ਪੜਚੋਲ ਕਰੋ
Advertisement
ਅੰਕਿਤ ਸੇਰਸਾ ਦੇ ਕਾਂਡ ਦਾ ਦੁੱਖ ਭੁਗਤ ਰਿਹਾ ਪਰਿਵਾਰ , ਮਾਂ ਨੇ ਕਿਹਾ -ਪਹਿਲਾਂ ਲਾਡਲਾ ਸੀ ਹੁਣ ਬਣਿਆ ਪੱਥਰ ਦਿਲ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਹੱਤਿਆ 'ਚ ਦੋਵਾਂ ਹੱਥਾਂ ਨਾਲ 6 ਗੋਲੀਆਂ ਚਲਾਉਣ ਵਾਲਾ ਅੰਕਿਤ ਸੇਰਸਾ ਛੋਟੀ ਉਮਰ ਵਿੱਚ ਹੀ ਜੁਰਮ ਦੀ ਦਲਦਲ ਵਿੱਚ ਫਸ ਗਿਆ
ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਹੱਤਿਆ 'ਚ ਦੋਵਾਂ ਹੱਥਾਂ ਨਾਲ 6 ਗੋਲੀਆਂ ਚਲਾਉਣ ਵਾਲਾ ਅੰਕਿਤ ਸੇਰਸਾ ਛੋਟੀ ਉਮਰ ਵਿੱਚ ਹੀ ਜੁਰਮ ਦੀ ਦਲਦਲ ਵਿੱਚ ਫਸ ਗਿਆ ਅਤੇ ਸ਼ੁਰੂਆਤੀ ਦੌਰ ਵਿੱਚ ਹੀ ਇੰਨਾ ਵੱਡਾ ਅਪਰਾਧ ਕਰ ਦਿੱਤਾ ਕਿ ਅੱਜ ਮਾਂ ਵੀ ਆਪਣੀ ਕੁੱਖ 'ਤੇ ਸ਼ਰਮ ਮਹਿਸੂਸ ਕਰ ਰਹੀ ਹੈ। ਪਿਤਾ ਕਹਿ ਰਿਹਾ ਹੈ ਕਿ ਉਸ ਦੇ ਬੇਟੇ ਨੇ ਜੋ ਗਲਤ ਕੰਮ ਕੀਤਾ ਹੈ, ਸਰਕਾਰ ਚਾਹੇ ਉਸ ਨੂੰ ਫਾਂਸੀ ਦੀ ਸਜ਼ਾ ਦੇਵੇ ਜਾਂ ਗੋਲੀ ਮਾਰ ਦੇਵੇ, ਉਨ੍ਹਾਂ ਨੂੰ ਹੁਣ ਕੋਈ ਮਤਲਬ ਨਹੀਂ ਹੈ।
ਸੋਨੀਪਤ ਦੇ ਸੇਰਸਾ ਪਿੰਡ ਵਿੱਚ ਅੰਕਿਤ ਦਾ ਜਨਮ ਹੋਇਆ ਹੈ। ਸਿਰਫ 18 ਗਜ਼ ਦੇ ਇੱਕ ਘਰ ਵਿੱਚ ਜੀਵਨ ਬਤੀਤ ਕਰਨ ਵਾਲੇ ਪਰਿਵਾਰ ਦੇ 3 ਮੈਂਬਰ ਦੋ ਵਕਤ ਦੀ ਰੋਟੀ ਲਈ ਸਵੇਰ ਤੋਂ ਸ਼ਾਮ ਤੱਕ ਮਜ਼ਦੂਰੀ ਕਰਦੇ ਹਨ। ਜਸਵੀਰ ਦੇ ਪਰਿਵਾਰ ਵਿੱਚ ਚਾਰ ਧੀਆਂ ਅਤੇ ਦੋ ਪੁੱਤਰ ਹਨ। ਤਿੰਨ ਬੇਟੀਆਂ ਦਾ ਵਿਆਹ ਹੋ ਚੁੱਕਾ ਹੈ ਅਤੇ ਇੱਕ ਬੇਟਾ ਆਪਣੇ ਮਾਪਿਆਂ ਨਾਲ ਮਜ਼ਦੂਰੀ ਕਰਦਾ ਹੈ। ਜਿੱਥੇ ਪੂਰਾ ਪਰਿਵਾਰ ਘਰ ਬੈਠਾ ਸੀ।
ਅਜਿਹੇ ਵਿੱਚ ਅੰਕਿਤ ਨੇ ਪੂਰੇ ਪਰਿਵਾਰ ਨੂੰ ਘਰ ਬਿਠਾਇਆ ਅਤੇ ਪੂਰੇ ਪਰਿਵਾਰ ਨੂੰ ਘਰ ਬਿਠਾ ਕੇ ਖਿਲਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਅਤੇ ਫੈਕਟਰੀ ਜਾਣਾ ਸ਼ੁਰੂ ਕਰ ਦਿੱਤਾ ਪਰ ਇਹ ਸਿਲਸਿਲਾ 8 ਮਹੀਨੇ ਹੀ ਚੱਲਿਆ। ਇਸ ਤੋਂ ਬਾਅਦ ਅੰਕਿਤ ਘਰ ਵਿੱਚ ਹੀ ਰਹਿਣ ਲੱਗਾ।
ਅੰਕਿਤ ਸੇਰਸਾ ਦੇ ਅਪਰਾਧ ਦੀ ਦੁਨੀਆ ਵਿੱਚ ਜਾਣ ਤੋਂ ਪਿੱਛੇ ਕੀ ਮਹੱਤਵਪੂਰਨ ਕਾਰਨ ਰਿਹਾ ਹੈ। ਅੰਕਿਤ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸ਼ੂਟਰਾਂ ਵਿੱਚੋਂ ਇੱਕ ਰਿਹਾ ਹੈ। ਸਿਰਫ਼ ਸਾਢੇ 18 ਸਾਲ ਦਾ ਅੰਕਿਤ ਮੋਬਾਈਲ ਚੋਰੀ ਵਿੱਚ ਨਾਂ ਆਉਣ ਮਗਰੋਂ ਅਪਰਾਧ ਦੀ ਦੁਨੀਆਂ ਵਿੱਚ ਦਾਖ਼ਲ ਹੋ ਗਿਆ ਸੀ। ਇਸ ਤੋਂ ਬਾਅਦ ਉਹ ਲਾਰੇਂਸ ਬਿਸ਼ਨੋਈ ਤੱਕ ਪਹੁੰਚ ਗਿਆ।
ਅੰਕਿਤ ਦੇ ਮਾਤਾ-ਪਿਤਾ ਨੇ ਦੱਸਿਆ ਕਿ ਅਪ੍ਰੈਲ ਮਹੀਨੇ 'ਚ ਅੰਕਿਤ ਨੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ ਸੀ ਅਤੇ ਜਾਣ ਤੋਂ ਪਹਿਲਾਂ ਪਿਤਾ ਨਾਲ ਕਾਫੀ ਬਹਿਸ ਹੋਈ ਸੀ ਅਤੇ ਇਹ ਕਹਿ ਕੇ ਘਰੋਂ ਚਲੇ ਗਏ ਕਿ ਮੇਰੇ ਜਾਣ ਤੋਂ ਬਾਅਦ ਪੁਲਿਸ ਤੁਹਾਨੂੰ ਤੰਗ-ਪ੍ਰੇਸ਼ਾਨ ਕਰੇ ਜਾਂ ਕੁਝ ਹੋਰ ਕਰੇ , ਮੈਨੂੰ ਕੋਈ ਮਤਲਬ ਨਹੀਂ ਹੈ ਅਤੇ ਇਹ ਸ਼ਬਦ ਸੁਣ ਕੇ ਪਿਤਾ ਨੂੰ ਡਰ ਸੀ ਕਿ ਅੰਕਿਤ ਕੁਝ ਗਲਤ ਨਾ ਕਰ ਲਵੇ।
ਜਿਸ ਕਾਰਨ ਉਸ ਦੇ ਪਿਤਾ ਨੇ ਉਸ ਨੂੰ ਘਰੋਂ ਬੇਦਖ਼ਲ ਕਰ ਦਿੱਤਾ। ਘਰ ਛੱਡਣ ਤੋਂ ਕਈ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਅੰਕਿਤ ਨੇ ਆਪਣੇ ਪਿਤਾ ਤੋਂ ਮੋਬਾਈਲ ਫੋਨ ਦੀ ਮੰਗ ਕੀਤੀ ਸੀ ਅਤੇ ਉਸ ਲਈ ਪਿਤਾ ਨੇ ਬੜੀ ਮੁਸ਼ਕਲ ਨਾਲ 5000 ਰੁਪਏ ਇਕੱਠੇ ਕਰਕੇ ਦਿੱਤੇ ਸੀ ਪਰ ਬਹਾਦਰਗੜ੍ਹ ਵਿੱਚ ਦੋਸਤਾਂ ਦੇ ਨਾਲ ਮਿਲ ਕੇ ਮੋਬਾਈਲ ਦੀ ਵਾਰਦਾਤ ਵਿੱਚ ਵੀ ਅੰਕਿਤ ਦਾ ਨਾਮ ਸ਼ਾਮਿਲ ਹੋਇਆ ਸੀ।
ਝੱਜਰ ਦੀ ਜੇਲ ਵਿਚ ਕੁਝ ਦਿਨ ਰਹਿਣ ਤੋਂ ਬਾਅਦ ਅੰਕਿਤ ਦੇ ਜੇਲ ਵਿਚੋਂ ਹੀ ਇਕ ਵੱਡੇ ਗਿਰੋਹ ਦੇ ਗੁੰਡਿਆਂ ਦੇ ਸੰਪਰਕ ਹੋ ਗਏ। ਇੱਥੋਂ ਹੀ ਅੰਕਿਤ ਸਿਰਸਾ ਦੀ ਅਪਰਾਧਿਕ ਦੁਨੀਆਂ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਸ ਤੋਂ ਬਾਅਦ ਉਹ ਘਰ ਤੋਂ ਵੱਖ ਹੋ ਗਿਆ। ਸਿਰਫ਼ 3 ਮਹੀਨਿਆਂ ਵਿੱਚ ਹੀ ਅੰਕਿਤ ਇੱਕ ਸ਼ੂਟਰ ਵਜੋਂ ਲਾਰੈਂਸ ਬਿਸ਼ਨੋਈ ਗੈਂਗ ਵਿੱਚ ਸ਼ਾਮਲ ਹੋ ਗਿਆ ਅਤੇ 3 ਮਹੀਨਿਆਂ ਦੀ ਇਸ ਅਪਰਾਧਿਕ ਦੁਨੀਆਂ ਨੇ ਉਸ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ।
ਅੰਕਿਤ ਦੇ ਪਿਤਾ ਅਤੇ ਮਾਤਾ ਨੇ ਦੱਸਿਆ ਕਿ ਅੰਕਿਤ ਦਾ ਪਿੰਡ 'ਚ ਚੰਗਾ ਵਿਵਹਾਰ ਹੈ ਅਤੇ ਘਰ 'ਚ ਸਭ ਤੋਂ ਛੋਟਾ ਹੋਣ ਕਾਰਨ ਉਹ ਸਭ ਤੋਂ ਪਿਆਰਾ ਵੀ ਰਿਹਾ ਹੈ। ਅੰਕਿਤ ਦਾ ਪੜ੍ਹਾਈ 'ਚ ਕਦੇ ਵੀ ਮਨ ਨਹੀਂ ਲੱਗਾ ਅਤੇ ਉਸ ਦੇ ਪਿਤਾ ਨੇ ਪੜ੍ਹਾਈ ਲਈ ਇਕ ਵਾਰ ਉਸ ਦੀ ਡੰਡੇ ਨਾਲ ਪਿਟਾਈ ਕੀਤੀ ਸੀ ਪਰ ਅੰਕਿਤ ਨੇ ਕਿਸੇ ਤਰ੍ਹਾਂ 9ਵੀਂ ਪਾਸ ਕੀਤੀ ਅਤੇ ਦਸਵੀਂ 'ਚ ਫੇਲ ਹੋ ਗਿਆ।
ਅੰਕਿਤ ਦੇ ਪਿਤਾ ਅਤੇ ਮਾਤਾ ਨੇ ਦੱਸਿਆ ਕਿ ਅੰਕਿਤ ਦਾ ਪਿੰਡ 'ਚ ਚੰਗਾ ਵਿਵਹਾਰ ਹੈ ਅਤੇ ਘਰ 'ਚ ਸਭ ਤੋਂ ਛੋਟਾ ਹੋਣ ਕਾਰਨ ਉਹ ਸਭ ਤੋਂ ਪਿਆਰਾ ਵੀ ਰਿਹਾ ਹੈ। ਅੰਕਿਤ ਦਾ ਪੜ੍ਹਾਈ 'ਚ ਕਦੇ ਵੀ ਮਨ ਨਹੀਂ ਲੱਗਾ ਅਤੇ ਉਸ ਦੇ ਪਿਤਾ ਨੇ ਪੜ੍ਹਾਈ ਲਈ ਇਕ ਵਾਰ ਉਸ ਦੀ ਡੰਡੇ ਨਾਲ ਪਿਟਾਈ ਕੀਤੀ ਸੀ ਪਰ ਅੰਕਿਤ ਨੇ ਕਿਸੇ ਤਰ੍ਹਾਂ 9ਵੀਂ ਪਾਸ ਕੀਤੀ ਅਤੇ ਦਸਵੀਂ 'ਚ ਫੇਲ ਹੋ ਗਿਆ।
ਅੰਕਿਤ ਦੀ ਮਾਂ ਨੇ ਦੱਸਿਆ ਕਿ ਉਹ ਦਿਹਾੜੀ ਕਰ ਕੇ ਆਪਣਾ ਪੇਟ ਭਰਦੇ ਸੀ ਪਰ ਅੱਜ ਅੰਕਿਤ ਨੇ ਅਜਿਹਾ ਦਿਨ ਦਿਖਾ ਦਿੱਤਾ ਹੈ ਕਿ ਉਹ ਕਿਸੇ ਦੇ ਸਾਹਮਣੇ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੀ। ਉਸ ਦੀ ਮਾਂ ਨੇ ਦੱਸਿਆ ਕਿ ਛੋਟਾ ਬੇਟਾ ਅੰਕਿਤ ਪਹਿਲਾਂ ਤਾਂ ਬਹੁਤ ਲਾਡਲਾ ਸੀ ਪਰ ਅੰਕਿਤ ਸੇਰਸਾ ਨੇ ਅਜਿਹਾ ਕਾਰਾ ਕੀਤਾ ਕਿ ਹੁਣ ਮਾਂ ਦਾ ਦਿਲ ਪੱਥਰ ਹੋ ਗਿਆ ਹੈ। ਪਿੰਡ ਵਿੱਚ ਪਰਿਵਾਰ ਦੀ ਬਹੁਤ ਇੱਜ਼ਤ ਹੁੰਦੀ ਸੀ ਪਰ ਹੁਣ ਸਾਰੀ ਇੱਜ਼ਤ ਬਰਬਾਦ ਹੋ ਗਈ ਹੈ ਅਤੇ ਘਰੋਂ ਬਾਹਰ ਨਿਕਲਣ ਵਿੱਚ ਵੀ ਸ਼ਰਮ ਆਉਂਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement