ਸੁੱਖ ਰਤੀਆ ਕਤਲ ਕੇਸ 'ਚ ਗ੍ਰਿਫ਼ਤਾਰ, 5 ਲੱਖ ਦੀ ਸੁਪਾਰੀ ਲੈ ਕੇ ਵੱਢਿਆ ਔਰਤ ਦਾ ਗਲ, ਪੈਸਿਆਂ ਤੇ ਜਾਅਲੀ ਮਸ਼ਹੂਰੀ ਲਈ ਕੀਤੀ ਵਾਰਦਾਤ
ਉਹ ਵਿਅਕਤੀ ਜੋ ਆਪਣੀਆਂ ਇੰਸਟਾਗ੍ਰਾਮ ਰੀਲਾਂ ਤੇ ਸਟਾਈਲਿਸ਼ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਸੀ, ਹੁਣ ਇੱਕ ਬਹੁਤ ਹੀ ਭਿਆਨਕ ਕਤਲ ਕੇਸ ਦਾ ਮੁੱਖ ਦੋਸ਼ੀ ਬਣ ਗਿਆ ਹੈ। ਨੋਇਡਾ STF ਨੇ ਉਸਨੂੰ ਗ੍ਰਿਫ਼ਤਾਰ ਕਰਕੇ ਨਵੀਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

Sukh Ratia Arrested: ਸੋਸ਼ਲ ਮੀਡੀਆ ਉੱਤੇ ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ ਨੂੰ ਕਤਲ ਦੇ ਗੰਭੀਰ ਦੋਸ਼ਾਂ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਇੰਸਟਾਗ੍ਰਾਮ 'ਤੇ ਉਸਦੇ 5.25 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਹ ਵਿਅਕਤੀ ਜੋ ਆਪਣੀਆਂ ਇੰਸਟਾਗ੍ਰਾਮ ਰੀਲਾਂ ਤੇ ਸਟਾਈਲਿਸ਼ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਸੀ, ਹੁਣ ਇੱਕ ਬਹੁਤ ਹੀ ਭਿਆਨਕ ਕਤਲ ਕੇਸ ਦਾ ਮੁੱਖ ਦੋਸ਼ੀ ਬਣ ਗਿਆ ਹੈ। ਨੋਇਡਾ STF ਨੇ ਉਸਨੂੰ ਗ੍ਰਿਫ਼ਤਾਰ ਕਰਕੇ ਨਵੀਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਫਤਿਹਾਬਾਦ ਦੇ ਰਤੀਆ ਕਸਬੇ ਦੇ ਰਹਿਣ ਵਾਲੇ 24 ਸਾਲਾ ਸੁੱਖ ਰਤੀਆ ਨੇ ਸਿਰਫ਼ 12ਵੀਂ ਤੱਕ ਹੀ ਪੜ੍ਹਾਈ ਕੀਤੀ ਹੈ। ਮਾਡਲਿੰਗ ਦੀ ਇੱਛਾ ਨਾਲ, ਉਹ 2022 ਵਿੱਚ ਆਪਣੇ ਮਾਮੇ ਦੇ ਪੁੱਤਰ ਗੁਰਪ੍ਰੀਤ ਸਿੰਘ ਨਾਲ ਮੁੰਬਈ ਪਹੁੰਚ ਗਿਆ। ਉੱਥੇ ਉਸਦੀ ਮੁਲਾਕਾਤ ਇੱਕ ਔਰਤ ਨਾਲ ਹੋਈ ਜੋ ਸੈਲੂਨ ਚਲਾਉਂਦੀ ਸੀ ਤੇ ਗਾਜ਼ੀਆਬਾਦ (ਯੂਪੀ) ਦੀ ਰਹਿਣ ਵਾਲੀ ਸੀ। ਪੁਲਿਸ ਪੁੱਛਗਿੱਛ ਦੌਰਾਨ ਸੁਖਪ੍ਰੀਤ ਨੇ ਕਬੂਲ ਕੀਤਾ ਕਿ ਉਸੇ ਔਰਤ ਨੇ ਉਸਨੂੰ 5 ਲੱਖ ਰੁਪਏ ਵਿੱਚ ਕਤਲ ਦੀ ਸੁਪਾਰੀ ਦਵਾਈ ਸੀ।
ਕਤਲ ਦੀ ਸੁਪਾਰੀ ਕਿਸ਼ੋਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦਿੱਤੀ ਸੀ, ਜਿਸਨੇ ਆਪਣੀ ਪਤਨੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ। 18 ਮਈ ਦੀ ਰਾਤ ਨੂੰ ਸੁੱਖ ਰਤੀਆ ਤੇ ਉਸਦੇ ਸਾਥੀ ਗੁਰਪ੍ਰੀਤ ਸਿੰਘ ਨੇ ਪਹਿਲਾਂ ਰੇਕੀ ਕੀਤੀ ਤੇ ਫਿਰ ਔਰਤ ਦਾ ਪਿੱਛਾ ਕੀਤਾ ਅਤੇ ਸੜਕ 'ਤੇ ਉਸਦਾ ਗਲਾ ਵੱਢ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ। ਇਹ ਘਟਨਾ ਇੱਕ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਖਪ੍ਰੀਤ ਨੇ ਕਤਲ ਤੋਂ ਪਹਿਲਾਂ ਇੱਕ ਚਾਕੂ ਆਨਲਾਈਨ ਖਰੀਦਿਆ ਸੀ ਤੇ ਕਤਲ ਵਾਲੀ ਰਾਤ ਔਰਤ ਦੀਆਂ ਹਰਕਤਾਂ 'ਤੇ ਖਾਸ ਤੌਰ 'ਤੇ ਨਜ਼ਰ ਰੱਖੀ ਗਈ ਸੀ। ਇਹ ਕੋਈ ਭਾਵਨਾਤਮਕ ਅਪਰਾਧ ਨਹੀਂ ਸੀ ਸਗੋਂ ਇੱਕ ਪੂਰੀ ਤਰ੍ਹਾਂ ਯੋਜਨਾਬੱਧ ਪੇਸ਼ੇਵਰ ਕੰਟਰੈਕਟ ਕਿਲਿੰਗ ਸੀ। ਦਰਅਸਲ, ਸੁੱਖ ਰਤੀਆ ਅਤੇ ਗੁਰਪ੍ਰੀਤ ਨੂੰ ਪੈਸਿਆਂ ਦੀ ਲੋੜ ਸੀ ਅਤੇ ਨਕਲੀ ਪ੍ਰਸਿੱਧੀ ਦੀ ਭਾਲ ਵਿੱਚ, ਉਨ੍ਹਾਂ ਨੇ ਇਹ ਕਦਮ ਚੁੱਕਿਆ।
ਨੋਇਡਾ ਐਸਟੀਐਫ ਦੇ ਏਐਸਪੀ ਰਾਜਕੁਮਾਰ ਮਿਸ਼ਰਾ ਦੇ ਅਨੁਸਾਰ, ਮੁੰਬਈ ਪੁਲਿਸ ਦੀ ਐਫਆਈਆਰ ਤੋਂ ਬਾਅਦ, ਯੂਪੀ ਐਸਟੀਐਫ ਤੋਂ ਸਹਾਇਤਾ ਮੰਗੀ ਗਈ ਸੀ। ਜਾਣਕਾਰੀ ਦੇ ਆਧਾਰ 'ਤੇ, ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਅਤੇ ਦੋਵੇਂ ਮੁਲਜ਼ਮਾਂ ਨੂੰ ਸੂਰਜਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਹੁਣ ਨਵੀਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।






















