ਕਿਸਾਨ ਅੰਦੋਲਨ ‘ਚ ਸ਼ਾਮਲ ਮਹਿਲਾਵਾਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲਿਆ, ਕਿਸਾਨ ਲੀਡਰਾਂ ਲਾਏ ਗੰਭੀਰ ਸਾਜ਼ਿਸ਼ ਦੇ ਇਲਜ਼ਾਮ
ਦੋ ਮਹਿਲਾਵਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦਕਿ ਇਕ ਮਹਿਲਾ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਕਿਸਾਨ ਅੰਦੋਲਨ ‘ਚ ਸ਼ਾਮਲ ਇਹ ਮਹਿਲਾਵਾਂ ਘਰ ਜਾਣ ਲਈ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ।
ਬਹਾਦਰਗੜ: ਤੇਜ਼ ਰਫ਼ਤਾਰ ਟਰੱਕ ਨੇ ਅੰਦੋਲਨਕਾਰੀ ਮਹਿਲਾ ਕਿਸਾਨਾਂ ਨੂੰ ਬੁਰੀ ਤਰਾਂ ਕੁਚਲ ਦਿੱਤਾ। ਡਿਵਾਈਡਰ ਤੇ ਬੈਠੀਆਂ ਮਹਿਲਾ ਕਿਸਾਨਾਂ ‘ਤੇ ਚੜੇ ਟਰੱਕ ਨੇ ਉਨਾਂ ਨੂੰ ਬੁਰੀ ਤਰਾਂ ਕੁਚਲ ਦਿੱਤਾ। ਇਸ ਘਟਨਾ ‘ਚ ਤਿੰਨ ਬਜ਼ੁਰਗ ਮਹਿਲਾਵਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦੋ ਮਹਿਲਾਵਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦਕਿ ਇਕ ਮਹਿਲਾ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਕਿਸਾਨ ਅੰਦੋਲਨ ‘ਚ ਸ਼ਾਮਲ ਇਹ ਮਹਿਲਾਵਾਂ ਘਰ ਜਾਣ ਲਈ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ। ਇਹ ਮਹਿਲਾਵਾਂ ਪੰਜਾਬ ਦੇ ਮਾਨਸਾ ਜ਼ਿਲੇ ਨਾਲ ਸਬੰਧਤ ਸਨ।
ਜਾਣਕਾਰੀ ਮੁਤਾਬਕ ਇੰਜਨ ਰੋਡ ‘ਤੇ ਫਲਾਈਓਵਰ ਦੇ ਹੇਠਾਂ ਇਹ ਘਟਨਾ ਹੋਈ ਹੈ। ਤੇਜ਼ ਰਫ਼ਤਾਰ ਟਰੱਕ ‘ਚ ਡਸਟ ਭਰੀ ਸੀ। ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਦਰਅਸਲ ਇਹ ਮਹਿਲਾਵਾਂ ਰੋਟੇਸ਼ਨ ਤਹਿਤ ਘਰ ਜਾ ਰਹੀਆਂ ਸਨ। ਆਟੋ ‘ਚ ਬੈਠ ਕੇ ਰੇਲਵੇ ਸਟੇਸ਼ਨ ਜਾਣ ਵਾਲੀਆਂ ਸਨ ਕਿ ਉਸ ਵੇਲੇ ਇਹ ਘਟਨਾ ਵਾਪਰ ਗਈ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਦੇ ਪਿੱਛੇ ਕੋਈ ਵੱਡੀ ਸਾਜਿਸ਼ ਹੋ ਸਕਦੀ ਹੈ। ਇਸ ਲਈ ਜਦੋਂ ਤਕ ਮੁਲਜ਼ਮ ਟਰੱਕ ਡਰਾਇਵਰ ਗ੍ਰਿਫ਼ਤਾਰ ਨਹੀਂ ਹੋ ਜਾਂਦਾ, ਉਸ ਦੀ ਬੈਕਗ੍ਰਾਊਂਡ ਦਾ ਪਤਾ ਨਹੀਂ ਲੱਗ ਜਾਂਦਾ। ਉਦੋਂ ਤਕ ਪੋਸਟ-ਮਾਰਟਮ ਨਹੀਂ ਕਰਵਾਇਆ ਜਾਵੇਗਾ। ਕਿਸਾਨ ਲੀਡਰਾਂ ਨੇ ਮ੍ਰਿਤਕ ਮਹਿਲਾ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ, 10 ਲੱਖ ਰੁਪਏ ਮੁਆਵਜ਼ਾ ਦੇਣ ਤੇ ਪਰਿਵਾਰ ਤੋਂ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਗੱਲ ਕੀਤੀ ਤੇ ਭਰੋਸਾ ਦਿਵਾਇਆ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹਾਦਸੇ ਵਾਲੇ ਟਰੱਕ ਦੀ ਕੈਮੀਕਲ ਜਾਂਚ ਕਰਵਾਈ ਜਾਵੇਗੀ। ਕਿਸਾਨ ਲੀਡਰਾਂ ਨੂੰ ਨਾਲ ਲੈਕੇ ਹਾਦਸੇ ਦੀ ਪੂਰੀ ਜਾਂਚ ਕੀਤੀ ਜਾਵੇਗੀ। ਕਿਸਾਨਾਂ ਨੂੰ ਜਾਂਚ ਤੋਂ ਪੂਰੀ ਤਰੀਕੇ ਨਾਲ ਸੰਤੁਸ਼ਟੀ ਵੀ ਕੀਤਾ ਜਾਵੇਗਾ। ਐਸਪੀ ਨੇ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਦੀ ਸਮੀਖਿਆ ਕਰਨ ਤੋਂ ਬਾਅਦ ਵੀ ਕਹੀ ਹੈ ਤੇ ਕਿਹਾ ਹੈ ਕਿ ਸ਼ਹਿਰ ਦੇ ਅੰਦਰ ਹੈਵੀ ਵਹੀਕਲ ਦੀ ਮੂਵਮੈਂਟ ਕਿਵੇਂ ਹੋਵੇ ਇਸ ਗੱਲ ਲਈ ਹੁਕਮ ਦਿੱਤੇ ਜਾਣਗੇ।
ਇਹ ਵੀ ਪੜ੍ਹੋ: Tata Punch ਤੇ Renault Kiger 'ਚੋਂ ਕਿਹੜੀ ਕਾਰ ਬਿਹਤਰ? ਕੀ ਹੈ ਦੋਵਾਂ 'ਚ ਖਾਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/