Indian Army: ਭਾਰਤੀ ਫੌਜ ਦੀ ਵਰਦੀ ਬਾਰੇ ਵੱਡਾ ਫੈਸਲਾ, ਹੁਣ ਅਫਸਰ ਪਾਉਣਗੇ ਅਜਿਹੀ ਵਰਦੀ
Indian Army: ਹੁਣ ਭਾਰਤੀ ਫੌਜ ਵਿੱਚ ਮੂਲ ਕੇਡਰ ਤੇ ਨਿਯੁਕਤੀ ਦੇ ਬਾਵਜੂਦ, ਬ੍ਰਿਗੇਡੀਅਰ ਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀਆਂ ਲਈ ਇੱਕ ਸਮਾਨ ਵਰਦੀ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਹਾਲ ਹੀ ਵਿੱਚ ਹੋਈ ਫੌਜ ਕਮਾਂਡਰਾਂ
ਸੂਤਰਾਂ ਅਨੁਸਾਰ ,ਫਲੈਗ ਰੈਂਕ (ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ) ਦੇ ਸੀਨੀਅਰ ਅਧਿਕਾਰੀਆਂ ਦੇ ਹੈਡਗੇਅਰ, ਸੋਲਡਰ ਰੈਂਕ ਬੈਜ, ਗੋਰਗੇਟ ਪੈਚ, ਬੈਲਟ ਅਤੇ ਜੁੱਤੀਆਂ ਹੁਣ ਇਕਸਾਰ ਹੋ ਜਾਣਗੀਆਂ। ਫਲੈਗ ਰੈਂਕ ਦੇ ਅਧਿਕਾਰੀ ਹੁਣ ਕੋਈ ਵੀ ਡੋਰੀ ਨਹੀਂ ਪਹਿਨਣਗੇ। ਇਹ ਬਦਲਾਅ ਇਸ ਸਾਲ 1 ਅਗਸਤ ਤੋਂ ਲਾਗੂ ਹੋਣਗੇ। ਭਾਰਤੀ ਫੌਜ ਵਿੱਚ ਕਰਨਲ ਅਤੇ ਇਸ ਤੋਂ ਹੇਠਲੇ ਰੈਂਕ ਦੇ ਅਧਿਕਾਰੀਆਂ ਦੁਆਰਾ ਪਹਿਨੀ ਜਾਣ ਵਾਲੀ ਵਰਦੀ ਪਹਿਲਾਂ ਵਾਂਗ ਹੀ ਰਹੇਗੀ।
The Indian Army has decided to adopt a common uniform for Brigadier and above rank officers irrespective of the parent cadre and appointment. The decision was taken after detailed deliberations during the recently concluded Army Commanders' Conference: Sources
— ANI (@ANI) May 9, 2023
ਇੱਕ ਸੂਤਰ ਨੇ ਦੱਸਿਆ ਕਿ ਰੈਜੀਮੈਂਟ ਦੀਆਂ ਸੀਮਾਵਾਂ ਤੋਂ ਪਰੇ ,ਸੀਨੀਅਰ ਲੀਡਰਸ਼ਿਪ ਵਿਚਕਾਰ ਸੇਵਾ ਮਾਮਲਿਆਂ ਵਿੱਚ ਸਾਂਝੀ ਪਛਾਣ ਅਤੇ ਪਹੁੰਚ ਨੂੰ ਉਤਸ਼ਾਹਿਤ ਕਰਨ ਅਤੇ ਮਜ਼ਬੂਤ ਕਰਨ ਲਈ ਭਾਰਤੀ ਫੌਜ ਨੇ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀਆਂ ਲਈ ਇੱਕ ਸਮਾਨ ਵਰਦੀ ਅਪਣਾਉਣ ਦਾ ਫੈਸਲਾ ਕੀਤਾ ਹੈ। ਇਹ ਇੱਕ ਨਿਰਪੱਖ ਅਤੇ ਨਿਆਂਪੂਰਨ ਸੰਗਠਨ ਹੋਣ ਲਈ ਭਾਰਤੀ ਫੌਜ ਦੇ ਚਰਿੱਤਰ ਨੂੰ ਵੀ ਮਜ਼ਬੂਤ ਕਰੇਗਾ।
ਮੇਜਰ ਜਨਰਲ, ਲੈਫਟੀਨੈਂਟ ਜਨਰਲ ਅਤੇ ਜਨਰਲ ਸਮੇਤ ਬ੍ਰਿਗੇਡੀਅਰ ਪੱਧਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਫਸਰਾਂ ਦੀ ਰੈਜੀਮੈਂਟਲ ਸੀਮਾਵਾਂ ਨਹੀਂ ਹੁੰਦੀਆਂ ਹਨ। ਭਾਰਤੀ ਫੌਜ ਵਿੱਚ ਬ੍ਰਿਗੇਡੀਅਰਾਂ ਅਤੇ ਇਸ ਤੋਂ ਉੱਪਰ ਦੇ ਅਧਿਕਾਰੀ ਉਹ ਹਨ, ਜੋ ਪਹਿਲਾਂ ਹੀ ਯੂਨਿਟਾਂ, ਬਟਾਲੀਅਨਾਂ ਦੀ ਕਮਾਂਡ ਕਰ ਚੁੱਕੇ ਹਨ ਅਤੇ ਜ਼ਿਆਦਾਤਰ ਹੈੱਡਕੁਆਰਟਰ ਜਾਂ ਅਦਾਰਿਆਂ ਵਿੱਚ ਤਾਇਨਾਤ ਹੁੰਦੇ ਹਨ।






















