(Source: ECI/ABP News)
Marriage: ਡੀਜੇ 'ਤੇ ਨੱਚ ਰਹੇ ਸੀ ਬਰਾਤੀ, ਉਦੋਂ ਹੀ ਸਾਹਮਣੇ ਆਈ ਲਾੜੀ ਦੀ ਤਸਵੀਰ... ਲਾੜੇ ਨੇ ਕਿਹਾ ਨਹੀਂ ਕਰਾਂਗਾ ਵਿਆਹ, ਚਾਹੇ ਜਾਨ ਚਲੀ ਜਾਵੇ
Marriage: ਦੁਆਰਚਾਰ ਵੇਲੇ ਕੁੜੀ ਅਤੇ ਮੁੰਡੇ ਵਾਲੇ ਡੀਜੇ 'ਤੇ ਨੱਚ ਰਹੇ ਸਨ। ਫਿਰ ਅਚਾਨਕ ਡੀਜੇ 'ਤੇ ਤਸਵੀਰਾਂ ਦੀ ਵਰਖਾ ਸ਼ੁਰੂ ਹੋ ਗਈ। ਜਦੋਂ ਤਸਵੀਰਾਂ ਚੁੱਕ ਕੇ ਦੇਖੀਆਂ ਤਾਂ ਲਾੜੀ ਇਤਰਾਜ਼ਯੋਗ ਹਾਲਤ 'ਚ ਨਜ਼ਰ ਆਈ।
![Marriage: ਡੀਜੇ 'ਤੇ ਨੱਚ ਰਹੇ ਸੀ ਬਰਾਤੀ, ਉਦੋਂ ਹੀ ਸਾਹਮਣੇ ਆਈ ਲਾੜੀ ਦੀ ਤਸਵੀਰ... ਲਾੜੇ ਨੇ ਕਿਹਾ ਨਹੀਂ ਕਰਾਂਗਾ ਵਿਆਹ, ਚਾਹੇ ਜਾਨ ਚਲੀ ਜਾਵੇ Barati was dancing on the DJ, only then the image of the bride came out... The groom said that he will not marry, even if he loses his life. Marriage: ਡੀਜੇ 'ਤੇ ਨੱਚ ਰਹੇ ਸੀ ਬਰਾਤੀ, ਉਦੋਂ ਹੀ ਸਾਹਮਣੇ ਆਈ ਲਾੜੀ ਦੀ ਤਸਵੀਰ... ਲਾੜੇ ਨੇ ਕਿਹਾ ਨਹੀਂ ਕਰਾਂਗਾ ਵਿਆਹ, ਚਾਹੇ ਜਾਨ ਚਲੀ ਜਾਵੇ](https://feeds.abplive.com/onecms/images/uploaded-images/2024/07/09/aa6aff52d478124fd6ef9a5b42ecc4dd1720509898254742_original.jpg?impolicy=abp_cdn&imwidth=1200&height=675)
Marriage: ਦੁਆਰਚਾਰ ਵੇਲੇ ਕੁੜੀ ਅਤੇ ਮੁੰਡੇ ਵਾਲੇ ਡੀਜੇ 'ਤੇ ਨੱਚ ਰਹੇ ਸਨ। ਫਿਰ ਅਚਾਨਕ ਡੀਜੇ 'ਤੇ ਤਸਵੀਰਾਂ ਦੀ ਵਰਖਾ ਸ਼ੁਰੂ ਹੋ ਗਈ। ਜਦੋਂ ਤਸਵੀਰਾਂ ਚੁੱਕ ਕੇ ਦੇਖੀਆਂ ਤਾਂ ਲਾੜੀ ਇਤਰਾਜ਼ਯੋਗ ਹਾਲਤ 'ਚ ਨਜ਼ਰ ਆਈ। ਲਾੜੀ ਦੀਆਂ ਅਜਿਹੀਆਂ ਤਸਵੀਰਾਂ ਦੇਖ ਕੇ ਮੁੰਡੇ ਵਾਲੇ ਭੜਕ ਗਏ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਵਿਆਹ ਨਹੀਂ ਹੋ ਸਕਿਆ।
