ਮੋਦੀ ਦੇ ਗੜ੍ਹ 'ਚ ਸੰਨ੍ਹ ਲਾਉਣ ਮਗਰੋਂ ਕੇਜਰੀਵਾਲ ਦੇ ਹੌਸਲੇ ਬੁਲੰਦ, ਗੁਜਰਾਤ ਪਹੁੰਚ ਕੀਤਾ ਸ਼ਕਤੀ ਪ੍ਰਦਰਸ਼ਨ
ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਮੈਂ ਆਮ ਲੋਕਾਂ ਨੂੰ ਮੁੜ ਇਹ ਭਰੋਸਾ ਦਿਵਾਉਣਾ ਚੁੰਦਾ ਹਾਂ ਕਿ ਸਾਡਾ ਹਰੇਕ ਕਾਰਕੁੰਨ ਪੂਰੀ ਈਮਾਨਦਾਰੀ ਤੇ ਨਿਸ਼ਠਾ ਨਾਲ ਆਪਣਾ ਫ਼ਰਜ਼ ਨਿਭਾਏਗਾ।

ਸੂਰਤ: ਗੁਜਰਾਤ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਜਿੱਤ ਤੋਂ ਬਾਅਦ ‘ਰੋਡ ਸ਼ੋਅ’ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੂਰਤ ਪੁੱਜ ਗਏ ਹਨ। ਉਹ ਆਪਣੀ ਪਾਰਟੀ ਦੇ ਨਵੇਂ ਕੌਂਸਲਰਾਂ ਤੇ ਵਲੰਟੀਅਰਜ਼ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਉਣਗੇ। ਸੂਰਤ ’ਚ ‘ਆਪ’ ਨੇ ਛੇ ਨਗਰ ਨਿਗਮਾਂ ਲਈ ਹੋਈਆਂ ਚੋਣਾਂ ਵਿੱਚ 470 ਉਮੀਦਵਾਰ ਮੈਦਾਨ ’ਚ ਉਤਾਰੇ ਸਨ ਤੇ ਸੂਰਤ ਵਿੱਚ ਉਨ੍ਹਾਂ ਵਿੱਚੋਂ 27 ਨੇ ਜਿੱਤ ਹਾਸਲ ਕੀਤੀ ਹੈ।ਇਸ ਜਿੱਤ ਬਾਰੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਰਤ ’ਚ ਜਿੱਤ ਹਾਸਲ ਕਰ ਕੇ ਉਨ੍ਹਾਂ ਭਾਜਪਾ ਦੇ ਕਿਲੇ ਵਿੱਚ ਸੰਨ੍ਹ ਲਾ ਦਿੱਤੀ ਹੈ। ‘ਮੈਂ ਤਹਿ ਦਿਲੋਂ ਗੁਜਰਾਤ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਸੂਰਤ ਦੇ ਲੋਕਾਂ ਨੇ 125 ਸਾਲ ਪੁਰਾਣੀ ਕਾਂਗਰਸ ਪਾਰਟੀ ਨੂੰ ਰੱਦ ਕਰਦਿਆਂ ਆਮ ਆਦਮੀ ਪਾਰਟੀ ਨੂੰ ਮੁੱਖ ਵਿਰੋਧੀ ਪਾਰਟੀ ਦੀ ਜ਼ਿੰਮੇਵਾਰੀ ਸੌਂਪੀ ਹੈ।’
<blockquote class="twitter-tweet"><p lang="en" dir="ltr">Gujarat: Aam Aadmi Party (AAP) Convener and Delhi CM Arvind Kejriwal meets newly elected Corporators of the party as well as its volunteers, in Surat. <a href="https://t.co/XL6Upb1sh2" rel='nofollow'>pic.twitter.com/XL6Upb1sh2</a></p>— ANI (@ANI) <a href="https://twitter.com/ANI/status/1365183582990336001?ref_src=twsrc%5Etfw" rel='nofollow'>February 26, 2021</a></blockquote> <script async src="https://platform.twitter.com/widgets.js" charset="utf-8"></script>
ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਮੈਂ ਆਮ ਲੋਕਾਂ ਨੂੰ ਮੁੜ ਇਹ ਭਰੋਸਾ ਦਿਵਾਉਣਾ ਚੁੰਦਾ ਹਾਂ ਕਿ ਸਾਡਾ ਹਰੇਕ ਕਾਰਕੁੰਨ ਪੂਰੀ ਈਮਾਨਦਾਰੀ ਤੇ ਨਿਸ਼ਠਾ ਨਾਲ ਆਪਣਾ ਫ਼ਰਜ਼ ਨਿਭਾਏਗਾ। ਗੁਜਰਾਤ ਵਿੱਚ ਨਵੀਂ ਰਾਜਨੀਤੀ ਦਾ ਦੌਰ ਸ਼ੁਰੂ ਹੋਇਆ ਹੈ। ਇਹ ਈਮਾਨਦਾਰੀ ਦੀ ਰਾਜਨੀਤੀ, ਕੰਮ ਦੀ ਰਾਜਨੀਤੀ, ਸਕੂਲਾਂ-ਹਸਪਤਾਲਾਂ ਨੂੰ ਠੀਕ ਕਰਨ ਦੀ ਰਾਜਨੀ ਤੇ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੀ ਰਾਜਨੀਤੀ ਹੈ।
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅਸੀਂ ਗੁਜਰਾਤ ਦੇ ਲੋਕਾਂ ਨਾਲ ਮਿਲ ਕੇ ਰਾਜ ਦਾ ਚਿਹਰਾ ਬਦਲਾਂਗਾ। ‘ਮੈਂ ਨਿਜੀ ਤੌਰ ਉੱਤੇ ਮੁਲਾਕਾਤ ਕਰਨ ਅਤੇ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਨ ਲਈ 26 ਫ਼ਰਵਰੀ ਨੂੰ ਸੂਰਤ ਆ ਰਿਹਾ ਹਾਂ।’






















