ਚੋਰਾਂ ਨੂੰ ਘਰ 'ਚ ਵੜਨ ਤੋਂ ਰੋਕਦਾ ਹੈ ਇਹ ਪੇਂਟ, ਜਾਣੋ ਆਖਿਰ ਕਿਵੇਂ ਕਰਦਾ ਹੈ ਕੰਮ
Anti Climbing Paint: ਕੀ ਤੁਸੀਂ ਜਾਣਦੇ ਹੋ, ਅਜਿਹਾ ਪੇਂਟ ਵੀ ਆਉਂਦਾ ਹੈ, ਜੇਕਰ ਤੁਸੀਂ ਇਸ ਨੂੰ ਆਪਣੇ ਘਰ ਦੀਆਂ ਕੰਧਾਂ 'ਤੇ ਲਗਾਓਗੇ ਤਾਂ ਚੋਰ ਤੁਹਾਡੇ ਘਰ ਨਹੀਂ ਵੜ ਸਕਣਗੇ। ਆਓ ਜਾਣਦੇ ਹਾਂ ਇਹ ਕਿਹੜਾ ਪੇਂਟ ਹੈ।
Non Drying Paint: ਲੋਕ ਆਪਣੇ ਸੁਪਨਿਆਂ ਦਾ ਘਰ ਬਣਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ। ਘਰ ਬਣਾਉਣ ਤੋਂ ਬਾਅਦ ਅਗਲਾ ਕੰਮ ਸੁੰਦਰ ਢੰਗ ਨਾਲ ਪੇਂਟ ਬਣਾਉਣ ਦਾ ਕਰਦੇ ਹਨ। ਜਦੋਂ ਤੁਸੀਂ ਬਾਜ਼ਾਰ 'ਚ ਪੇਂਟ ਖਰੀਦਣ ਜਾਂਦੇ ਹੋ ਤਾਂ ਤੁਸੀਂ ਵੱਖ-ਵੱਖ ਤਰ੍ਹਾਂ ਦੇ ਪੇਂਟਸ ਦੇ ਬਾਰੇ 'ਚ ਜ਼ਰੂਰ ਸੁਣਿਆ ਹੋਵੇਗਾ। ਅੱਜਕੱਲ੍ਹ ਕਈ ਐਡਵਾਂਸ ਪੇਂਟ ਆਉਣ ਲੱਗ ਪਏ ਹਨ। ਕੁਝ ਕੰਪਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਪੇਂਟ ਮੀਂਹ 'ਚ ਵੀ ਖਰਾਬ ਨਹੀਂ ਹੋਵੇਗਾ, ਜਦਕਿ ਕੁਝ ਦਾ ਦਾਅਵਾ ਹੈ ਕਿ ਇਹ ਪੇਂਟ ਧੁੱਪ 'ਚ ਵੀ ਖਰਾਬ ਨਹੀਂ ਹੋਵੇਗਾ। ਪਰ, ਅੱਜ ਅਸੀਂ ਤੁਹਾਨੂੰ ਇਨ੍ਹਾਂ ਵਿੱਚੋਂ ਇੱਕ ਅਨੋਖੇ ਪੇਂਟ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨਾਲ ਤੁਹਾਡੇ ਘਰ ਚੋਰ ਨਹੀਂ ਵੜ ਸਕਣਗੇ। ਜੀ ਹਾਂ, ਘਰ ਨੂੰ ਚੋਰਾਂ ਤੋਂ ਬਚਾਉਣ ਲਈ ਇਹ ਬਹੁਤ ਵਧੀਆ ਪੇਂਟ ਹੈ।
ਕੀ ਕੰਮ ਕਰਦਾ ਹੈ ਪੇਂਟ?
ਇਸ ਪੇਂਟ ਨੂੰ ਐਂਟੀ ਕਲਾਈਬਿੰਗ ਪੇਂਟ ਕਿਹਾ ਜਾਂਦਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਪੇਂਟ ਚੋਰ ਨੂੰ ਘਰ 'ਚ ਦਾਖਲ ਹੋਣ ਤੋਂ ਕਿਵੇਂ ਰੋਕ ਸਕਦਾ ਹੈ। ਦਰਅਸਲ, ਜੇਕਰ ਤੁਸੀਂ ਇਸ ਪੇਂਟ ਨਾਲ ਆਪਣੇ ਘਰ ਦੀਆਂ ਕੰਧਾਂ ਨੂੰ ਪੇਂਟ ਕਰਦੇ ਹੋ, ਤਾਂ ਕੋਈ ਵੀ ਚਾਰਦੀਵਾਰੀ ਨੂੰ ਪਾਰ ਕਰਕੇ ਘਰ ਦੇ ਅੰਦਰ ਨਹੀਂ ਜਾ ਸਕੇਗਾ। ਆਮ ਤੌਰ 'ਤੇ ਚੋਰ ਕੰਧ ਟੱਪ ਕੇ ਅੰਦਰ ਦਾਖਲ ਹੁੰਦੇ ਹਨ, ਪਰ ਇਸ ਪੇਂਟ ਦੀ ਕੋਟਿੰਗ ਚੋਰ ਨੂੰ ਅੰਦਰ ਜਾਣ ਤੋਂ ਰੋਕ ਦੇਵੇਗੀ ।
ਚੋਰ ਨਹੀਂ ਲੰਘ ਸਕਦੇ ਕੰਧ