ਕਿਸ਼ਨੀ ਇਲਾਕੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਇੱਕ ਲੜਕੀ ਦਾ ਵਿਆਹ ਕੁਰਾਵਲੀ ਇਲਾਕੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਮੁੰਡੇ ਨਾਲ ਤੈਅ ਹੋ ਗਿਆ ਸੀ। ਮੰਗਲਵਾਰ ਨੂੰ ਵਿਆਹ ਕਰਵਾਉਣ ਲਈ ਮੁੰਡਾ ਬਰਾਤ ਲੈ ਕੇ ਪਹੁੰਚਿਆ। ਘਰ ਵਾਲਿਆਂ ਨੇ ਬਰਾਤੀਆਂ ਦੀ ਕਾਫੀ ਖਾਤਰਦਾਰੀ ਕੀਤੀ। ਰਾਤ 10 ਵਜੇ ਦੇ ਕਰੀਬ ਲਾੜਾ ਬੈਂਡ-ਬਾਜਿਆਂ ਦੇ ਨਾਲ ਵਿਆਹ ਲਈ ਬਾਰਾਤ ਲੈਕੇ ਪਹੁੰਚਿਆਂ। ਇੱਥੇ ਦੁਆਰਚਾਰ ਦੀਆਂ ਰਸਮਾਂ ਹੋਣੀਆਂ ਸ਼ੁਰੂ ਹੋਈਆਂ। ਪਰਿਵਾਰਕ ਮੈਂਬਰ ਡੀਜੇ 'ਤੇ ਨੱਚ ਰਹੇ ਸਨ। ਫਿਰ ਅਚਾਨਕ ਡੀਜੇ 'ਤੇ ਇਕ ਤੋਂ ਬਾਅਦ ਇਕ ਕਈ ਤਸਵੀਰਾਂ ਦੀ ਵਰਖਾ ਸ਼ੁਰੂ ਹੋ ਗਈ।
ਬਰਾਤੀਆਂ ਨੇ ਤਸਵੀਰਾਂ ਚੁੱਕ ਕੇ ਦੇਖੀਆਂ ਤਾਂ ਉਸ 'ਚ ਲਾੜੀ ਇਕ ਨੌਜਵਾਨ ਨਾਲ ਅਸ਼ਲੀਲ ਹਾਲਤ 'ਚ ਨਜ਼ਰ ਆ ਰਹੀ ਸੀ। ਇਹ ਦੇਖ ਕੇ ਬਰਾਤੀ ਹੈਰਾਨ ਰਹਿ ਗਏ। ਪਹਿਲਾਂ ਲਾੜੇ ਦੇ ਪਰਿਵਾਰ ਵਾਲਿਆਂ ਨੂੰ ਤਸਵੀਰ ਦਿਖਾਈ ਗਈ ਅਤੇ ਫਿਰ ਲਾੜੇ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਲਾੜੇ ਨੇ ਪਰਿਵਾਰ ਵੱਲ ਦੇਖਿਆ। ਫਿਰ ਜਦੋਂ ਸਾਰੇ ਇਕੱਠੇ ਹੋ ਕੇ ਵਿਆਹ ਤੋਂ ਇਨਕਾਰ ਕਰਨ ਲੱਗੇ ਤਾਂ ਹੰਗਾਮਾ ਸ਼ੁਰੂ ਹੋ ਗਿਆ।
ਝਗੜਾ ਹੁੰਦਾ ਦੇਖ ਬਰਾਤੀ ਮੌਕੇ ਤੋਂ ਖਿਸਕ ਗਏ। ਲਾੜੀ ਦੇ ਪਰਿਵਾਰ ਵਾਲਿਆਂ ਨੇ ਲਾੜੇ ਨੂੰ ਬੰਧਕ ਬਣਾ ਲਿਆ ਅਤੇ ਉਸਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਉੱਥੇ ਹੀ ਰੁੱਕ ਗਏ। ਵਿਆਹ ਕਰਵਾਉਣ ਲਈ ਦਬਾਅ ਪਾਇਆ ਗਿਆ, ਪਰ ਮੁੰਡੇ ਵਾਲੇ ਤਿਆਰ ਨਹੀਂ ਹੋਏ।
ਰਾਤ ਨੂੰ ਹੀ ਪੰਚਾਇਤ ਹੋਈ। ਕੁੜੀ ਵਾਲਿਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋਈਆਂ। ਲਾੜੇ ਨੇ ਕਿਹਾ ਕਿ ਭਾਵੇਂ ਉਸ ਦੀ ਜਾਨ ਚਲੀ ਜਾਵੇ ਪਰ ਉਹ ਅਜਿਹੀ ਲਾੜੀ ਨਾਲ ਵਿਆਹ ਨਹੀਂ ਕਰੇਗਾ। ਉਹ ਮੁੰਡੇ ਵਾਲਿਆਂ ਨੂੰ ਮਨਾਉਣ ਵਿੱਚ ਅਸਫਲ ਰਹੇ।
ਬੁੱਧਵਾਰ ਸਵੇਰੇ ਕੁੜੀ ਵਾਲਿਆਂ ਨੇ ਲਾੜੇ ਅਤੇ ਉਸਦੇ ਪਿਤਾ ਨੂੰ ਰਿਹਾਅ ਕਰ ਦਿੱਤਾ। ਇਸ ਘਟਨਾ ਸਬੰਧੀ ਕਿਸੇ ਵੀ ਧਿਰ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)