ਪੜਚੋਲ ਕਰੋ
Advertisement
Ladakh Standoff: ਚੀਨ ਨੇ ਫੇਰ ਕੀਤੀ ਗੰਦੀ ਹਰਕੱਤ, ਚੀਨੀ ਫੌਜੀ ਭਾਰਤ ਦੀ ਸਰਹੱਦ ਵਿੱਚ ਦਾਖਲ, ਲਿਆ ਗਿਆ ਹਿਰਾਸਤ ਵਿੱਚ
India China Border: ਲੱਦਾਖ ਵਿਚ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ। ਭਾਰਤੀ ਫੌਜ ਨੇ ਸ਼ੁੱਕਰਵਾਰ ਨੂੰ ਇੱਕ ਚੀਨੀ ਫੌਜੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਮਈ ਤੋਂ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ।
ਨਵੀਂ ਦਿੱਲੀ: ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (LAC) 'ਤੇ ਚੀਨ ਭੜਕਾਊ ਗਤੀਵਿਧੀਆਂ ਨੂੰ ਰੋਕ ਨਹੀਂ ਰਿਹਾ। ਅੱਠ ਮਹੀਨਿਆਂ ਤੋਂ ਜਾਰੀ ਫੌਜੀ ਤਣਾਅ ਦੇ ਵਿਚਕਾਰ ਸ਼ੁੱਕਰਵਾਰ ਨੂੰ ਇੱਕ ਚੀਨੀ ਸੈਨਿਕ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ। ਉਹ ਪੈਨਗੋਂਗ ਝੀਲ ਦੇ ਦੱਖਣੀ ਕਿਨਾਰੇ ਵਿੱਚ ਦਾਖਲ ਹੋਇਆ ਜਿਸ ਮਗਰੋਂ ਉਸ ਨੂੰ ਭਾਰਤੀ ਸੈਨਿਕਾਂ ਨੇ ਹਿਰਾਸਤ ਵਿੱਚ ਲੈ ਲਿਆ।
ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਦਾ ਇੱਕ ਜਵਾਨ ਐਲਏਸੀ ਨੂੰ ਪਾਰ ਕਰਦਿਆਂ ਭਾਰਤੀ ਸਰਹੱਦ ਦੇ ਪਾਰ ਆਗਿਆ, ਪਰ ਉੱਥੇ ਤਾਇਨਾਤ ਭਾਰਤੀ ਫੌਜ ਦੀ ਟੁਕੜੀ ਨੇ ਉਸ ਨੂੰ ਕਾਬੂ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਚੀਨੀ ਸੈਨਿਕ ਨੂੰ ਰੇਜਾਂਗ ਲਾ ਏਰੀਆ ਤੋਂ ਫੜ੍ਹਿਆ ਗਿਆ ਹੈ ਅਤੇ ਇਸ ਦੀ ਜਾਣਕਾਰੀ ਪੀਐਲਏ ਨੂੰ ਦਿੱਤੀ ਗਈ ਹੈ।
ਦੱਸ ਦਈਏ ਕਿ ਐਲਏਸੀ ਦੇ ਦੋਵੇਂ ਪਾਸਿਆਂ ਤੇ ਵੱਡੀ ਗਿਣਤੀ ਵਿਚ ਫੌਜਾਂ ਦੀ ਤਾਇਨਾਤੀ ਲੰਬੇ ਸਮੇਂ ਤੋਂ ਬਰਕਰਾਰ ਹੈ। ਫਿਲਹਾਲ, ਹਿਰਾਸਤ ਵਿੱਚ ਲਏ ਗਏ ਚੀਨੀ ਸੈਨਿਕ ਨਾਲ ਸਰਹੱਦੀ ਪ੍ਰਬੰਧਨ ਪ੍ਰਕਿਰਿਆਵਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਸ ਸਥਿਤੀ ਵਿੱਚ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। ਭਾਰਤ ਅਤੇ ਚੀਨ ਵਿਚਾਲੇ ਸਰਹੱਦ 'ਤੇ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ ਫੌਜੀ ਕਮਾਂਡਰ ਪੱਧਰੀ ਗੱਲਬਾਤ ਦੇ ਕਈ ਦੌਰ ਹੋ ਚੁੱਕੇ ਹਨ।
ਚੀਨ ਚਾਹੁੰਦਾ ਹੈ ਕਿ ਭਾਰਤ ਰਣਨੀਤਕ ਤੌਰ 'ਤੇ ਮਹੱਤਵਪੂਰਣ ਸਿਖਰਾਂ ਤੋਂ ਪਿੱਛੇ ਹਟੇ ਜੋ ਇਸ ਨੇ ਦਸੰਬਰ ਵਿਚ ਕਬਜ਼ਾ ਕੀਤਾ ਸੀ। ਇਸ ਦੇ ਨਾਲ ਹੀ ਭਾਰਤ ਅਪਰੈਲ 2020 ਤੋਂ ਪਹਿਲਾਂ ਐਲਏਸੀ 'ਤੇ ਸਥਿਤੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement