ਪੜਚੋਲ ਕਰੋ
Advertisement
ਅੰਮ੍ਰਿਤਸਰ ਦੁਖਾਂਤ: ਖ਼ੂਨੀ ਟਰੇਨ ਨੇ ‘ਰਾਵਣ’ ਨੂੰ ਵੀ ਨਾ ਬਖ਼ਸ਼ਿਆ
ਅੰਮ੍ਰਿਤਸਰ: ਸਥਾਨਕ ਜੌੜਾ ਫਾਟਕ ਨੇੜੇ ਵਾਪਰੀ ਦਰਦਨਾਕ ਘਟਨਾ ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਹਾਦਸੇ ਤੋਂ ਪਹਿਲਾਂ ਰਾਮਲੀਲਾ ਦੌਰਾਨ ਰਾਵਣ ਬਣੇ ਦਲਬੀਰ ਸਿੰਘ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ। ਉਸਦੇ ਪਰਿਵਾਰ ਵਾਲਿਆਂ ਦੱਸਿਆ ਕਿ ਦਲਬੀਰ ਦੀ ਮੌਤ ਦੀ ਖ਼ਬਰ ਉਨ੍ਹਾਂ ਨੂੰ ਫੋਨ ਜ਼ਰੀਏ ਮਿਲੀ।
ਦਲਬੀਰ ਸਿੰਘ ਦੇ ਪਰਿਵਾਰ ਦੇ ਨਾਲ ਏਬੀਪੀ ਸਾਂਝਾ ਨੇ ਖਾਸ ਗੱਲਬਾਤ ਕੀਤੀ। ਦਲਬੀਰ ਪਤੰਗਾਂ ਬਣਾਉਣ ਦਾ ਕੰਮ ਕਰਦਾ ਸੀ। ਉਸ ਦਾ ਵਿਆਹ ਹੋ ਚੁੱਕਾ ਹੈ ਤੇ ਉਸਦੀ ਅੱਠ ਮਹੀਨਿਆਂ ਦੀ ਮਾਸੂਮ ਬੱਚੀ ਵੀ ਹੈ। ਦਲਬੀਰ ਦੀ ਮਾਂ ਨੇ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਅਤੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਹਾਦਸੇ ’ਚ ਤਿੰਨ ਭੈਣਾਂ ਦਾ ਇਕਲੌਤਾ ਭਰਾ ਖ਼ਾਮੋਸ਼
ਤਿੰਨ ਭੈਣਾਂ ਦਾ ਇਕਲੌਤਾ ਭਰਾ ਰਮੇਸ਼ ਵੀ ਕੱਲ੍ਹ ਸ਼ਾਮ ਦਾ ਰਾਵਣ ਦਹਿਨ ਦੇਖਣ ਗਿਆ ਸੀ। ਰਮੇਸ਼ ਰੇਲਵੇ ਟਰੈਕ ’ਤੇ ਖੜ੍ਹਾ ਹੋ ਕੇ ਰਾਵਣ ਦਹਿਣ ਦੇਖ ਰਿਹਾ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਖ਼ੂਨੀ ਟਰੇਨ ਗੁਜ਼ਰੀ ਤੇ ਰਮੇਸ਼ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
ਰਮੇਸ਼ ਦੀ ਮਾਂ ਨੇ ਰੋਂਦੇ-ਕਰਲਾਉਂਦਿਆਂ ਆਪਣਾ ਦੁੱਖ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਰਮੇਸ਼ ਉਨ੍ਹਾਂ ਦਾ ਇੱਕਲੌਤਾ ਮੁੰਡਾ ਸੀ ਜਿਸਨੂੰ ਬਹੁਤ ਆਸਾਂ ਨਾਲ ਪਾਲਿਆ ਸੀ। ਗੁਆਂਢੀਆਂ ਨੇ ਜਦੋਂ ਰਮੇਸ਼ ਦੀ ਮੌਤ ਦੀ ਖ਼ਬਰ ਦਿੱਤੀ ਤਾਂ ਮਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।
ਭਰਾ ਲਈ ਇਨਸਾਫ਼ ਮੰਗਦਾ ਸੁਨੀਲ
ਭਿਆਨਕ ਰੇਲ ਹਾਦਸੇ ਨੇ ਸੁਨੀਲ ਤੋਂ ਉਸਦਾ ਭਰਾ ਖੋਹ ਲਿਆ। ਹਾਦਸੇ ਨੂੰ ਲੈ ਕੇ ਪੀੜਤ ਸੁਨੀਲ ਕੁਮਾਰ ਨੇ ਪ੍ਰਸ਼ਾਸਨ ’ਤੇ ਵੱਡੇ ਇਲਜ਼ਾਮ ਲਏ ਸਨ। ਸੁਨੀਲ ਕੁਮਾਰ ਨੇ ਕਿਹਾ ਕਿ ਜੇ ਪ੍ਰਸਾਸ਼ਨ ਇਸ ਚੀਜ਼ ਦਾ ਧਿਆਨ ਰੱਖਦਾ ਤਾਂ ਸ਼ਾਇਦ ਅੱਜ ਉਸ ਦਾ ਭਰਾ ਉਸ ਦੇ ਨਾਲ ਹੁੰਦਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਪੰਜਾਬ
Advertisement