ਪੜਚੋਲ ਕਰੋ
Advertisement
ਮੁੱਖ ਮੰਤਰੀ ਦੀ ਪਤਨੀ ਦਾ ਨਵਾਂ ਪੁਆੜਾ, ਮੋਦੀ ਲਈ ਟਵੀਟ ਕਰ ਹੋ ਗਈ ਟ੍ਰੋਲ, ਜਾਣੋ ਪੂਰੀ ਵਜ੍ਹਾ
ਮੰਗਲਵਾਰ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੀ। ਮੋਦੀ ਨੇ ਬੀਤੇ ਦਿਨੀਂ ਆਪਣਾ 69ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੂੰ ਦੇਸ਼-ਦੁਨੀਆ ਤੋਂ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।
ਨਵੀਂ ਦਿੱਲੀ: ਮੰਗਲਵਾਰ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੀ। ਮੋਦੀ ਨੇ ਬੀਤੇ ਦਿਨੀਂ ਆਪਣਾ 69ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੂੰ ਦੇਸ਼-ਦੁਨੀਆ ਤੋਂ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਇਸੇ ਕੜੀ ‘ਚ ਮਹਾਰਾਸ਼ਟਰ ਦੇ ਸੀਐਮ ਦੇਵੇਂਦਰ ਫਡਨਵੀਸ ਦੀ ਪਤਨੀ ਅੰਮ੍ਰਿਤਾ ਫਡਨਵੀਸ ਨੇ ਵੀ ਪੀਐਮ ਨੂੰ ਵੀਡੀਓ ਟਵੀਟ ਕਰ ਵਧਾਈ ਦਿੱਤੀ ਪਰ ਉਨ੍ਹਾਂ ਦੇ ਵੀਡੀਓ ਨੇ ਇੱਕ ਨਵੇਂ ਵਿਵਾਦ ਨੂੰ ਹੀ ਜਨਮ ਦੇ ਦਿੱਤਾ।
ਅਸਲ ‘ਚ ਅੰਮ੍ਰਿਤਾ ਫਡਨਵੀਸ ਨੇ ਆਪਣੇ ਟਵੀਟ ‘ਚ ਪੀਐਮ ਮੋਦੀ ਨੂੰ ‘ਦੇਸ਼ ਦਾ ਪਿਤਾ’ (ਫਾਦਰ ਆਫ ਨੇਸ਼ਨ) ਕਹਿ ਦਿੱਤਾ। ਉਨ੍ਹਾਂ ਨੇ ਲਿਖਿਆ, “ਰਾਸ਼ਟਰ ਪਿਤਾ ਨਰਿੰਦਰ ਮੋਦੀ ਜੀ ਨੂੰ ਜਨਮ ਦਿਨ ਦੀ ਵਧਾਈ। ਪ੍ਰਧਾਨ ਮੰਤਰੀ ਸਾਨੂੰ ਸਮਾਜ ਦੀ ਬਿਹਤਰੀ ਲਈ ਮਿਹਨਤ ਕਰਨ ਲਈ ਪ੍ਰੇਰਣਾ ਦਿੰਦੇ ਹਨ।”
ਦੇਵੇਂਦਰ ਦੀ ਪਤਨੀ ਵੱਲੋਂ ਪੀਐਮ ਮੋਦੀ ਨੂੰ ਦੇਸ਼ ਦਾ ਪਿਤਾ ਕਹੇ ਜਾਣ ‘ਤੇ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਇਸ਼ਾਰਾ ਕੀਤਾ ਕਿ ਮਹਾਤਮਾ ਗਾਂਧੀ ਨੂੰ ‘ਰਾਸ਼ਟਰਪਿਤਾ’ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਅੰਮ੍ਰਿਤਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਸ ਨੇ ਕਰੂਜ਼ ਦੇ ਕੰਢੇ ਜੋਖ਼ਮ ਭਰੀ ਸੈਲਫੀ ਕਲਿੱਕ ਕੀਤੀ ਸੀ।Wishing the Father of our Country @narendramodi ji a very Happy Birthday - who inspires us to work relentlessly towards the betterment of the society ! #HappyBDayPMModiJi #HappyBdayPMModi #HappyBirthdayPM #happybirthdaynarendramodi pic.twitter.com/Ji2OMDmRSm
— AMRUTA FADNAVIS (@fadnavis_amruta) September 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
Advertisement