ਪੜਚੋਲ ਕਰੋ
Advertisement
ਮਹਿਲਾ ਨੂੰ ਸ਼ੁਰੂ ਹੋਈਆਂ ਜਣੇਪਾ ਪੀੜਾਂ, ਰਾਜਪਾਲ ਨੇ ਆਪ ਹੈਲੀਕਾਪਟਰ 'ਚ ਪਹੁੰਚਾਇਆ ਹਸਪਤਾਲ
ਈਟਾਨਗਰ: ਅਰੁਣਾਂਚਲ ਪ੍ਰਦੇਸ਼ ਦੇ ਰਾਜਪਾਲ ਨੇ ਗਰਭਵਤੀ ਮਹਿਲਾ ਦੀ ਮਦਦ ਕਰਨ ਲਈ ਆਪਣਾ ਹੈਲੀਕਾਪਟਰ ਪੇਸ਼ ਕੀਤਾ। ਦਰਅਸਲ, ਤਵਾਂਗ ਦੀ ਗਰਭਵਤੀ ਮਹਿਲਾ ਨੂੰ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ ਸਨ ਅਤੇ ਦਰਦ ਨਾਲ ਤੜਪ ਰਹੀ ਸੀ। ਜਿਸ ਥਾਂ 'ਤੇ ਉਹ ਰਹਿੰਦੀ ਸੀ ਉੱਥੇ ਡਾਕਟਰ ਦੀ ਸੁਵਿਧਾ ਵੀ ਨਹੀਂ ਸੀ ਅਤੇ ਡਿਲੀਵਰੀ ਲਈ ਉਸ ਨੂੰ ਬਾਹਰ ਲੈ ਕੇ ਜਾਣ ਦੀ ਲੋੜ ਸੀ। ਪਰ ਸੜਕੀ ਰਾਸਤਾ ਖਰਾਬ ਹੋਣ ਕਰਕੇ ਗੱਡੀ ’ਤੇ ਵੀ ਹਸਪਤਾਲ ਨਹੀਂ ਲਿਜਾਇਆ ਜਾ ਰਿਹਾ ਸੀ। ਅਗਲੇ ਤਿੰਨ ਦਿਨਾਂ ਤਕ ਤਵਾਂਗ ਤੋਂ ਗੁਹਾਟੀ ਵਿੱਚ ਕੋਈ ਹੈਲੀਕਾਪਟਰ ਸੇਵਾ ਵੀ ਉਪਲਬਧ ਨਹੀਂ ਸੀ।
ਇਸ ਸਭ ਤੋਂ ਬਾਅਦ ਇਲਾਕੇ ਦੇ ਵਿਧਾਇਕ ਨੇ ਸੂਬੇ ਦੇ ਮੁੱਖ ਮੰਤਰੀ ਪੇਮਾ ਖਾਂਡੂ ਨਾਲ ਗੱਲਬਾਤ ਕੀਤੀ। ਹੈਲੀਕਾਪਟਰ ਦੀ ਸੇਵਾ ਉਪਲਬਧ ਨਾ ਹੋਣ ਕਰਕੇ ਮੁੱਖ ਮੰਤਰੀ ਕੁਝ ਨਾ ਕਰ ਸਕੇ ਪਰ ਉਨ੍ਹਾਂ ਕੋਲ ਬੈਠੇ ਰਾਜਪਾਲ ਬ੍ਰਿਗੇਡੀਅਰ (ਰਿਟਾਇਰਡ) ਬੀਡੀ ਮਿਸ਼ਰਾ ਨੇ ਤੁਰੰਤ ਮਦਦ ਲਈ ਹੱਥ ਵਧਾਇਆ ਤੇ ਆਪਣੇ ਹੈਲੀਕਾਪਟਰ ਵਿੱਚ ਮਹਿਲਾ ਨੂੰ ਹਸਪਤਾਲ ਪਹੁੰਚਾਉਣ ਲਈ ਨਿੱਕਲ ਪਏ। ਰਾਜਪਾਲ ਨਾਲ ਮਹਿਲਾ ਦਾ ਪਤੀ ਵੀ ਮੌਜੂਦ ਸੀ।
ਹੈਲੀਕਾਪਟਰ ਮਿਲਣ ਬਾਅਦ ਵੀ ਉਨ੍ਹਾਂ ਨੂੰ ਵੀ ਕਾਫੀ ਮੁਸ਼ਕਲ ਪੇਸ਼ ਆਈ। ਦਰਅਸਲ, ਹੈਲੀਕਾਪਟਰ ਵਿੱਚ ਤੇਲ ਭਰਵਾਉਣ ਲਈ ਉਨ੍ਹਾਂ ਨੂੰ ਰਾਹ ਵਿੱਚ ਰੁਕਣਾ ਪਿਆ ਪਰ ਇਸੇ ਦੌਰਾਨ ਹੈਲੀਕਾਪਟਰ ਵਿੱਚ ਕੁਝ ਖਰਾਬੀ ਆ ਗਈ। ਬਗੈਰ ਦੇਰੀ ਕੀਤੇ ਰਾਜਪਾਲ ਨੇ ਤੁਰੰਤ ਏਅਰਫੋਰਸ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਇਸ ਪਿੱਛੋਂ ਮਹਿਲਾ ਤੇ ਉਸ ਦੇ ਪਤੀ ਨੂੰ ਸਮੇਂ ਸਿਰ ਈਟਾਨਗਰ ਦੇ ਹਸਪਤਾਲ ਪਹੁੰਚਾਇਆ। ਮਹਿਲਾ ਨੂੰ ਬੱਚਾ ਹੋਣ ’ਤੇ ਰਾਜਪਾਲ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਕ੍ਰਿਕਟ
Advertisement