Andhra Pradesh: ਫਾਰਮਾ ਕੰਪਨੀ ਦੇ ਰਿਐਕਟਰ 'ਚ ਧਮਾਕਾ, 15 ਲੋਕਾਂ ਦੀ ਮੌਤ, ਮੱਚ ਗਈ ਹਾਹਾਕਾਰ
Andhra Pradesh: ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੇ 'ਚ ਬੁੱਧਵਾਰ ਯਾਨੀਕਿ ਅੱਜ 21 ਅਗਸਤ ਨੂੰ ਇਕ ਫਾਰਮਾ ਕੰਪਨੀ 'ਚ ਜ਼ਬਰਦਸਤ ਧਮਾਕਾ ਹੋਇਆ, ਜਿਸ 'ਚ 15 ਲੋਕਾਂ ਦੀ ਮੌਤ ਹੋ ਗਈ, ਜਦਕਿ ਕੁਝ ਹੋਰ ਲੋਕ ਜ਼ਖਮੀ ਹੋ ਗਏ।
Andhra Pradesh: ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੇ 'ਚ ਬੁੱਧਵਾਰ ਯਾਨੀਕਿ ਅੱਜ 21 ਅਗਸਤ ਨੂੰ ਇਕ ਫਾਰਮਾ ਕੰਪਨੀ 'ਚ ਜ਼ਬਰਦਸਤ ਧਮਾਕਾ ਹੋਇਆ, ਜਿਸ 'ਚ 15 ਲੋਕਾਂ ਦੀ ਮੌਤ ਹੋ ਗਈ, ਜਦਕਿ ਕੁਝ ਹੋਰ ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਅਚਯੁਤਾਪੁਰਮ ਸੇਜ਼ ਸਥਿਤ ਇਕ ਕੰਪਨੀ ਦੇ ਰਿਐਕਟਰ 'ਚ ਧਮਾਕਾ ਹੋਇਆ। ਡਾਕਟਰਾਂ ਦੀ ਟੀਮ ਸਾਰੇ ਜ਼ਖਮੀਆਂ ਦੀ ਨਿਗਰਾਨੀ ਕਰ ਰਹੀ ਹੈ। ਜ਼ਖਮੀਆਂ ਦੇ ਰਿਸ਼ਤੇਦਾਰ ਵੀ ਹਸਪਤਾਲ ਪਹੁੰਚ ਗਏ ਹਨ। ਦੱਸਿਆ ਗਿਆ ਕਿ ਇਸ ਘਟਨਾ ਤੋਂ ਬਾਅਦ ਸਾਰੇ ਲੋਕ ਗੁੱਸੇ 'ਚ ਹਨ। ਜ਼ਿਲ੍ਹਾ ਐਸਪੀ ਦੀਪਿਕਾ ਪਾਟਿਲ ਨੇ ਬੁੱਧਵਾਰ ਰਾਤ ਨਿਊਜ਼ ਏਜੰਸੀ ਏਐਨਆਈ ਨੂੰ ਪੁਸ਼ਟੀ ਕੀਤੀ ਕਿ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ।
ਇਸੇ ਦੌਰਾਨ ਅੰਗਰੇਜ਼ੀ ਅਖ਼ਬਾਰ ‘ਦਿ ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਪੁਡੀ ਮੋਹਨ ਅਤੇ ਐਨ ਹਰਿਕਾ ਵਜੋਂ ਹੋਈ ਹੈ। ਅਚਯੁਤਾਪੁਰਮ ਥਾਣੇ ਦੇ ਸਰਕਲ ਇੰਸਪੈਕਟਰ ਐੱਮ ਬੁਚੈਯਾ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੈਮੀਕਲ ਸੜਨ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਚਮੜੀ ਬੁਰੀ ਤਰ੍ਹਾਂ ਨਾਲ ਛਿੱਲ ਗਈ। ਉਨ੍ਹਾਂ ਨੇ ਕਿਹਾ, "ਇਹ ਭਿਆਨਕ, ਦਿਲ ਕੰਬਾਊ ਸੀ। ਬੇਹੋਸ਼ ਹੋਣ ਤੋਂ ਪਹਿਲਾਂ ਲੋਕ ਚੀਕ ਰਹੇ ਸਨ।"
ਲੰਚ ਬ੍ਰੇਕ ਦੌਰਾਨ ਵਾਪਰਿਆ ਹਾਦਸਾ
ਜਦੋਂ ਹੋਰ ਲੋਕਾਂ ਨੂੰ ਰਿਐਕਟਰ ਧਮਾਕੇ ਬਾਰੇ ਪਤਾ ਲੱਗਾ ਤਾਂ ਕਿਹਾ ਗਿਆ ਕਿ ਇਸ ਨਾਲ ਫਾਰਮਾਸਿਊਟੀਕਲ ਕੰਪਨੀ ਵਿੱਚ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਕਿਉਂਕਿ ਇਹ ਹਾਦਸਾ ਦੁਪਹਿਰ ਸਮੇਂ ਵਾਪਰਿਆ ਹੈ। ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਉਸ ਸਮੇਂ ਕੰਪਨੀ ਵਿੱਚ ਦੁਪਹਿਰ ਦਾ ਖਾਣਾ ਚੱਲ ਰਿਹਾ ਸੀ ਅਤੇ ਜ਼ਿਆਦਾਤਰ ਕਰਮਚਾਰੀ ਖਾਣਾ ਖਾਣ ਲਈ ਬਾਹਰ ਗਏ ਹੋਏ ਸਨ। ਉਸ ਸਮੇਂ ਰਿਐਕਟਰ ਦੇ ਨੇੜੇ ਬਹੁਤ ਘੱਟ ਕਰਮਚਾਰੀ ਮੌਜੂਦ ਹੁੰਦੇ ਹਨ।
ਆਂਧਰਾ ਪ੍ਰਦੇਸ਼ ਦੀ ਕੰਪਨੀ 'ਚ ਹੋਏ ਇਸ ਰਿਐਕਟਰ 'ਚ ਧਮਾਕੇ ਦੇ ਮਾਮਲੇ 'ਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਸਥਿਤੀ 'ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਕੁਲੈਕਟਰ ਅਤੇ ਪੁਲਿਸ ਸੁਪਰਡੈਂਟ ਮੌਕੇ 'ਤੇ ਮੌਜੂਦ ਹਨ, ਜਦਕਿ ਹਾਦਸੇ ਦੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ।