Lok Sabha Elections: 'ਆਪ' ਤੋਂ ਬਿਨਾਂ 4 ਜੂਨ ਨੂੰ ਨਹੀਂ ਬਣੇਗੀ ਸਰਕਾਰ', ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਦਾਅਵਾ
Delhi Lok Sabha Elections: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਲੋਕ ਸੰਕਟ ਦੀ ਘੜੀ ਵਿੱਚ ਪਾਰਟੀ ਦੇ ਨਾਲ ਖੜੇ ਹੋ।
Lok Sabha Elections: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਭਗਵੰਤ ਮਾਨ ਨੇ ਕਿਹਾ 4 ਜੂਨ ਦੀ ਤਿਆਰੀ ! 4 ਜੂਨ ਨੂੰ ਕੇਂਦਰ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾਂ ਸਰਕਾਰ ਨਹੀਂ ਬਣੇਗੀ। ਕੇਂਦਰ ਸਰਕਾਰ ਵਿੱਚ ਤੁਹਾਡਾ ਹਿੱਸਾ ਹੋਵੇਗਾ। ਇਹ ਦਿਨ ਦੇਖਣ ਲਈ ਅਸੀਂ ਇੱਥੇ ਬੈਠੇ ਸੀ।
ਭਗਵੰਤ ਮਾਨ ਨੇ ਕਿਹਾ, “ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ 4 ਜੂਨ ਦੀ ਤਿਆਰੀ ਕਰੋ ਕਿਉਂਕਿ 4 ਜੂਨ ਨੂੰ ਆਮ ਆਦਮੀ ਪਾਰਟੀ ਤੋਂ ਬਿਨਾਂ ਦੇਸ਼ ਵਿੱਚ ਸਰਕਾਰ ਨਹੀਂ ਬਨਣ ