Rupali Ganguly: 'ਅਨੁਪਮਾ' ਫੇਮ ਰੂਪਾਲੀ ਗਾਂਗੁਲੀ ਦੀ ਸਿਆਸਤ 'ਚ ਐਂਟਰੀ, ਭਾਜਪਾ ਦਾ ਫੜਿਆ ਪੱਲਾ
Rupali Ganguly: 'ਅਨੁਪਮਾ' ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਜੀ ਹਾਂ ਉਨ੍ਹਾਂ ਨੇ ਸਿਆਸਤ ਦੇ ਵਿੱਚ ਐਂਟਰੀ ਕਰ ਲਈ ਹੈ।
Rupali Ganguly joins BJP: ਟੀਵੀ ਇੰਡਸਟਰੀ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਅਭਿਨੇਤਰੀ ਰੂਪਾਲੀ ਗਾਂਗੁਲੀ ਰਾਜਨੀਤੀ 'ਚ ਐਂਟਰੀ ਕਰ ਰਹੀ ਹੈ। ਉਹ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਗਈ ਹੈ। ਰੂਪਾਲੀ ਫਿਲਹਾਲ ਅਨੁਪਮਾ ਸੀਰੀਅਲ ਦਾ ਹਿੱਸਾ ਹੈ। ਰੂਪਾਲੀ ਦੇ ਨਾਲ-ਨਾਲ ਫਿਲਮ ਨਿਰਦੇਸ਼ਕ ਅਮੇ ਜੋਸ਼ੀ ਵੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਅਮੇ ਨੇ ਕਈ ਮਰਾਠੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।
ਭਾਜਪਾ ਪਾਰਟੀ ਦੀ ਮੈਂਬਰਸ਼ਿਪ ਲਈ
ਰੂਪਾਲੀ ਬੀਜੇਪੀ 'ਚ ਸ਼ਾਮਲ, ਰੂਪਾਲੀ ਨੇ ਦਿੱਲੀ ਹੈੱਡਕੁਆਰਟਰ 'ਚ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਭਾਜਪਾ ਪਾਰਟੀ ਦੀ ਮੈਂਬਰਸ਼ਿਪ ਲਈ। ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਰਾਸ਼ਟਰੀ ਮੀਡੀਆ ਵਿਭਾਗ ਦੇ ਇੰਚਾਰਜ ਅਨਿਲ ਬਲੂਨੀ ਨੇ ਰੂਪਾਲੀ ਨੂੰ ਮੈਂਬਰਸ਼ਿਪ ਦਿੱਤੀ। ਇਸ ਮੌਕੇ ਅਦਾਕਾਰਾ ਨੇ ਕਿਹਾ- ਜਦੋਂ ਮੈਂ ਵਿਕਾਸ ਦਾ ਇਹ ਮਹਾਯੱਗ ਦੇਖਿਆ ਤਾਂ ਮੈਨੂੰ ਲੱਗਾ ਕਿ ਮੈਨੂੰ ਵੀ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਮੈਨੂੰ ਤੁਹਾਡੇ ਆਸ਼ੀਰਵਾਦ ਅਤੇ ਸਮਰਥਨ ਦੀ ਲੋੜ ਹੈ। ਜੋ ਵੀ ਮੈਂ ਕਰਦੀ ਹਾਂ ਉਹ ਸਹੀ ਅਤੇ ਚੰਗਾ ਹੋਣਾ ਚਾਹੀਦੀ ਹੈ।
ਰੂਪਾਲੀ PM ਮੋਦੀ ਦੀ ਫੈਨ ਹੈ
PM ਮੋਦੀ ਦੀ ਫੈਨ ਰੂਪਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਹੁਤ ਵੱਡੀ ਫੈਨ ਹੈ। ਉਹ ਇਸ ਬਾਰੇ ਕਈ ਵਾਰ ਦੱਸ ਚੁੱਕੀ ਹੈ। ਕੁੱਝ ਸਮਾਂ ਪਹਿਲਾਂ ਰੂਪਾਲੀ ਨੇ ਪੀਐਮ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ। ਰੂਪਾਲੀ ਨੇ ਇੰਡੀਆ ਟੂਡੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਪਣਾ ਅਨੁਭਵ ਵੀ ਸਾਂਝਾ ਕੀਤਾ ਸੀ।
ਰੂਪਾਲੀ ਦਾ ਕਰੀਅਰ
ਰੂਪਾਲੀ ਇਸ ਸਮੇਂ ਸੀਰੀਅਲ 'ਅਨੁਪਮਾ' ਨਾਲ ਟੀਵੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਉਹ ਸ਼ੋਅ ਵਿੱਚ ਮੁੱਖ ਕਿਰਦਾਰ ਅਨੁਪਮਾ ਦੀ ਭੂਮਿਕਾ ਨਿਭਾ ਰਹੀ ਹੈ। ਪ੍ਰਸ਼ੰਸਕ ਉਸ ਨੂੰ ਕਾਫੀ ਪਸੰਦ ਕਰਦੇ ਹਨ। ਰੂਪਾਲੀ ਦੀ ਲੋਕਪ੍ਰਿਅਤਾ ਜ਼ਬਰਦਸਤ ਹੈ। ਉਸ ਨੂੰ ਇੰਸਟਾਗ੍ਰਾਮ 'ਤੇ 2.9 ਮਿਲੀਅਨ ਯਾਨੀ 20 ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।