ਦਰਅਸਲ, ਇਸ ਪੇਂਟ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਦੀਵਾਰਾਂ 'ਤੇ ਲਗਾਉਣ ਤੋਂ ਬਾਅਦ ਇਸ ਦੀ 3mm ਮੋਟੀ ਪਰਤ ਘੱਟੋ-ਘੱਟ 3 ਸਾਲ ਤੱਕ ਸੁੱਕਦੀ ਨਹੀਂ ਹੈ। ਅਜਿਹੇ 'ਚ ਜੇਕਰ ਕੋਈ ਇਸ ਪੇਂਟ ਨਾਲ ਪੇਂਟ ਕੀਤੀ ਕੰਧ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਫਿਸਲ ਜਾਵੇਗਾ।
ਇਹ ਵੀ ਪੜ੍ਹੋ: ਕਦੇ ਦੇਖਿਆ ਹੈ ਕਪਲ ਟਾਇਲਟ, ਜਿਸ 'ਚ ਦੋ ਲੋਕ ਇਕੱਠਿਆਂ ਕਮੋਡ ਦੀ ਕਰ ਸਕਦੇ ਵਰਤੋਂ... ਇਦਾਂ ਦੀ ਹੈ ਬਣਾਵਟ
ਨਹੀਂ ਸੁੱਕਦੀ ਇਸ ਦੀ ਲੇਅਰ
ਗਰਮੀ ਹੋਵੇ ਜਾਂ ਸਰਦੀ, ਦੋਹਾਂ ਮੌਸਮਾਂ 'ਚ ਇਸ ਪੇਂਟ ਦੀ ਪਰਤ ਗਿੱਲੀ ਰਹਿੰਦੀ ਹੈ। ਦੇਖਣ ਵਿੱਚ ਇਹ ਪੇਂਟ ਕਿਸੇ ਆਮ ਪੇਂਟ ਦੀ ਤਰ੍ਹਾਂ ਨਜ਼ਰ ਆਉਂਦਾ ਹੈ ਅਤੇ ਚਮਕਦਾਰ ਲੱਗਦਾ ਹੈ। ਪਰ ਚੋਰਾਂ ਨੂੰ ਇਹ ਨਹੀਂ ਪਤਾ ਕਿ ਇਸ ਦੇ ਹੇਠਾਂ ਦੀ ਪਰਤ ਗਿੱਲੀ ਰਹਿੰਦੀ ਹੈ। ਇਹ ਪੇਂਟ Camrex Paints ਨੇ ਸਾਲ 1960 ਵਿੱਚ ਬਣਾਇਆ ਸੀ।
ਚੋਰਾਂ ਦਾ ਦੁਸ਼ਮਣ ਹੈ ਇਹ ਪੇਂਟ
ਅੱਜ ਵੀ ਇਹ ਪੇਂਟ ਦੁਨੀਆ ਦੀਆਂ ਕਈ ਥਾਵਾਂ 'ਤੇ ਦੁਕਾਨਾਂ 'ਤੇ ਵਿਕਦਾ ਹੈ। ਇਸ ਪੇਂਟ ਨੂੰ ਲਗਾਉਣ ਤੋਂ ਬਾਅਦ ਜੇਕਰ ਚੋਰ ਕੰਧ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਹੱਥਾਂ-ਪੈਰਾਂ ‘ਤੇ ਪੇਂਟ ਲੱਗ ਜਾਂਦਾ ਹੈ ਤੇ ਉਹ ਫਿਸਲ ਜਾਂਦਾ ਹੈ। ਇਸ ਪੇਂਟ ਕਾਰਨ ਨਾ ਸਿਰਫ ਚੋਰਾਂ ਨੂੰ ਸੱਟ ਲੱਗਦੀ ਹੈ, ਸਗੋਂ ਉਨ੍ਹਾਂ ਨੂੰ ਫੜਨਾ ਵੀ ਆਸਾਨ ਹੋ ਜਾਂਦਾ ਹੈ।
1.8 ਮੀਟਰ ਤੋਂ 2.4 ਮੀਟਰ ਦੀ ਉਚਾਈ 'ਤੇ ਕੀਤੀ ਜਾਂਦੀ ਵਰਤੋਂ
ਜੋ ਵੀ ਇਸ ਪੇਂਟ ਨੂੰ ਆਪਣੇ ਘਰ ਦੀਆਂ ਕੰਧਾਂ 'ਤੇ ਲਗਾਉਂਦਾ ਹੈ, ਉਹ ਇਸ ਦੇ ਨਾਲ ਚੇਤਾਵਨੀ ਬੋਰਡ ਵੀ ਲਗਾ ਦਿੰਦਾ ਹੈ। ਇਸ ਪੇਂਟ ਨੂੰ ਸਕਿਨ ਤੋਂ ਹਟਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਪੇਂਟ ਨੂੰ ਲੈ ਕੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਦੀ ਵਰਤੋਂ 1.8 ਮੀਟਰ ਤੋਂ 2.4 ਮੀਟਰ ਦੀ ਉਚਾਈ 'ਤੇ ਹੀ ਕੀਤੀ ਜਾਵੇ, ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: ਆਖਰ ਰਾਤ ਨੂੰ ਰੁੱਖਾਂ ਹੇਠ ਨਾ ਸੌਣ ਦੀ ਕਿਉਂ ਦਿੱਤੀ ਜਾਂਦੀ ਸਲਾਹ! ਭੂਤਾਂ ਦਾ ਚੱਕਰ ਜਾਂ ਫਿਰ ਵਿਗਿਆਨਕ ਕਾਰਨ, ਜਾਣੋ ਅਸਲੀਅਤ