ਰਾਕੇਸ਼ ਟਿਕੈਤ ਬਣਨਾ ਚਾਹੁੰਦੀ ਮਮਤਾ ਬੈਨਰਜੀ, ਅਨਿਲ ਵਿੱਜ ਦਾ ਤਨਜ
ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਅਜਿਹੇ 'ਚ ਬੀਜੇਪੀ ਤੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਵਿਚਾਲੇ ਪੂਰਾ ਮੁਕਾਬਲਾ ਹੈ।

ਅੰਬਾਲਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਹੋਏ ਸ਼ੱਕੀ ਹਮਲੇ ਨੂੰ ਲੈਕੇ ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਮਮਤਾ ਬੈਨਰਜੀ ਰਾਕੇਸ਼ ਟਿਕੈਤ ਬਣਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਥੋੜੇ ਬਹੁਤ ਹੰਝੂ ਵਹਾਕੇ ਜਨਤਾ ਦੀ ਹਮਦਰਦੀ ਬਟੋਰ ਲਵੇ।
ਪਰ ਮਮਤਾ ਬੈਨਰਜੀ ਦਾ ਬੰਗਾਲ 'ਚ ਕੰਮ ਤਮਾਮ ਹੋ ਚੁੱਕਾ ਹੈ। ਉਨ੍ਹਾਂ ਨੂੰ ਕੋਈ ਅਜਿਹੀ ਸੱਟ ਨਹੀਂ ਲੱਗੀ ਜਿਸ ਦਾ ਉਹ ਏਨਾ ਪ੍ਰਚਾਰ ਕਰ ਰਹੀ ਹੈ।
ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਅਜਿਹੇ 'ਚ ਬੀਜੇਪੀ ਤੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਵਿਚਾਲੇ ਪੂਰਾ ਮੁਕਾਬਲਾ ਹੈ। ਜਿੱਥੇ ਮਮਤਾ ਬੈਨਰਜੀ ਦਾ ਪੱਛਮੀ ਬੰਗਾਲ 'ਚ ਮਜਬੂਤ ਆਧਾਰ ਹੈ।
ਉੱਥੇ ਹੀ ਬੀਜੇਪੀ ਹਰ ਹਾਲ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣਾ ਚਾਹੁੰਦੀ ਹੈ। ਇੱਥੋਂ ਤਕ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਾਂ ਦਾਅਵਾ ਵੀ ਕਰ ਦਿੱਤਾ ਕਿ ਪੱਛਮੀ ਬੰਗਾਲ 'ਚ ਬੀਜੇਪੀ ਦੀ ਜਿੱਤ ਤੈਅ ਹੈ।






















