ਪੜਚੋਲ ਕਰੋ
Advertisement
ਅੰਮ੍ਰਿਤਸਰ ਦੁਖਾਂਤ: ਫਰਾਰ ਮਿੱਠੂ ਮਦਾਨ ਦੇ ਵੱਡੇ ਖ਼ੁਲਾਸੇ
ਚੰਡੀਗੜ੍ਹ: ਅੰਮ੍ਰਿਤਸਰ ਰੇਲ ਹਾਦਸੇ ਵਿੱਚ ਕਈ ਮਾਸੂਮਾਂ ਦੀ ਨੇ ਆਪਣੀਆਂ ਜਾਨਾਂ ਗਵਾਈਆਂ। ਹਾਲੇ ਤਕ ਸਵਾਲ ਉੱਠ ਰਹੇ ਹਨ ਕਿ ਆਖਰ ਏਨੀਆਂ ਜਾਨਾਂ ਦਾ ਜ਼ਿੰਮੇਵਾਰ ਕੌਣ ਹੈ। ਲੋਕ ਰੇਲਵੇ ਟਰੈਕ ਨੇੜੇ ਰਾਵਣ ਦਹਿਨ ਦੇ ਪ੍ਰੋਗਰਾਮ ਦੇ ਪ੍ਰਬੰਦਕ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਪਰ ਪ੍ਰੋਗਰਾਮ ਦੇ ਪ੍ਰਬੰਧਕ ਸੌਰਭ ਮਦਾਨ ਉਰਫ ਮਿੱਠੂ ਨੇ ਆਪਣੀ ਗਲਤੀ ਤੋਂ ਪੱਲਾ ਝਾੜ ਲਿਆ ਹੈ। ਪ੍ਰਬੰਧਕ ਸੌਰਭ ਮਦਾਨ ਉਰਫ ਮਿੱਠੂ ਨੂੰ ਏਬੀਪੀ ਸਾਂਝਾ ਨੇ ਲੱਭਿਆ ਤੇ ਉਸ ਨਾਲ ਗੱਲਬਾਤ ਕੀਤੀ। ਮਿੱਠੂ ਨੇ ਬਿਆਨ ਦਿੱਤਾ ਕਿ ਕਿ ਹਾਦਸੇ ਪਿੱਛੋਂ ਭੜਕੇ ਹੋਏ ਲੋਕ ਉਸਨੂੰ ਮਾਰਨ ਲਈ ਆ ਰਹੇ ਸਨ, ਉਸ ਦੇ ਘਰ ’ਤੇ ਪਥਰਾਅ ਕਰ ਰਹੇ ਸਨ। ਉਹ ਡਰ ਗਿਆ ਸੀ ਇਸ ਲਈ ਲਿਹਾਜ਼ਾ ਉਸ ਨੂੰ ਉੱਥੋਂ ਨਿਕਲਨਾ ਪਿਆ। ਲੋਕਾਂ ਦੇ ਡਰ ਕਾਰਨ ਉਹ ਹਸਪਤਾਲ ਵੀ ਨਹੀਂ ਜਾ ਪਾਇਆ। ਇੱਥੋਂ ਤਕ ਕਿ ਹਾਦਸੇ ਤੋਂ ਬਾਅਦ ਉਹ ਆਪਣੇ ਘਰ ਵੀ ਨਹੀਂ ਗਿਆ।
ਉਸਨੇ ਸਪਸ਼ਟ ਕੀਤਾ ਕਿ ਉਸਨੇ ਕਿਹਾ ਕਿ ਉਹ ਅੰਡਰਗਰਾਊਂਡ ਨਹੀਂ ਸੀ, ਬਲਕਿ ਅੰਮ੍ਰਿਤਸਰ ਵਿੱਚ ਹੀ ਸੀ। ਹਾਦਸੇ ਤੋਂ ਬਾਅਦ ਉਹ ਲੋਕਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਵੀ ਜਾਣਾ ਚਾਹੁੰਦਾ ਸੀ ਪਰ ਜਦੋਂ ਉਸਨੂੰ ਪਤਾ ਲੱਗਾ ਕਿ ਲੋਕ ਉਸਦੇ ਘਰ ਬਾਹਰ ਪਥਰਾਅ ਕਰ ਰਹੇ ਹਨ ਤਾਂ ਉਹ ਕਿਤੇ ਵੀ ਨਹੀਂ ਜਾ ਪਾਇਆ। ਉਸਨੇ ਸਫਾਈ ਦਿੱਤੀ ਕਿ ਉਹ ਫਰਾਰ ਨਹੀਂ ਸੀ ਬਲਕਿ ਉਸਗਦੇ ਪਰਿਵਾਰ ਨੂੰ ਉਸਦੇ ਨਾਲ ਰਹਿਣ ਨਾਲ ਪ੍ਰੇਸ਼ਾਨੀ ਹੋ ਸਕਦੀ ਸੀ, ਇਸ ਲਈ ਉਹ ਉਨ੍ਹਾਂ ਨਾਲ ਨਹੀਂ ਰਹਿ ਰਿਹਾ ਸੀ ਪਰ ਹੁਣ ਉਹ ਲੋਕਾਂ ਦੀ ਪ੍ਰੇਸ਼ਾਨੀ ਜਾਣਨ ਤੇ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਲੋਕਾਂ ਦੇ ਘਰ ਜਾਏਗਾ ਤੇ ਲੁਕ ਕੇ ਨਹੀਂ ਬੈਠੇਗਾ।
ਗ਼ਲਤੀ ਮੰਨਣ ਤੋਂ ਕੀਤਾ ਇਨਕਾਰ
ਉਸਨੇ ਕਿਹਾ ਕਿ ਹਾਦਸੇ ਪਿੱਛੋਂ ਉਸਨੂੰ ਕੁਝ ਸਮਝ ਨਹੀਂ ਆਇਆ। ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣੋਂ ਬਚਣ ਲਈ ਉਸਨੂੰ ਕਿਹਾ ਗਿਆ ਸੀ ਕਿ ਉਹ ਲੋਕਾਂ ਸਾਹਮਣੇ ਨਾ ਜਾਏ। ਮਦਾਨ ਨੇ ਕਿਹਾ ਕਿ ਉਨ੍ਹਾਂ ਸਟੇਜ ਤੋਂ ਕਈ ਵਾਰ ਬੋਲਿਆ ਕਿ ਲੋਕ ਰੇਲਵੇ ਟਰੈਕ ਤੋਂ ਪਰ੍ਹਾਂ ਹਟ ਜਾਣ। ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਲੋਕਾਂ ਨੇ ਜੇ ਸਾਡੀ ਗੱਲ ਨਹੀਂ ਸੁਣੀ ਤਾਂ ਸਾਡੀ ਕੋਈ ਗ਼ਲਤੀ ਨਹੀਂ ਹੈ।
ਨਵਜੋਤ ਕੋਰ ਸਿੱਧੂ ਬਾਰੇ ਕੀ ਕਿਹਾ?
ਨਵਜੋਤ ਕੌਰ ਸਿੱਧੂ ਬਾਰੇ ਮਦਾਨ ਨੇ ਕਿਹਾ ਕਿ ਉਹ ਪ੍ਰੋਗਰਾਮ ਵਿੱਚ ਲੇਟ ਨਹੀਂ ਆਏ ਸੀ ਬਲਕਿ ਪ੍ਰੋਗਰਾਮ ਤੈਅ ਸਮੇਂ ਮੁਤਾਬਕ ਹੀ ਚੱਲ ਰਿਹਾ ਸੀ। ਉਸਨੇ ਇਹ ਵੀ ਕਿਹਾ ਕਿ ਮੰਚ ’ਤੇ ਖੜ੍ਹੇ ਹੋ ਕੇ ਉਸ ਨੇ ਅਜਿਹੀ ਗੱਲ ਨਹੀਂ ਕਹੀ ਸੀ ਕਿ ਸਿੱਧੂ ਮੈਡਮ ਲਈ ਲੋਕ ਕਿਤੇ ਵੀ ਖੜ੍ਹੇ ਹੋ ਸਕਦੇ ਹਨ ਤੇ ਉਨ੍ਹਾਂ ਨੂੰ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਹੈ। ਉਸਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਉਸਦੀ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਕੀਤੀ।
ਰੇਲਵੇ ਤੋਂ ਮਨਜ਼ੂਰੀ ਕਿਉਂ ਨਹੀਂ ਲਈ?
ਮਿੱਠੂ ਮਦਾਨ ਨੇ ਕਿਹਾ ਕਿ ਉਨ੍ਹਾਂ ਰੇਲਵੇ ਕੋਲੋਂ ਕੋਈ ਮਨਜ਼ੂਰੀ ਨਹੀਂ ਲਈ ਸੀ ਕਿਉਂਕਿ ਉਨ੍ਹਾਂ ਰੇਲਵੇ ਦੀ ਜ਼ਮੀਨ ’ਤੇ ਪ੍ਰੋਗਰਾਮ ਨਹੀਂ ਕੀਤਾ ਸੀ ਤੇ ਨਾ ਹੀ ਉਨ੍ਹਾਂ ਲਾਈਨਮੈਨ ਨੂੰ ਇਸ ਬਾਰੇ ਕੋਈ ਇਤਲਾਹ ਦਿੱਤੀ ਸੀ, ਕਿਉਂਕਿ ਸਾਰੇ ਇਲਾਕੇ ਨੂੰ ਪਤਾ ਸੀ ਕਿ ਉੱਥੇ ਰਾਵਨ ਦਹਿਨ ਦਾ ਪ੍ਰੋਗਰਾਮ ਹੋਣਾ ਹੈ। ਉਨ੍ਹਾਂ ਕਈ ਦਿਨ ਪਹਿਲਾਂ ਹੀ ਉੱਥੇ ਬੋਰਡ ਲਾ ਦਿੱਤਾ ਸੀ।
ਜ਼ਰੂਰੀ ਪਰਮਿਸ਼ਨ ਲਈ ਗਈ ਸੀ
ਪ੍ਰੋਗਰਾਮ ਕਰਾਉਣ ਲਈ ਪ੍ਰਸ਼ਾਸਨ ਕੋਲੋਂ ਮਨਜ਼ੂਰੀ ਲਈ ਗਈ ਸੀ ਤੇ ਸਮਾਗਮ ਚਾਰਦੀਵਾਰੀ ਦੇ ਅੰਦਰ ਅੰਦਰ ਹੀ ਕਰਾਇਆ ਗਿਆ ਸੀ। ਉਸਨੇ ਕਿਹਾ ਕਿ ਉਨ੍ਹਾਂ ਪੁਲਿਸ ਵੱਲੋਂ ਦੱਸੇ ਸਾਰੇ ਨਿਯਮਾਂ ਦਾ ਪਾਲਣ ਕੀਤਾ ਸੀ। ਉਸਨੇ ਕਿਹਾ ਕਿ ਉਹ ਦੁਸਹਿਰਾ ਕਮੇਟੀ ਦੀ ਪ੍ਰਬੰਧਕ ਸੀ ਤੇ ਉਸਨੇ ਪਹਿਲੀ ਵਾਰ ਪ੍ਰੋਗਰਾਮ ਕਰਾਇਆ ਸੀ। ਇਸਤੋਂ ਪਹਿਲਾਂ ਵੀ ਕਈ ਸਾਲਾਂ ਤੋਂ ਉੱਥੇ ਸਮਾਗਮ ਹੁੰਦਾ ਆਇਆ ਪਰ ਇਸ ਵਾਰ ਹੀ ਟਰੇਨ ਕਿਉਂ ਆਈ, ਇਸ ਵਿੱਚ ਉਸਦੀ ਕੋਈ ਗ਼ਲਤੀ ਨਹੀਂ। ਉਸਨੇ ਕਿਹਾ ਕਿ ਉਨ੍ਹਾਂ ਪੁਲਿਸ ਦੇ ਕਾਰਪੋਰੇਸ਼ਨ ਕੋਲੋਂ ਵੀ ਮਨਜ਼ੂਰੀ ਲਈ ਸੀ।
ਵੱਡੀ ਸਕ੍ਰੀਨ ਰੇਲਵੇ ਵੱਲ ਕਿਉਂ ਲਾਈ?
