ਪੜਚੋਲ ਕਰੋ
ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹੋ ਰਿਹਾ ਤਸ਼ੱਦਦ, ਇਮਰਾਨ ਦੇ ਮੰਤਰੀ ਨੇ ਭਾਰਤ ‘ਚ ਲਈ ਪਨਾਹ
ਪਾਕਿਤਾਨ ‘ਚ ਘੱਟ ਗਿਣਤੀਆਂ ਦੀ ਬਦਤਰ ਹਾਲਤ ਦਾ ਇੱਕ ਹੋਰ ਸਬੂਤ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਰੀਕ-ਏ-ਇੰਸਾਫ (ਪੀਟੀਆਈ) ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੂੰ ਆਪਣੇ ਪਰਿਵਾਰ ਸਣੇ ਜਾਨ ਬਚਾ ਭਾਰਤ ਆਉਣਾ ਪਿਆ।

ਨਵੀਂ ਦਿੱਲੀ: ਪਾਕਿਤਾਨ ‘ਚ ਘੱਟ ਗਿਣਤੀਆਂ ਦੀ ਬਦਤਰ ਹਾਲਤ ਦਾ ਇੱਕ ਹੋਰ ਸਬੂਤ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਰੀਕ-ਏ-ਇੰਸਾਫ (ਪੀਟੀਆਈ) ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੂੰ ਆਪਣੇ ਪਰਿਵਾਰ ਸਣੇ ਜਾਨ ਬਚਾ ਭਾਰਤ ਆਉਣਾ ਪਿਆ। ਉਨ੍ਹਾਂ ਨੇ ਭਾਰਤ ‘ਚ ਸਿਆਸੀ ਪਨਾਹ ਦੀ ਮੰਗ ਕੀਤੀ ਹੈ।ਬਲਦੇਵ ਖੈਬਰ ਪਖਤੂਨ ਖਵਾ (ਕੇਪੀਕੇ) ਵਿਧਾਨ ਸਭਾ ‘ਚ ਬੈਰਕੋਟ (ਰਾਖਵੀਂ) ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ।
ਬਲਦੇਵ (43) ਪਿਛਲੇ ਮਹੀਨੇ ਖੰਨਾ ਪਹੁੰਚੇ। ਇਸ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਇੱਥੇ ਭੇਜ ਦਿੱਤਾ ਸੀ। ਬਲਦੇਵ ਹੁਣ ਵਾਪਸ ਨਹੀ ਜਾਣਾ ਚਾਹੁੰਦੇ। ਉਹ ਭਾਰਤ ‘ਚ ਪਨਾਹ ਹਾਸਲ ਕਰਨ ਲਈ ਜਲਦੀ ਹੀ ਅਪੀਲ ਕਰਨਗੇ। ਸਹਿਜਧਾਰੀ ਸਿੱਖ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਘੱਟ ਗਿਣਤੀਆਂ ‘ਤੇ ਪਾਕਿਸਤਾਨ ‘ਚ ਤਸ਼ੱਦਦ ਹੋ ਰਹੇ ਹਨ। ਹਿੰਦੂ ਅਤੇ ਸਿੱਖ ਨੇਤਾਵਾਂ ਦਾ ਕਤਲ ਕੀਤਾ ਜਾ ਰਿਹਾ ਹੈ।
ਬਲਦੇਵ ਸਿੰਘ ਨੇ ਮੋਦੀ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋਏ ਕਿਹਾ, “ਭਾਰਤ ਸਰਕਾਰ ਨੂੰ ਇੱਕ ਪੈਕੇਜ ਦਾ ਐਲਾਨ ਕਰਨਾ ਚਾਹਿਦਾ ਹੈ ਤਾਂ ਜੋ ਉੱਥੇ ਰਹਿ ਰਹੇ ਸਿੱਖ ਅਤੇ ਹਿੰਦੂ ਪਰਿਵਾਰ ਭਾਰਤ ਆ ਸਕਣ। ਮੈਂ ਚਾਹੁੰਦਾ ਹਾਂ ਕਿ ਮੋਦੀ ਸਰਕਾਰ ਕੁਝ ਕਰੇ, ਘੱਟ ਗਿਣਤੀਆਂ ਨੂੰ ਉੱਥੇ ਤਸੀਹੇ ਦਿੱਤੇ ਜਾਂਦੇ ਹਨ।
ਬਲਦੇਵ (43) ਪਿਛਲੇ ਮਹੀਨੇ ਖੰਨਾ ਪਹੁੰਚੇ। ਇਸ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਇੱਥੇ ਭੇਜ ਦਿੱਤਾ ਸੀ। ਬਲਦੇਵ ਹੁਣ ਵਾਪਸ ਨਹੀ ਜਾਣਾ ਚਾਹੁੰਦੇ। ਉਹ ਭਾਰਤ ‘ਚ ਪਨਾਹ ਹਾਸਲ ਕਰਨ ਲਈ ਜਲਦੀ ਹੀ ਅਪੀਲ ਕਰਨਗੇ। ਸਹਿਜਧਾਰੀ ਸਿੱਖ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਘੱਟ ਗਿਣਤੀਆਂ ‘ਤੇ ਪਾਕਿਸਤਾਨ ‘ਚ ਤਸ਼ੱਦਦ ਹੋ ਰਹੇ ਹਨ। ਹਿੰਦੂ ਅਤੇ ਸਿੱਖ ਨੇਤਾਵਾਂ ਦਾ ਕਤਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਬਲਦੇਵ ਨੇ ਇਮਰਾਨ ਖ਼ਾਨ ਬਾਰੇ ਕਿਹਾ ਕਿ ਉਹ ਆਪਣੇ ਵਾਦਿਆਂ ‘ਤੇ ਖਰੇ ਨਹੀ ਉਤਰੇ, ਮੈਂ ਉੱਥੇ ਸੁਰੱਖਿਅਤ ਨਹੀ ਸੀ। ਸਿਰਫ ਮੇਰੇ ‘ਤੇ ਹੀ ਨਹੀ ਸਗੋਂ ਸਾਰੇ ਹਿੰਦੂ ਅਤੇ ਸਿੱਖਾਂ ‘ਤੇ ਉੱਥੇ ਖ਼ਤਰਾ ਹੈ। ਜਦੋਂ ਮੇਰੇ ‘ਤੇ ਅਤਿਆਚਾਰ ਵਧ ਗਿਆ ਤਾਂ ਮੈਂ ਭਾਰਤ ਆ ਗਿਆ।Baldev Kumar, former MLA of Pakistan PM Imran Khan's Pakistan Tehreek-i-Insaf (PTI): Indian Govt should announce a package so that the Hindu and Sikh families staying in Pakistan can come here. I want Modi Sahab do something for them. They are tortured there. https://t.co/h93hsq7zEO
— ANI (@ANI) September 10, 2019
ਬਲਦੇਵ ਸਿੰਘ ਨੇ ਮੋਦੀ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋਏ ਕਿਹਾ, “ਭਾਰਤ ਸਰਕਾਰ ਨੂੰ ਇੱਕ ਪੈਕੇਜ ਦਾ ਐਲਾਨ ਕਰਨਾ ਚਾਹਿਦਾ ਹੈ ਤਾਂ ਜੋ ਉੱਥੇ ਰਹਿ ਰਹੇ ਸਿੱਖ ਅਤੇ ਹਿੰਦੂ ਪਰਿਵਾਰ ਭਾਰਤ ਆ ਸਕਣ। ਮੈਂ ਚਾਹੁੰਦਾ ਹਾਂ ਕਿ ਮੋਦੀ ਸਰਕਾਰ ਕੁਝ ਕਰੇ, ਘੱਟ ਗਿਣਤੀਆਂ ਨੂੰ ਉੱਥੇ ਤਸੀਹੇ ਦਿੱਤੇ ਜਾਂਦੇ ਹਨ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















