ ਪ੍ਰਚੰਡ ਜਿੱਤ
ਯੋਗੀ ਅਦਿੱਤਯਨਾਥ ਸਰਕਾਰ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ, 'ਕੋਰੋਨਾ ਦੀਆਂ ਦੋ ਲਹਿਰਾਂ 'ਚ ਉੱਤਰ ਪ੍ਰਦੇਸ਼ ਸਰਕਾਰ ਨੇ ਬਿਹਤਰ ਕੋਰੋਨਾ ਪ੍ਰਬੰਧ ਕੀਤੇ।
Amit Shah UP Visit: ਇਕ ਦਿਨ ਦੇ ਯੂਪੀ ਦੌਰੇ 'ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀਆਂ 'ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਦੀ ਪ੍ਰਚੰਡ ਜਿੱਤ ਹੋਵੇਗੀ ਤੇ ਵਿਰੋਧੀਆਂ ਨੂੰ ਕਰਾਰੀ ਹਾਰ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਯੂਪੀ ਨੂੰ ਕਈ ਯੋਜਨਾਵਾਂ ਦੀ ਸੌਗਾਤ ਦਿੱਤੀ।
ਯੋਗੀ ਅਦਿੱਤਯਨਾਥ ਸਰਕਾਰ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ, 'ਕੋਰੋਨਾ ਦੀਆਂ ਦੋ ਲਹਿਰਾਂ 'ਚ ਉੱਤਰ ਪ੍ਰਦੇਸ਼ ਸਰਕਾਰ ਨੇ ਬਿਹਤਰ ਕੋਰੋਨਾ ਪ੍ਰਬੰਧ ਕੀਤੇ। ਯੋਗੀ ਅਦਿੱਤਯਨਾਥ ਨੇ ਮਿਹਨਤ, ਸੂਝਬੂਝ ਤੇ ਆਪਣੀ ਪ੍ਰਸ਼ਾਸਨਿਕ ਸਮਰੱਥਾ ਨਾਲ ਜੋ ਕੰਮ ਕੀਤੇ, ਉਸ ਨਾਲ ਉੱਤਰ ਪ੍ਰਦੇਸ਼ ਕਰੀਬ ਕੋਰੋਨਾ ਮੁਕਤ ਹੋ ਰਿਹਾ ਹੈ। ਸਭ ਤੋਂ ਜ਼ਿਆਦਾ ਟੀਕਾਕਰਨ, ਬੈੱਡਾਂ ਦੀ ਵਿਵਸਥਾ ਇੱਥੇ ਹੋਈ।'
ਇਸ ਦੇ ਨਾਲ ਹੀ ਸ਼ਾਹ ਨੇ ਕਿਹਾ ਪਹਿਲਾਂ ਉੱਤਰ ਪ੍ਰਦੇਸ਼ 'ਚ ਖੁੱਲ੍ਹੇਆਮ ਮਾਫੀਆ ਘੁੰਮਦੇ ਸਨ। ਪਰ ਅੱਜ ਕੋਈ ਮਾਫੀਆ ਦਿਖਾਈ ਨਹੀਂ ਦਿੰਦਾ। ਉੱਤਰ ਪ੍ਰਦੇਸ਼ ਨੂੰ ਦੰਗਾ ਮੁਕਤ, ਮਾਫੀਆ ਮੁਕਤ, ਭੂ-ਮਾਫੀਆ ਤੋਂ ਮੁਕਤ ਕਰਨ ਦਾ ਕੰਮ ਤੇ ਉੱਤਰ ਪ੍ਰਦੇਸ਼ ਦੀ ਔਰਤਾਂ ਨੂੰ ਸੁਰੱਖਿਆ ਦੇਣ ਦਾ ਕੰਮ ਬੀਜੇਪੀ ਸਰਕਾਰ ਨੇ ਕੀਤਾ।
ਉਨ੍ਹਾਂ ਕਿਹਾ ਕਿ ਮਿਰਜਾਪੁਰ, ਚੰਦੋਲੀ ਤੇ ਸੋਨਭੱਦਰ ਨਕਸਲਵਾਦ ਦੇ ਪ੍ਰਭਾਵ ਤੋਂ ਪੂਰਨ ਰੂਪ ਨਾਲ ਮੁਕਤ ਹੋ ਚੁੱਕੇ ਹਨ। ਉੱਤਰ ਪ੍ਰਦੇਸ਼ 'ਚ 1,574 ਕਰੋੜ ਰੁਪਏ ਦੇ ਮਾਫੀਆ ਦੀ ਸੰਪੱਤੀ ਜ਼ਬਤ ਕੀਤੀ ਗਈ ਹੈ। ਲੁੱਟ, ਡਕੈਤੀ, ਹੱਤਿਆ ਜਿਹੀਆਂ ਘਟਨਾਵਾਂ 'ਚ 28 ਤੋਂ 50 ਫੀਸਦ ਤਕ ਦੀ ਕਮੀ ਦਰਜ ਕੀਤੀ ਗਈ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਮੇਕ ਇਨ ਇੰਡੀਆ ਦੇ ਤਹਿਤ ਨਿਵੇਸ਼ ਦੀ ਪਹਿਲੀ ਪੰਸਦ ਬਣਦਾ ਜਾ ਰਿਹਾ ਹੈ। ਕਰੀਬ 3.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਉੱਤਰ ਪ੍ਰਦੇਸ਼ ਦੀ ਜ਼ਮੀਨ 'ਤੇ ਲਿਆਉਣ ਦਾ ਕੰਮ ਯੋਗੀ ਅਦਿੱਤਯਨਾਥ ਨੇ ਕੀਤਾ ਹੈ।
ਇਹ ਵੀ ਪੜ੍ਹੋ: Friendship Day 'ਤੇ WhatsApp ਦੇ ਇਨ੍ਹਾਂ ਸਟਿੱਕਰਾਂ ਨਾਲ ਕਰੋ ਦੋਸਤਾਂ ਨੂੰ ਖੁਸ਼, ਇੰਝ ਕਰੋਂ ਯੂਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904