ਪੜਚੋਲ ਕਰੋ
Advertisement
'Baba Ka Dhaba' ਮੁੜ ਸੁਰਖੀਆਂ ‘ਚ, ਮਾਲਕ ਨੇ ਯੂ-ਟਿਊਬਰ ਖਿਲਾਫ ਕੀਤੀ ਪੁਲਿਸ ‘ਚ ਸ਼ਿਕਾਇਤ
ਦੱਖਣੀ ਦਿੱਲੀ ਦੇ ਮਾਲਵੀਆ ਨਗਰ ਵਿੱਚ ਪ੍ਰਸਿੱਧ ਖਾਣਾ ‘ਬਾਬਾ ਕਾ ਢਾਬਾ’ ਦੇ ਮਾਲਕ ਕਾਂਤਾ ਪ੍ਰਸਾਦ ਨੇ ਇੰਸਟਾਗ੍ਰਾਮ ਇੰਫਲੁਏਂਸਰ ਅਤੇ ਯੂਟਿਊਬਰ ਗੌਰਵ ਵਾਸਨ ਖ਼ਿਲਾਫ਼ ਪੈਸੇ ਦੀ ਦੁਰਵਰਤੋਂ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਮਾਲਵੀਆ ਨਗਰ ਵਿੱਚ ਪ੍ਰਸਿੱਧ ਰੈਸਟੋਰੈਂਟ 'ਬਾਬਾ ਕਾ ਢਾਬਾ' ਦੇ ਮਾਲਕ ਕਾਂਤਾ ਪ੍ਰਸਾਦ ਨੇ ਇੰਸਟਾਗ੍ਰਾਮ ਇੰਫਲੁਏਂਸਰ ਅਤੇ ਯੂਟਿਊਬਰ ਗੌਰਵ ਵਾਸਨ ਦੇ ਦਾਨ ਤੋਂ ਪੈਸੇ ਦੀ ਦੁਰਵਰਤੋਂ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲ ਹੀ ਵਿਚ 'ਬਾਬਾ ਕਾ ਢਾਬਾ' ਦੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਫੇਮਸ ਹੋਏ ਸੀ। ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਗਈ ਸੀ, ਜਿਸ ਵਿਚ ਉਨ੍ਹਾਂ ਨੇ ਲੌਕਡਾਊਨ ਦੌਰਾਨ ਦੁਕਾਨ ਦੇ ਅਸਫਲ ਹੋਣ ਕਾਰਨ ਵਿੱਤੀ ਸੰਕਟ 'ਤੇ ਦੁਖ ਜ਼ਾਹਰ ਕੀਤਾ ਸੀ।
ਉਸ ਨੇ ਯੂ-ਟਿਊਬਰ ਵਾਸਨ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਇੱਕ ਵੀਡੀਓ ਵਿਚ ਆਪਣੇ ਸੰਘਰਸ਼ ਬਾਰੇ ਗੱਲ ਕੀਤੀ ਸੀ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਪ੍ਰਸਾਦ ਨੇ ਕਿਹਾ ਕਿ ਵਾਸਨ ਨੇ ਆਪਣੀ ਵੀਡੀਓ ਸ਼ੂਟ ਕੀਤੀ ਅਤੇ ਇਸਨੂੰ ਆਨਲਾਈਨ ਪੋਸਟ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪੈਸੇ ਦੇਣ।
ਉਸਨੇ ਇਲਜ਼ਾਮ ਲਾਇਆ ਕਿ ਵਾਸਨ ਨੇ ਜਾਣਬੁੱਝ ਕੇ ਸਿਰਫ ਆਪਣੇ ਅਤੇ ਉਸਦੇ ਪਰਿਵਾਰ / ਦੋਸਤਾਂ ਦੇ ਬੈਂਕ ਵੇਰਵੇ ਅਤੇ ਮੋਬਾਈਲ ਨੰਬਰ ਦਾਨੀਆਂ ਨਾਲ ਸਾਂਝੇ ਕੀਤੇ ਅਤੇ ਸ਼ਿਕਾਇਤਕਰਤਾ ਨੂੰ ਬਿਨਾਂ ਕੋਈ ਜਾਣਕਾਰੀ ਮੁਹੱਈਆ ਕਰਵਾਏ ਵੱਖ-ਵੱਖ ਅਦਾਇਗੀਆਂ ਰਾਹੀਂ ਭਾਰੀ ਮਾਤਰਾ ਵਿੱਚ ਦਾਨ ਇਕੱਤਰ ਕੀਤਾ।
ਨਿਊਜ਼ੀਲੈਂਡ ਪੁਲਿਸ ਨੇ ਆਕਲੈਂਡ ਦੀਆਂ ਸੜਕਾਂ ‘ਤੇ ਪਾਇਆ ਭੰਗੜਾ, ਨੀਰੂ ਬਾਜਵਾ ਨੇ ਸ਼ੇਅਰ ਕੀਤੀ ਇਹ ਧਮਾਕੇਦਾਰ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement