ਕਦੇ ਦੇਖਿਆ ਹੈ ਕਪਲ ਟਾਇਲਟ, ਜਿਸ 'ਚ ਦੋ ਲੋਕ ਇਕੱਠਿਆਂ ਕਮੋਡ ਦੀ ਕਰ ਸਕਦੇ ਵਰਤੋਂ... ਇਦਾਂ ਦੀ ਹੈ ਬਣਾਵਟ
Couple Toilet Details: ਤੁਸੀਂ ਕਈ ਤਰ੍ਹਾਂ ਦੇ ਡਿਜ਼ਾਈਨਿੰਗ ਕਪਲਸ ਦੇਖੇ ਹੋਣਗੇ ਪਰ ਹੁਣ ਬਾਜ਼ਾਰ 'ਚ ਕਪਲ ਟਾਇਲਟ ਵੀ ਆ ਗਏ ਹਨ। ਇਸ ਵਿੱਚ ਕਪਲ ਇਕੱਠਿਆਂ ਟਾਇਲਟ ਦੀ ਵਰਤੋਂ ਕਰ ਸਕਦਾ ਹੈ।
ਤੁਸੀਂ ਦੇਖਿਆ ਹੋਵੇਗਾ ਕਿ ਅੱਜਕੱਲ੍ਹ ਬਾਥਰੂਮ ਦੇ ਸਮਾਨ 'ਚ ਕਾਫੀ ਇਨੋਵੇਸ਼ਨ ਹੋ ਗਏ ਹਨ। ਹੁਣ ਬਾਜ਼ਾਰ ਵਿੱਚ ਨਵੇਂ ਕਿਸਮ ਦੇ ਟਾਇਲਟ ਆ ਗਏ ਹਨ। ਤੁਸੀਂ ਸੋਨੇ ਦੇ ਜਾਂ ਕਈ ਲਗਜ਼ਰੀ ਟਾਇਲਟਸ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਬਾਜ਼ਾਰ ਵਿੱਚ ਕਪਲ ਟਾਇਲਟ ਵੀ ਆਉਣ ਲੱਗ ਪਏ ਹਨ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕਿਸ ਤਰ੍ਹਾਂ ਦਾ ਟਾਇਲਟ ਹੈ। ਦਰਅਸਲ ਜਿਵੇਂ ਦਾ ਇਸ ਦਾ ਨਾਮ ਹੈ, ਉਸੇ ਤਰ੍ਹਾਂ ਦਾ ਇਸ ਦਾ ਕੰਮ ਹੈ। ਇਹ ਟਾਇਲਟ ਕਪਲ ਦੇ ਲਈ ਬਣਾਇਆ ਗਿਆ ਹੈ। ਜੀ ਹਾਂ ਕਪਲ ਨੂੰ ਇਕੱਠਿਆਂ ਇਕੋ ਸਮੇਂ ‘ਤੇ ਵਰਤ ਸਕਦੇ ਹਨ।
ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕੀ ਹੈ ਅਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਇਹ ਜਾਣਨ ਤੋਂ ਬਾਅਦ, ਤੁਸੀਂ ਵੀ ਸਮਝ ਜਾਓਗੇ ਕਿ ਇਹ ਟਾਇਲਟ ਕਿਵੇਂ ਵਰਤਿਆ ਜਾਂਦਾ ਹੈ ਅਤੇ ਫਿਰ ਤੁਸੀਂ ਇਹ ਵੀ ਕਹੋਗੇ ਕਿ ਖੋਜੀ ਕੀ ਕਰਦੇ ਰਹਿੰਦੇ ਹਨ ...
ਇਹ ਵੀ ਪੜ੍ਹੋ: ਗਰਮੀ ਦੇ ਕਹਿਰ ਤੋਂ ਬਚਣਾ ਚਾਹੁੰਦੇ ਹੋ...ਤਾਂ ਅੱਜ ਹੀ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ
ਕਿਦਾਂ ਦੀ ਹੈ ਇਸ ਦਾ ਬਣਾਵਟ?
ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਕਪਲ ਟਾਇਲਟ ਦੇ ਡਿਜ਼ਾਈਨ ਦੀ। ਦਰਅਸਲ, ਇਹ ਟਾਇਲਟ S ਸ਼ੇਪ ਦਾ ਹੁੰਦਾ ਹੈ। ਇਸ ਵਿੱਚ ਇੱਕ ਟਾਇਲਟ ਵਿੱਚ ਦੋ ਕਮੋਡ ਲੱਗੇ ਹੁੰਦੇ ਹਨ ਅਤੇ ਦੋ ਲੋਕ ਆਰਾਮ ਨਾਲ ਇਸ ਦੀ ਵਰਤੋਂ ਕਰਦੇ ਹਨ। ਇਸ ਵਿੱਚ ਲਾਈਨ ਵਾਈਜ਼ ਲੋਕ ਟਾਇਲਟ ਦੀ ਵਰਤੋਂ ਕਰਦੇ ਹਨ, ਪਰ ਇਸ ਵਿੱਚ ਇੱਕ ਦੂਜੇ ਦੇ ਚਿਹਰੇ ਦੇਖ ਸਕਦੇ ਹਨ। ਤੁਸੀਂ ਹੇਠਾਂ ਦਿੱਤੀ ਗਈ ਤਸਵੀਰ ਨੂੰ ਦੇਖ ਕੇ, ਚੰਗੀ ਤਰ੍ਹਾਂ ਸਮਝ ਜਾਓਗੇ ਕਿ ਇਸ ਦਾ ਡਿਜ਼ਾਈਨ ਕਿਵੇਂ ਬਣਾਇਆ ਗਿਆ ਹੈ। ਇਸ ਨੂੰ ਖਾਸ ਰੋਮਾਂਟਿਕ ਤਰੀਕੇ ਨਾਲ ਬਣਾਇਆ ਗਿਆ ਹੈ ਅਤੇ ਕਈ ਲੋਕ ਇਸ ਨੂੰ ਪਸੰਦ ਵੀ ਕਰ ਰਹੇ ਹਨ। ਇਸ ਦੇ ਲਈ ਕਈ ਕੰਪਨੀਆਂ ਮੋਟੇ ਪੈਸੇ ਵੀ ਲੈ ਰਹੀਆਂ ਹਨ।
ਇਸ ਨੂੰ ਬਣਾਉਣ ਦੇ ਪਿੱਛੇ ਕਿਹਾ ਜਾਂਦਾ ਹੈ ਕਿ ਤੁਸੀਂ ਇਕੱਠੇ ਖਾਂਦੇ ਹੋ, ਇਕੱਠੇ ਖੇਡਦੇ ਹੋ, ਇਕੱਠੇ ਸੌਂਦੇ ਹੋ, ਇਕੱਠੇ ਨਹਾਉਂਦੇ ਹੋ, ਫਿਰ ਤੁਸੀਂ ਇਕੱਠੇ ਟਾਇਲਟ ਦੀ ਵਰਤੋਂ ਕਿਉਂ ਨਹੀਂ ਕਰ ਸਕਦੇ। ਡਿਊਲ-ਟਾਇਲਟ ਦੇ ਵਿਚਕਾਰ ਇੱਕ ਡੁਅਲ-ਫਲੱਸ਼ ਬਟਨ (Dual flash button) ਹੁੰਦਾ ਹੈ ਜੋ ਦੋਨਾਂ ਨੂੰ ਇੱਕ ਵਾਰ ਵਿੱਚ ਫਲੱਸ਼ ਕਰੇਗਾ। ਇਸ ਦਾ ਡਿਜ਼ਾਈਨ ਅਜਿਹਾ ਹੈ ਕਿ ਤੁਸੀਂ ਆਸਾਨੀ ਨਾਲ ਇਕ-ਦੂਜੇ ਨਾਲ ਗੱਲ ਕਰ ਸਕਦੇ ਹੋ ਅਤੇ ਆਪਣਾ ਰੋਮਾਂਸ ਬਰਕਰਾਰ ਰੱਖ ਸਕਦੇ ਹੋ। ਕਮਰਸ਼ੀਅਲ ਸਟਾਰ ਕੇਵਿਨ ਨੀਲਨ ਅਤੇ ਵਿਕਟੋਰੀਆ ਜੈਕਸਨ ਨੇ ਇਸ ਨੂੰ ਸਾਲ 1991 ਵਿੱਚ ਬਣਾਇਆ ਸੀ, ਪਰ ਹੁਣ ਇਹ ਬਹੁਤ ਟ੍ਰੈਂਡਿੰਗ ਵਿੱਚ ਹੈ ਅਤੇ ਇਸ ਉੱਤੇ ਬਹੁਤ ਸਾਰੇ ਮੀਮਜ਼ ਵੀ ਬਣਨੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ: ਦਹੀ ‘ਚ ਚੀਨੀ ਜਾਂ ਨਮਕ...! ਕੀ ਪਾਉਣਾ ਜ਼ਿਆਦਾ ਫਾਇਦੇਮੰਦ ਅਤੇ ਕਿਉਂ? ਜਾਣੋ ਆਯੂਰਵੇਦ ਦਾ ਜਵਾਬ