ਇਸ ਬਾਰੇ ਉਸਨੇ ਕਿਹਾ ਕਿ ਰਾਵਣ ਦਹਿਨ ਦੀ ਵਜ੍ਹਾ ਕਰਕੇ ਉਨ੍ਹਾਂ ਮੰਚ ਦੇ ਕੋਲ LED ਲਾਈ ਸੀ ਤੇ ਦੂਜੀ ਸੜਕ ਕੰਢੇ ਲਾਈ ਸੀ। ਉਹ ਵੀ ਚਾਰਦੀਵਾਰੀ ਦੀ ਜ਼ਦ ਵਿੱਚ ਹੀ ਸੀ। ਲੋਕ ਉਸਦੇ ਬਾਹਰ ਖੜ੍ਹੇ ਹੋ ਕੇ ਵੱਡੀ ਸਕ੍ਰੀਨ ਦੇਖ ਰਹੇ ਸੀ ਕੇ ਸੈਲਫੀਆਂ ਲੈ ਰਹੇ ਸੀ। ਰੇਲਵੇ ਟਰੈਕ ਚਾਰਦੀਵਾਰੀ ਤੋਂ ਬਾਹਰ ਸੀ ਤੇ ਉਨ੍ਹਾਂ ਆਪਣਾ ਪ੍ਰੋਗਰਾਮ ਉਸਦੇ ਅੰਦਰ ਤਕ ਹੀ ਸੀਮਤ ਰਹਿ ਕੇ ਕਰਾਇਆ ਸੀ। ਉਨ੍ਹਾਂ ਨੇ ਪੁਲਿਸ ਨੂੰ ਵੀ ਚਾਰਦੀਵਾਰੀ ਅੰਦਰ ਹੀ ਤਾਇਨਾਤ ਕਰਾਇਆ ਗਿਆ ਸੀ, ਰੇਲਵੇ ਟਰੈਕ ’ਤੇ ਕਿੰਨੇ ਲੋਕ ਖੜ੍ਹੇ ਸੀ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ।
ਰੇਲ ਹਾਦਸੇ ਦਾ ਜ਼ਿੰਮੇਵਾਰ ਕੌਣ?
ABP ਸਾਂਝਾ ਦੇ ਇਸ ਸਵਾਲ ’ਤੇ ਸੌਰਭ ਮਦਾਨ ਨੇ ਕਿਹਾ ਕਿ ਉਨ੍ਹਾਂ ਸਾਰੀਆਂ ਮਨਜ਼ੂਰੀਆਂ ਲੈ ਕੇ ਹੀ ਪ੍ਰੋਗਰਾਮ ਕਰਾਇਆ ਸੀ। ਪ੍ਰੋਗਰਾਮ ਦੇ ਪ੍ਰਬੰਧ ਵੀ ਹੱਦ ਵਿੱਚ ਰਹਿ ਕੇ ਹੀ ਕੀਤੇ ਗਏ ਸੀ। ਇਸ ਲਈ ਉਸਦੀ ਕੋਈ ਗ਼ਲਤੀ ਨਹੀਂ ਹੈ।
ਵੇਖੋ ਵੀਡੀਓ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਕਾਰੋਬਾਰ
ਪਾਲੀਵੁੱਡ
Advertisement