ਪੜਚੋਲ ਕਰੋ
Advertisement
ਨਵਜੋਤ ਸਿੱਧੂ ਨੂੰ 'ਤਹਿਰੀਕ-ਏ-ਇਨਸਾਫ਼ ਜੁਆਇਨ ਕਰਨ ਦੀ ਸਲਾਹ
ਵਿੱਜ ਨੇ ਕਿਹਾ ਹੈ ਕਿ ਸਿੱਧੂ ਨੇ ਬੀਜੇਪੀ ਤੇ ਕਾਂਗਰਸ, ਦੋਵਾਂ ਪਾਰਟੀਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸਿੱਧੂ ਕੋਲ ਇੱਕੋ-ਇੱਕ ਵਿਕਲਪ ਬਚਿਆ ਹੈ ਕਿ ਉਹ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਵਿੱਚ ਚਲੇ ਜਾਣ।
ਨਵੀਂ ਦਿੱਲੀ: ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਧਦੀਆਂ ਦਿੱਸ ਰਹੀਆਂ ਹਨ। ਵਿਵਾਦਤ ਬਿਆਨਾਂ ਕਰਕੇ ਕਾਂਗਰਸ ਤੋਂ ਬਾਅਦ ਹੁਣ ਬੀਜੇਪੀ ਨੇ ਵੀ ਉਨ੍ਹਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਬੀਜੇਪੀ ਲੀਡਰ ਤੇ ਹਰਿਆਣਾ ਸਰਕਾਰ ਦੇ ਸਿਹਤ ਤੇ ਖੇਡ ਮੰਤਰੀ ਅਨਿਲ ਵਿੱਜ ਨੇ ਨਵਜੋਤ ਸਿੱਧੂ 'ਤੇ ਕਰਾਰਾ ਵਾਰ ਕੀਤਾ ਹੈ। ਉਨ੍ਹਾਂ ਸਿੱਧੂ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਹੈ।
ਵਿੱਜ ਨੇ ਕਿਹਾ ਹੈ ਕਿ ਸਿੱਧੂ ਨੇ ਬੀਜੇਪੀ ਤੇ ਕਾਂਗਰਸ, ਦੋਵਾਂ ਪਾਰਟੀਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸਿੱਧੂ ਕੋਲ ਇੱਕੋ-ਇੱਕ ਵਿਕਲਪ ਬਚਿਆ ਹੈ ਕਿ ਉਹ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਵਿੱਚ ਚਲੇ ਜਾਣ।
ਵਿੱਜ ਨੇ ਇਸ ਸਬੰਧੀ ਟਵੀਟ ਕਰਦਿਆਂ ਸਿੱਧੂ ਨੂੰ ਸਲਾਹ ਦਿੱਤੀ ਹੈ। ਵੇਖੋ ਅਨਿਲ ਵਿੱਜ ਦਾ ਟਵੀਟ-
#NavjotSinghSidhu having snub from all parties including BJP & Congres is left with no choice except to join #ImranKhan Party Pakistan Tehreek-e-Insaf
— CHOWKIDAR ANIL VIJ MINISTER HARYANA (@anilvijminister) May 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement