ਬੈਂਗਲੁਰੂ ਭਗਦੜ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, RCB ਅਧਿਕਾਰੀ ਸਮੇਤ 4 ਦੋਸ਼ੀ ਗ੍ਰਿਫ਼ਤਾਰ
ਆਈ.ਪੀ.ਐੱਲ. 2025 ਵਿੱਚ ਰਾਇਲ ਚੈਲੈਂਜਰਜ਼ ਬੈਂਗਲੁਰੂ (RCB) ਦੀ ਜਿੱਤ ਦੇ ਬਾਅਦ ਬੈਂਗਲੁਰੂ ਸ਼ਹਿਰ ਵਿੱਚ ਜਿੱਤ ਦਾ ਜਸ਼ਨ ਮਨਾਉਂਦੇ ਸਮੇਂ ਭਗਦੜ ਮਚ ਗਈ। ਇਸ ਭਗਦੜ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ

Bangalore Stampede: ਆਈ.ਪੀ.ਐੱਲ. 2025 ਵਿੱਚ ਰਾਇਲ ਚੈਲੈਂਜਰਜ਼ ਬੈਂਗਲੁਰੂ (RCB) ਦੀ ਜਿੱਤ ਦੇ ਬਾਅਦ ਬੈਂਗਲੁਰੂ ਸ਼ਹਿਰ ਵਿੱਚ ਜਿੱਤ ਦਾ ਜਸ਼ਨ ਮਨਾਉਂਦੇ ਸਮੇਂ ਭਗਦੜ ਮਚ ਗਈ। ਇਸ ਭਗਦੜ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜਖਮੀ ਹੋ ਗਏ। ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ RCB ਦੇ ਮਾਰਕੀਟਿੰਗ ਹੈੱਡ ਨਿਖਿਲ ਸੋਸਲੇ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਖਿਲ ਮੁੰਬਈ ਭੱਜਣ ਦੀ ਕੋਸ਼ਿਸ਼ 'ਚ ਸੀ।
ਇਸਦੇ ਨਾਲ ਹੀ ਪੁਲਿਸ ਨੇ DNA ਐਂਟਰਟੇਨਮੈਂਟ ਨੈਟਵਰਕਸ ਵਿਚ ਕੰਮ ਕਰਦੇ ਕਿਰਨ ਕੁਮਾਰ (ਸੀਨੀਅਰ ਇਵੈਂਟ ਮੈਨੇਜਰ) ਅਤੇ ਸੁਨੀਲ ਮੈਥਿਊ (ਵਾਇਸ ਪ੍ਰੈਜ਼ੀਡੈਂਟ-ਬਿਜ਼ਨਸ ਅਫੇਅਰਜ਼) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਆਰ.ਸੀ.ਬੀ. ਦੇ ਮਾਰਕੀਟਿੰਗ ਹੈੱਡ ਦੀ ਗ੍ਰਿਫ਼ਤਾਰੀ ਕਿਉਂ ਹੋਈ?
ਆਰਸੀਬੀ ਦੇ ਮਾਰਕੀਟਿੰਗ ਹੈੱਡ ਨਿਖਿਲ ਸੋਸਲੇ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਸਨੇ ਪੁਲਿਸ ਦੀ ਇਜਾਜ਼ਤ ਦੇ ਬਿਨਾ ਵਿਧਾਨ ਸਭਾ ਤੋਂ ਚਿੰਨਾਸਵਾਮੀ ਸਟੇਡੀਅਮ ਤੱਕ ਜਿੱਤ ਪਰੇਡ ਦੀ ਘੋਸ਼ਣਾ ਕਰ ਦਿੱਤੀ ਸੀ। ਪੁਲਿਸ ਵੱਲੋਂ ਇਨਕਾਰ ਕਰਨ ਦੇ ਬਾਵਜੂਦ ਵੀ ਇਹ ਪੋਸਟ ਸੋਸ਼ਲ ਮੀਡੀਆ ਤੋਂ ਹਟਾਈ ਨਹੀਂ ਗਈ, ਜਿਸ ਕਾਰਨ ਹਜ਼ਾਰਾਂ ਫੈਨ ਗੁੰਮਰਾਹ ਹੋ ਗਏ।
ਉਸਦੇ ਟੀਮ ਵੱਲੋਂ RCB ਦੇ ਆਧਿਕਾਰਿਕ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਇਹ ਦਾਅਵਾ ਕੀਤਾ ਗਿਆ ਸੀ ਕਿ ਗੇਟ ਨੰਬਰ 9 ਅਤੇ 10 ਕੋਲ ਦੁਪਹਿਰ 1 ਵਜੇ ਮੁਫ਼ਤ ਟਿਕਟ ਵੰਡੀਆਂ ਜਾਣਗੀਆਂ, ਪਰ ਅਜਿਹਾ ਕੁਝ ਨਹੀਂ ਹੋਇਆ। ਇੱਕ ਹੋਰ ਪੋਸਟ ਵਿਚ ਕਿਹਾ ਗਿਆ ਕਿ ਸਟੇਡੀਅਮ ਵਿੱਚ ਦਾਖ਼ਲਾ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗਾ, ਜਿਸ ਕਾਰਨ ਹੋਰ ਵੀ ਭ੍ਰਮ ਫੈਲਿਆ ਅਤੇ ਭੀੜ ਵਧ ਗਈ। ਇਹ ਸਾਰੀਆਂ ਘੋਸ਼ਣਾਵਾਂ ਸੋਸਲੇ ਦੀ ਟੀਮ ਵੱਲੋਂ ਕੀਤੀਆਂ ਗਈਆਂ ਸਨ, ਜਿਸ ਦੀ ਦੇਖ-ਰੇਖ ਉਹ ਕਰ ਰਿਹਾ ਸੀ।
ਕਰਨਾਟਕ ਦੇ ਮੁੱਖ ਮੰਤਰੀ ਦੇ ਹੁਕਮ ਤੋਂ ਬਾਅਦ ਪੁਲਿਸ ਐਕਸ਼ਨ ’ਚ
ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੈਆ ਨੇ ਵੀਰਵਾਰ ਨੂੰ ਆਰਸੀਬੀ, ਡੀਐਨਏ ਐਂਟਰਟੇਨਮੈਂਟ, ਅਤੇ ਕਰਨਾਟਕ ਰਾਜ ਕ੍ਰਿਕਟ ਸੰਘ ਦੇ ਅਧਿਕਾਰੀਆਂ ਦੀ ਗਿਰਫ਼ਤਾਰੀ ਦੇ ਹੁਕਮ ਜਾਰੀ ਕੀਤੇ। ਨਾਲ ਹੀ ਕਈ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ।
ਇਸ ਵਿੱਚ ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਬੀ. ਦਯਾਨੰਦ, ਐਡੀਸ਼ਨਲ ਕਮਿਸ਼ਨਰ (ਪੱਛਮੀ) ਵਿਕਾਸ ਕੁਮਾਰ, ਡੀ.ਸੀ.ਪੀ. (ਸੈਂਟਰਲ) ਸ਼ੇਖਰ ਐਚ. ਟੱਕਨਾਵਰ, ਅਤੇ ਕਬਨ ਪਾਰਕ ਪੁਲਿਸ ਸਟੇਸ਼ਨ ਦੇ ਹੋਰ ਨਿਊਂਹਲੇ ਅਧਿਕਾਰੀ ਸ਼ਾਮਲ ਹਨ।
ਭੱਜਣ ਦੀ ਕੋਸ਼ਿਸ਼ ’ਚ ਸੀ ਆਰਸੀਬੀ ਦਾ ਮਾਰਕੀਟਿੰਗ ਹੈਡ
ਦਾਵਾ ਕੀਤਾ ਜਾ ਰਿਹਾ ਹੈ ਕਿ ਆਰਸੀਬੀ ਦੇ ਮਾਰਕੀਟਿੰਗ ਹੈਡ ਨਿਖਿਲ ਸੋਸਲੇ ਭੱਜਣ ਦੀ ਫ਼ਿਰਾਕ ’ਚ ਸਨ, ਪਰ ਜਿਵੇਂ ਹੀ ਉਹ ਏਅਰਪੋਰਟ ’ਤੇ ਪਹੁੰਚੇ, ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਪੁਲਿਸ ਨਿਖਿਲ ਨਾਲ ਭਗਦੜ ਮਾਮਲੇ ਦੀ ਗਹਿਰੀ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਇਹ ਜਾਣਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨਿਖਿਲ ਦੀ ਭਗਦੜ ਵਾਲੇ ਮਾਮਲੇ ’ਚ ਕੀ ਭੂਮਿਕਾ ਸੀ ਅਤੇ ਉਹ ਕਿਸ ਤਰੀਕੇ ਨਾਲ ਇਸ ’ਚ ਜੁੜੇ ਹੋਏ ਸਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਤੱਕ ਰਾਇਲ ਚੈਲੇਂਜਰਜ਼ ਬੈਂਗਲੁਰੂ ਟੀਮ ਵੱਲੋਂ ਗ੍ਰਿਫ਼ਤਾਰੀ ਮਾਮਲੇ ’ਤੇ ਕੋਈ ਵੀ ਅਧਿਕਾਰਿਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।






















