ਬਾਬਾ ਸਿੱਦੀਕੀ ਤੋਂ ਇਲਾਵਾ ਬੇਟਾ ਵੀ ਸੀ ਟਾਰਗੇਟ, ਕਾਤਲ ਦਾ ਖ਼ੁਲਾਸਾ, ਕਿਹਾ- ਹੁਕਮ ਸੀ-ਜੋ ਵੀ ਮਿਲੇ ਮਾਰ ਦਿਓ
ਬਾਬਾ ਸਿੱਦੀਕੀ ਕਤਲ ਕੇਸ ਵਿੱਚ ਮੁੰਬਈ ਪੁਲਿਸ ਨੇ ਕਿਹਾ ਕਿ ਬੇਟਾ ਜੀਸ਼ਾਨ ਸਿੱਦੀਕੀ ਵੀ ਕਾਤਲਾਂ ਦਾ ਨਿਸ਼ਾਨਾ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਹ ਗੱਲ ਕਬੂਲੀ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਦੋਵਾਂ ਨੂੰ ਗੋਲੀ ਮਾਰਨ ਦੇ ਹੁਕਮ ਮਿਲੇ ਸਨ
Baba Siddique Murder: ਬਾਬਾ ਸਿੱਦੀਕੀ ਕਤਲ ਕੇਸ ਵਿੱਚ ਮੁੰਬਈ ਪੁਲਿਸ ਨੇ ਕਿਹਾ ਕਿ ਬੇਟਾ ਜੀਸ਼ਾਨ ਸਿੱਦੀਕੀ ਵੀ ਕਾਤਲਾਂ ਦਾ ਨਿਸ਼ਾਨਾ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਹ ਗੱਲ ਕਬੂਲੀ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਦੋਵਾਂ ਨੂੰ ਗੋਲੀ ਮਾਰਨ ਦੇ ਹੁਕਮ ਮਿਲੇ ਸਨ, ਉਸ ਨੂੰ ਕਿਹਾ ਗਿਆ ਸੀ ਕਿ ਉਹ ਜੋ ਵੀ ਮਿਲੇ ਉਸ ਨੂੰ ਮਾਰ ਦਿਓ। ਕੁਝ ਦਿਨ ਪਹਿਲਾਂ ਜ਼ੀਸ਼ਾਨ ਨੂੰ ਵੀ ਧਮਕੀ ਦਿੱਤੀ ਗਈ ਸੀ।
ਜ਼ਿਕਰ ਕਰ ਦਈਏ ਕਿ ਇਹ ਗੱਲ ਪਹਿਲਾਂ ਵੀ ਸਾਹਮਣੇ ਆਈ ਸੀ ਕਿ ਜ਼ੀਸ਼ਾਨ ਸਿੱਦੀਕੀ ਵੀ ਨਿਸ਼ਾਨੇ 'ਤੇ ਸਨ। ਇੱਕ ਫ਼ੋਨ ਕਾਰਨ ਉਸ ਦਾ ਬਚਾਅ ਹੋ ਗਿਆ, ਨਹੀਂ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ।
ਦੱਸ ਦਈਏ ਕਿ ਇਸ ਕਤਲ ਕੇਸ ਵਿੱਚ ਹੁਣ ਤੱਕ 6 ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਇਨ੍ਹਾਂ 'ਚੋਂ 3 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਤੱਕ ਧਰਮਰਾਜ, ਸ਼ਿਵ ਕੁਮਾਰ, ਗੁਰਮੇਲ, ਜੀਸ਼ਾਨ ਅਖਤਰ, ਸ਼ੁਭਮ ਲੋਨਕਰ ਅਤੇ ਪ੍ਰਵੀਨ ਲੋਨਕਰ ਦੇ ਨਾਂਅ ਸਾਹਮਣੇ ਆ ਚੁੱਕੇ ਹਨ। ਧਰਮਰਾਜ, ਗੁਰਮੇਲ ਅਤੇ ਪ੍ਰਵੀਨ ਲੋਨਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਧਰਮਰਾਜ ਤੇ ਗੁਰਮੇਲ ਨੂੰ 13 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਧਰਮਰਾਜ ਨੇ ਅਦਾਲਤ ਨੂੰ ਦੱਸਿਆ ਕਿ ਉਹ ਨਾਬਾਲਗ ਹੈ। ਹੱਡੀਆਂ ਦੇ ਟੈਸਟ ਵਿੱਚ ਉਸ ਦਾ ਦਾਅਵਾ ਰੱਦ ਕਰ ਦਿੱਤਾ ਗਿਆ ਸੀ। ਗੁਰਮੇਲ ਤੋਂ ਇਲਾਵਾ ਪ੍ਰਵੀਨ ਲੋਨਕਰ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।
ਯਾਦ ਕਰਵਾ ਦਈਏ ਕਿ 12 ਅਕਤੂਬਰ ਦੀ ਰਾਤ ਨੂੰ ਬਾਂਦਰਾ ਵਿੱਚ ਐਨਸੀਪੀ ਅਜੀਤ ਧੜੇ ਦੇ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਕਤਲ ਸਿੱਦੀਕੀ ਦੇ ਵਿਧਾਇਕ ਪੁੱਤਰ ਜੀਸ਼ਾਨ ਦੇ ਦਫ਼ਤਰ ਦੇ ਬਾਹਰ ਕੀਤਾ ਗਿਆ ਸੀ। ਬਾਬਾ ਸਿੱਦੀਕੀ ਕਾਂਗਰਸ ਵਿੱਚ ਰਹਿੰਦਿਆਂ ਤਿੰਨ ਵਾਰ ਬਾਂਦਰਾ ਤੋਂ ਵਿਧਾਇਕ ਬਣੇ। ਇਸ ਸਾਲ ਫਰਵਰੀ ਵਿੱਚ ਕਾਂਗਰਸ ਛੱਡ ਕੇ ਅਜੀਤ ਪਵਾਰ ਵਿੱਚ ਸ਼ਾਮਲ ਹੋ ਗਏ ਸਨ। ਲਾਰੈਂਸ ਗੈਂਗ ਨੇ ਬਾਬਾ ਸਿੱਦੀਕੀ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।