ਆਨੰਦ ਮਹਿੰਦਰਾ ਨੇ ਟਵਿਟਰ ਤੇ ਸ਼ੇਅਰ ਕੀਤੀ ਵਿਲੱਖਣ ਤਸਵੀਰ, ਯੂਜ਼ਰਸ ਅੱਗੇ ਰੱਖਿਆ ਸਵਾਲ
ਪੋਸਟ ਨੂੰ ਕੈਪਸ਼ਨ ਦਿੰਦਿਆਂ ਆਨੰਦ ਨੇ ਲਿਖਿਆ, 'ਇਕ ਦੋਸਤ ਨੇ ਮੈਨੂੰ ਇਹ ਤਸਵੀਰ ਭੇਜੀ। ਦੂਜੇ ਪਾਸੇ ਛੱਤ 'ਤੇ ਸੋਲਰ ਪੈਨਲ ਦਿਖ ਰਿਹਾ ਹੈ। ਤਹਾਨੂੰ ਕੀ ਲੱਗਦਾ ਹੈ ਕਿ ਇਹ ਸੱਜੇ ਪਾਸੇ ਦੀ ਤਸਵੀਰ ਦੇ ਨਾਲ ਕਿਵੇਂ ਮੇਲ ਖਾਂਦਾ ਹੈ। ਜੋ ਮੈਂ ਕੁਝ ਸਮਾਂ ਪਹਿਲਾਂ ਟਵੀਟ ਕੀਤਾ ਸੀ।'
ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹੇਂਦਰਾਂ ਨੇ ਹਾਲ ਹੀ 'ਚ ਟਵਿਟਰ 'ਤੇ ਇਕ ਪੋਸਟ ਸ਼ੇਅਰ ਕੀਤੀ। ਜਿਸ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਆਨੰਦ ਨੇ ਪਹਿਲਾਂ ਟਵਿਟਰ 'ਤੇ ਫਲੋਰ ਡ੍ਰੇਨ ਡਿਜ਼ਾਇਨ ਦੀ ਇਕ ਤਸਵੀਰ ਸਾਂਝੀ ਕੀਤੀ ਤੇ ਲੋਕਾਂ ਨੂੰ ਦੋਵਾਂ ਵਿਚ ਸਮਾਨਤਾ ਖੋਜਣ ਲਈ ਕਿਹਾ। ਉਨ੍ਹਾਂ ਦੀ ਪੋਸਟ ਨੇ ਹੁਣ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਲੋਕਾਂ ਦੇ ਵਿਚ ਇਕ ਚਰਚਾ ਪੈਦਾ ਕਰ ਦਿੱਤੀ ਹੈ। ਜਦਕਿ ਲੋਕ ਇਸ ਦਾ ਹੱਲ ਕਰਨ ਲਈ ਸਾਰੇ ਸੰਭਾਵਿਤ ਜਵਾਬਾਂ ਦੇ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਉਨ੍ਹਾਂ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਤਸਵੀਰਾਂ 'ਚੋਂ ਪਹਿਲੀ, ਇਕ ਕਮਰੇ ਦੇ ਇਕ ਕੋਨੇ 'ਚ ਨਾਲੀ ਦਿਖਾਈ ਦੇ ਰਹੀ ਹੈ। ਦੂਜੀ ਛਵੀ ਇਕ ਵਾਰ ਘਰ ਦੀ ਛੱਤ 'ਤੇ ਲਾਏ ਗਏ ਸੌਰ ਪੈਨਲ ਨੂੰ ਦਿਖਾਉਂਦੀ ਹੈ। ਲੋਕਾਂ ਨੂੰ ਅਸਲ 'ਚ ਦੋਵੇਂ ਤਸਵੀਰਾਂ ਦੇ ਵਿਚ ਸਮਾਨਤਾ ਖੋਜਣਾ ਮੁਸ਼ਕਿਲ ਲੱਗ ਰਿਹਾ ਹੈ।
A friend sent me this pic on the left, of a solar panel on a rooftop. What do you believe it has in common with the pic on the right, which I had tweeted some time ago? pic.twitter.com/A2kXmzzbQk
— anand mahindra (@anandmahindra) October 16, 2020
ਪੰਜਾਬ ਦੀ ਧੀ ਨੇ NEET 'ਚੋਂ ਹਾਸਲ ਕੀਤਾ 24ਵਾਂ ਰੈਂਕ, ਕੋਰੋਨਾ ਲੌਕਡਾਊਨ ਇੰਝ ਬਣਿਆ ਮਦਦਗਾਰ
ਆਨੰਦ ਨੇ ਪੋਸਟ ਸੋਸ਼ਲ ਮੀਡੀਆ ਤੇ ਹਮੇਸ਼ਾਂ ਚੁਟਕੀ ਲੈਣ 'ਚ ਕਾਮਯਾਬ ਰਹੇ ਹਨ ਤੇ ਹਾਲ ਹੀ 'ਚ ਅਜਿਹੇ ਦੇਖਣ ਨੂੰ ਲਿਆ ਹੈ। ਜਦੋਂ ਤੋਂ ਟਵੀਟ ਸਾਂਝਾ ਕੀਤਾ ਉਦੋਂ ਤੋਂ ਇਸ ਪੋਸਟ 'ਤੇ ਹਜ਼ਾਰਾਂ ਲਾਈਕਸ ਅਤੇ ਕਮੈਂਟਸ ਮਿਲੇ ਹਨ। ਕੁਝ ਯੂਜ਼ਰਸ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤਸਵੀਰਾਂ 'ਚ ਕੀ ਹੋ ਰਿਹਾ ਹੈ। ਕੁਝ ਹੋਰ ਲੋਕਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ।
ਯੂਜ਼ਰਸ 'ਚੋਂ ਇਕ ਨੇ ਅੰਦਾਜ਼ਾ ਲਾਇਆ ਕਿ ਦੋਵੇਂ ਤਸਵੀਰਾਂ ਇਕ ਹੀ ਘਰ ਦੀਆਂ ਹਨ। ਇਕ ਹੋਰ ਯੂ਼ਜ਼ਰ ਨੇ ਲਿਖਿਆ ਕਿ ਖੱਬੀ ਤਸਵੀਰ ਤਾਪਮਾਨ ਕੰਟਰੋਲ ਕਰਨ ਵਾਲੇ ਸੌਰ ਵਾਟਰ ਹੀਟਰ ਦੀ ਹੈ ਜਦਕਿ ਦੂਜਾ ਜਲ ਨਿਕਾਸੀ ਲਈ ਹੈ। ਇਕ ਤੀਜੇ ਯੂਜ਼ਰ ਨੇ ਸਮਝਾਇਆ ਕਿ ਇਹ ਸਰਦੀਆਂ 'ਚ ਪਾਣੀ ਉੱਬਲਣ ਦੀ ਤਕਨੀਕ ਹੈ ਤਾਂ ਕਿ ਵਾਧੂ ਬਿਜਲੀ ਦਾ ਉਪਯੋਗ ਨਾ ਕੀਤਾ ਜਾਵੇ। ਇਕ ਹੋਰ ਯੂਜ਼ਰ ਨੇ ਲਿਖਿਆ, ਰਿਵਰਸ ਇੰਜੀਨੀਅਰਿੰਗ ਦਾ ਮਾਮਲਾ ਲੱਗਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