ਪੜਚੋਲ ਕਰੋ
Advertisement
Atiq Ahmed Murder Case : ਅਤੀਕ ਅਹਿਮਦ ਕਤਲ ਕਾਂਡ 'ਚ ਸ਼ਾਮਲ ਅਰੁਣ ਮੌਰਿਆ ਦੀ ਕ੍ਰਾਈਮ ਕੁੰਡਲੀ, ਜਾਣੋ ਪਹਿਲਾਂ ਕਿੰਨੇ ਕੇਸ ਹੋਏ ਸੀ ਤੇ ਕੀ ਸਨ ਆਰੋਪ
Haryana Police On Atiq Ahmed Murder Case Accused: ਗੈਂਗਸਟਰ ਅਤੇ ਲੀਡਰ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੇ ਕਤਲ ਤੋਂ ਬਾਅਦ ਦੋਸ਼ੀਆਂ ਦੀ ਕ੍ਰਾਈਮ ਕੁੰਡਲੀ ਸਾਹਮਣੇ ਆ ਰਹੀ ਹੈ।
Haryana Police On Atiq Ahmed Murder Case Accused: ਗੈਂਗਸਟਰ ਅਤੇ ਲੀਡਰ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੇ ਕਤਲ ਤੋਂ ਬਾਅਦ ਦੋਸ਼ੀਆਂ ਦੀ ਕ੍ਰਾਈਮ ਕੁੰਡਲੀ ਸਾਹਮਣੇ ਆ ਰਹੀ ਹੈ। ਹਰਿਆਣਾ ਪੁਲਿਸ ਨੇ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਅਰੁਣ ਮੌਰਿਆ ਬਾਰੇ ਬਹੁਤ ਅਹਿਮ ਜਾਣਕਾਰੀ ਦਿੱਤੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਰੁਣ ਮੌਰਿਆ ਖਿਲਾਫ ਪਿਛਲੇ ਸਾਲ ਪਾਣੀਪਤ, ਹਰਿਆਣਾ 'ਚ ਦੋ ਮਾਮਲੇ ਦਰਜ ਕੀਤੇ ਗਏ ਸਨ।
ਪਾਣੀਪਤ ਦੇ ਐਸਪੀ ਨੇ ਫ਼ੋਨ 'ਤੇ ਇਹ ਜਾਣਕਾਰੀ ਦਿੱਤੀ
ਪਾਣੀਪਤ ਦੇ ਐਸਪੀ ਅਜੀਤ ਸਿੰਘ ਸ਼ੇਖਾਵਤ ਨੇ ਪੀਟੀਆਈ ਨੂੰ ਫ਼ੋਨ 'ਤੇ ਦੱਸਿਆ, ''ਅਰੁਣ ਮੌਰਿਆ 'ਤੇ 2022 'ਚ ਦੋ ਮਾਮਲੇ ਦਰਜ ਹੋਏ ਸਨ।'' ਉਨ੍ਹਾਂ ਕਿਹਾ ਕਿ ਇਕ ਮਾਮਲਾ ਫਰਵਰੀ 2022 'ਚ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਗੈਰ-ਕਾਨੂੰਨੀ ਹਥਿਆਰ ਰੱਖਣ ਦਾ ਦਰਜ ਕੀਤਾ ਗਿਆ ਸੀ, ਜਦਕਿ ਦੂਜਾ ਮਾਮਲਾ ਮਈ ਵਿੱਚ ਕੁੱਟਮਾਰ ਨੂੰ ਲੈ ਕੇ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਰਿਕਾਰਡ ਅਨੁਸਾਰ ਆਰਮਜ਼ ਐਕਟ ਤਹਿਤ ਕੇਸ ਦਰਜ ਹੋਣ ਸਮੇਂ ਅਰੁਣ ਦੀ ਉਮਰ 18 ਸਾਲ ਦੇ ਕਰੀਬ ਸੀ। ਉਨ੍ਹਾਂ ਦੱਸਿਆ ਕਿ ਅਰੁਣ ਦੋਵਾਂ ਮਾਮਲਿਆਂ 'ਚ ਜ਼ਮਾਨਤ 'ਤੇ ਬਾਹਰ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਹਰਿਆਣਾ ਦੇ ਪਾਣੀਪਤ 'ਚ ਆਪਣੇ ਜੱਦੀ ਪਿੰਡ ਕਾਦਰਵਾੜੀ ਅਤੇ ਉੱਤਰ ਪ੍ਰਦੇਸ਼ ਦੇ ਕਾਸਗੰਜ 'ਚ ਰਹਿ ਰਿਹਾ ਸੀ। ਮੌਰੀਆ ਦਾ ਪਰਿਵਾਰ ਕਾਸਗੰਜ ਦਾ ਰਹਿਣ ਵਾਲਾ ਹੈ ਪਰ ਉਸ ਦੇ ਦਾਦਾ ਪਾਣੀਪਤ ਵਿੱਚ ਕੰਮ ਕਰਦੇ ਸਨ। ਅਰੁਣ ਦੇ ਚਾਚਾ ਸੁਨੀਲ ਅਨੁਸਾਰ ਮੁਲਜ਼ਮ ਨੇ ਦਸਵੀਂ ਤੱਕ ਪੜ੍ਹਾਈ ਕੀਤੀ ਹੈ।
ਮੁਲਜ਼ਮ ਅਰੁਣ ਦੇ ਚਾਚਾ ਨੇ ਕਹੀ ਇਹ ਗੱਲ
ਦੋਸ਼ੀ ਸੁਨੀਲ ਦਾ ਚਾਚਾ ਪਾਣੀਪਤ 'ਚ ਰਹਿੰਦਾ ਹੈ। ਉਸ ਨੇ ਮੀਡੀਆ ਨੂੰ ਦੱਸਿਆ ਸੀ ਕਿ ਅਰੁਣ ਦਾ 12 ਸਾਲ ਦਾ ਭਰਾ ਵੀ ਹੈ ,ਜੋ ਪੜ੍ਹਦਾ ਹੈ। ਸੁਨੀਲ ਨੇ ਦੱਸਿਆ ਕਿ ਉਹ ਹਾਲ ਹੀ 'ਚ ਆਪਣੇ ਜੱਦੀ ਪਿੰਡ ਗਿਆ ਸੀ ਪਰ ਉੱਥੇ ਪਤਾ ਲੱਗਾ ਕਿ ਅਰੁਣ ਨੇ ਆਪਣੇ ਪਰਿਵਾਰ ਨੂੰ ਕਿਹਾ ਸੀ ਕਿ ਉਹ ਆਪਣੇ ਇਕ ਦੋਸਤ ਦੇ ਵਿਆਹ 'ਚ ਸ਼ਾਮਲ ਹੋਣ ਲਈ ਦਿੱਲੀ ਜਾ ਰਿਹਾ ਹੈ। ਸੁਨੀਲ ਨੇ ਦੱਸਿਆ ਕਿ ਉਸ ਨੂੰ ਅਤੀਕ ਅਤੇ ਅਸ਼ਰਫ ਦੇ ਕਤਲ ਬਾਰੇ ਉਦੋਂ ਪਤਾ ਲੱਗਾ ਜਦੋਂ ਪੁਲਸ ਅਰੁਣ ਤੋਂ ਪੁੱਛਗਿੱਛ ਕਰਨ ਲਈ ਪਾਣੀਪਤ ਸਥਿਤ ਉਸ ਦੇ ਘਰ ਪਹੁੰਚੀ।
ਹਮਲਾਵਰਾਂ ਨੇ ਪੁਲਿਸ ਨੂੰ ਕੀ ਕਿਹਾ?
ਜ਼ਿਕਰਯੋਗ ਹੈ ਕਿ ਸ਼ਨੀਵਾਰ (15 ਅਪ੍ਰੈਲ) ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮੀਡੀਆ ਵਾਲਿਆਂ ਦੇ ਭੇਸ 'ਚ ਆਏ ਤਿੰਨ ਹਮਲਾਵਰਾਂ ਨੇ ਅਤੀਕ ਅਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਕਰ ਦਿੱਤੀ ਸੀ। ਮੁਲਜ਼ਮਾਂ ਵਿੱਚ ਅਰੁਣ ਤੋਂ ਇਲਾਵਾ ਯੂਪੀ ਦੇ ਬਾਂਦਾ ਦਾ ਲਵਲੇਸ਼ ਤਿਵਾਰੀ ਅਤੇ ਹਮੀਰਪੁਰ ਦਾ ਮੋਹਿਤ ਉਰਫ਼ ਸੰਨੀ ਸ਼ਾਮਲ ਹੈ। ਤਿੰਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਕੋਲ ਦਰਜ ਐਫਆਈਆਰ ਅਨੁਸਾਰ ਹਮਲਾਵਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਅਪਰਾਧ ਦੀ ਦੁਨੀਆ ਵਿੱਚ ਬਦਨਾਮ ਹੋਣ ਲਈ ਅਤੀਕ ਅਤੇ ਅਸ਼ਰਫ਼ ਦੀ ਹੱਤਿਆ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement