ਪੜਚੋਲ ਕਰੋ

Election 2024: ਅਰਵਿੰਦ ਕੇਜਰੀਵਾਲ ਨੇ ਸਿਆਸਤ ਛੱਡਣ ਦਾ ਕੀਤਾ ਐਲਾਨ ! ਕਿਹਾ-ਬੱਸ ਮੇਰੀਆਂ ਆਹ ਪੰਜ ਮੰਗਾਂ ਪੂਰੀਆਂ ਕਰ ਦਿਓ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਜੀਂਦ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਇੱਥੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ 'ਆਪ' ਦੀ ਸਰਕਾਰ ਬਣੀ ਤਾਂ 24 ਘੰਟੇ ਬਿਜਲੀ ਦਿੱਤੀ ਜਾਵੇਗੀ।

Lok Sabha Election: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਜੀਂਦ ਵਿੱਚ ਬਦਲਾਅ ਰੈਲੀ ਨੂੰ ਸੰਬੋਧਨ ਕੀਤਾ। ਕੇਜਰੀਵਾਲ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਦੀ ਇਸ 'ਬਦਲਾਅ ਰੈਲੀ' 'ਚ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਕੁਝ ਮੰਗਾਂ ਪੂਰੀਆਂ ਹੁੰਦੀਆਂ ਹਨ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈਣ ਲਈ ਤਿਆਰ ਹਨ। ਕੇਜਰੀਵਾਲ ਨੇ ਰੈਲੀ ਵਿੱਚ ਇਹ ਮੰਗਾਂ ਵੀ ਗਿਣਾਈਆਂ।

ਅਰਵਿੰਦ ਕੇਜਰੀਵਾਲ ਨੇ ਕਿਹਾ, ਮੇਰੀਆਂ ਪੰਜ ਮੰਗਾਂ ਪੂਰੀਆਂ ਕਰੋ, ਮੈਂ ਰਾਜਨੀਤੀ ਛੱਡ ਦੇਵਾਂਗਾ। ਪਹਿਲਾ, ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਠੀਕ ਕਰੋ, ਸਭ ਲਈ ਬਰਾਬਰ ਦੀ ਸਿੱਖਿਆ ਪ੍ਰਦਾਨ ਕਰੋ, ਦੂਜਾ, ਦਿੱਲੀ ਵਿੱਚ ਹਰ ਕਿਸੇ ਲਈ ਚੰਗੇ ਇਲਾਜ ਦਾ ਪ੍ਰਬੰਧ ਕਰੋ। ਤੀਸਰਾ, ਮਹਿੰਗਾਈ ਘਟਾਓ...ਅਸੀਂ ਦਿੱਲੀ ਅਤੇ ਪੰਜਾਬ ਵਿੱਚ ਅਜਿਹਾ ਕੀਤਾ ਹੈ। ਚੌਥਾ, ਹਰ ਨੌਜਵਾਨ ਨੂੰ ਰੁਜ਼ਗਾਰ ਦਿਓ ਅਤੇ ਪੰਜਵਾਂ, ਗਰੀਬਾਂ ਨੂੰ ਮੁਫਤ ਬਿਜਲੀ ਦਿਓ, ਹਰ ਕਿਸੇ ਨੂੰ 24 ਘੰਟੇ ਬਿਜਲੀ ਦਿਓ।

ਸੀਐਮ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਨੂੰ ਇਸ ਸਮੇਂ ਵੱਡੇ ਬਦਲਾਅ ਦੀ ਲੋੜ ਹੈ। ਬਦਲਾਅ ਦੀ ਇੱਕੋ ਇੱਕ ਉਮੀਦ ਆਮ ਆਦਮੀ ਪਾਰਟੀ ਹੈ। ਪਹਿਲਾਂ ਦਿੱਲੀ ਵਿੱਚ ਦੋ ਹੀ ਪਾਰਟੀਆਂ ਸਨ। ਦਿੱਲੀ ਦੇ ਲੋਕਾਂ ਨੇ ਦੋਵਾਂ ਪਾਰਟੀਆਂ ਨੂੰ ਹੂੰਝਾ ਫੇਰ ਕੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਫਿਰ ਪੰਜਾਬ ਵਿੱਚ ਤਬਦੀਲੀਆਂ ਆਈਆਂ। ਪੰਜਾਬ ਵਿੱਚ ਵੀ ਇਹ ਦੋ ਪਾਰਟੀਆਂ ਸਨ। 'ਆਪ' ਨੇ ਪੰਜਾਬ 'ਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ। ਪੰਜਾਬ ਦੇ ਲੋਕ ਖੁਸ਼ ਹਨ ਅਤੇ ਦਿੱਲੀ ਦੇ ਲੋਕ ਵੀ ਖੁਸ਼ ਹਨ।

ਮੇਰੇ ਕੋਲ ਅਸਲੀ ਡਿਗਰੀ ਹੈ, ਇਸ ਵਾਰ ਪੜ੍ਹੇ ਲਿਖੇ ਨੂੰ ਵੋਟ ਦਿਓ - ਕੇਜਰੀਵਾਲ

ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਇੱਕ ਲੱਖ ਘਰਾਂ ਦੇ ਬਿਜਲੀ ਬਿੱਲ ਪੇਸ਼ ਕੀਤੇ। ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਬਿੱਲ ਜ਼ੀਰੋ ਸਨ। ਜੇ ਦਿੱਲੀ ਦਾ ਬਿੱਲ ਜ਼ੀਰੋ ਤੇ ਪੰਜਾਬ ਦਾ ਬਿੱਲ ਜ਼ੀਰੋ ਆ ਤਾਂ ਹਰਿਆਣੇ ਦੇ ਲੋਕਾਂ ਨੇ ਕਿਹੜੀ ਗਲਤੀ ਕੀਤੀ ਹੈ ਆਪਣੇ ਬਿੱਲ ਵੀ ਜ਼ੀਰੋ ਕਰ ਦਿਓ ਤੇ ਤੁਹਾਨੂੰ 24 ਘੰਟੇ ਬਿਜਲੀ ਮਿਲੇਗੀ। ਇਹ ਕੰਮ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ। ਅਸੀਂ 24 ਘੰਟੇ ਬਿਜਲੀ ਪ੍ਰਦਾਨ ਕਰਾਂਗੇ। ਭਾਜਪਾ ਅਤੇ ਕਾਂਗਰਸ 'ਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ, ''ਉਹ ਕਹਿੰਦੇ ਸਨ ਕਿ ਜ਼ੀਰੋ ਬਿੱਲ ਨਾਲ ਬਿਜਲੀ ਨਹੀਂ ਮਿਲੇਗੀ। ਦਿੱਲੀ 'ਚ ਪਹਿਲਾਂ 7-8 ਘੰਟੇ ਬਿਜਲੀ ਕੱਟ ਲੱਗਦੇ ਸਨ, ਹੁਣ ਦੋਵਾਂ ਥਾਵਾਂ 'ਤੇ 24 ਘੰਟੇ ਬਿਜਲੀ ਹੈ। ਮੈਂ ਇੱਕ ਇੰਜੀਨੀਅਰ ਹਾਂ ਅਤੇ ਪੜ੍ਹਿਆ-ਲਿਖਿਆ ਹਾਂ। ਮੇਰੀ ਡਿਗਰੀ ਵੀ ਅਸਲੀ ਹੈ। ਫਰਜ਼ੀ ਡਿਗਰੀ ਨਹੀਂ। ਮੈਂ ਬੁੱਧੀਮਾਨ ਹਾਂ। ਇਸ ਵਾਰ ਪੜ੍ਹੇ ਲਿਖੇ ਨੂੰ ਵੋਟ ਦਿਓ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ

ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ

Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ

Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ

ABP Premium

ਵੀਡੀਓਜ਼

ਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂਆਤਿਸ਼ੀ ਦਾ ਤੂਫਾਨੀ ਸਿਆਸੀ ਸਫ਼ਰ! ਸਿਰਫ਼ 4 ਸਾਲਾਂ 'ਚ ਕਿਵੇਂ ਪਹੁੰਚੀ ਮੁੱਖ ਮੰਤਰੀ ਦੇ ਅਹੁਦੇ 'ਤੇ ?ਮਾਲਵਿੰਦਰ ਸਿੰਘ ਮਾਲੀ 'ਤੇ ਧਾਰਮਿਕ ਭਾਵਨਾ ਭੜਕਾਉਣ ਦੇ ਲੱਗੇ ਆਰੋਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ
ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ
ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Diabetes In Kids:  ਇਸ ਕਾਰਨ ਬੱਚਿਆਂ ਵਿੱਚ ਵਧ ਰਹੀ ਹੈ ਡਾਇਬਟੀਜ, ਹੋ ਜਾਵੋ ਸਤਰਕ

ਝਿੜਕ ਕੇ ਜਾਂ ਮਾਰ ਕੇ ਨਹੀਂ, ਇਨ੍ਹਾਂ ਤਰੀਕਿਆਂ ਨਾਲ ਛੁਡਵਾਓ ਆਪਣੇ ਬੱਚਿਆਂ ਦੀ ਫੋਨ ਦੇਖਣ ਦੀ ਆਦਤ

Panchayati Raj Bill: ਨਵੇਂ ਰਾਜਪਾਲ ਨੇ ਮਾਨ ਸਰਕਾਰ ਵੱਲੋਂ ਲਿਆਂਦੇ ਬਿੱਲ ਨੂੰ ਦਿੱਤੀ ਮਨਜ਼ੂਰੀ, ਹੁਣ ਪੰਚਾਇਤੀ ਚੋਣਾਂ 'ਚ ਨਵਾਂ ਕਾਨੂੰਨ ਆਵੇਗਾ ਕੰਮ

ਪੰਜ ਸਾਲਾ ਬੇਟੇ ਦੀ ਜਨਮ ਦਿਨ ਪਾਰਟੀ ਉਤੇ ਕੇਕ ਕੱਟਣ ਦੌਰਾਨ ਮਾਂ ਦੀ ਮੌਤ, CCTV ਵਿਚ ਕੈਦ ਹੋ ਗਈ ਰੂਹ ਕੰਬਾਊ ਘਟਨਾ

Embed widget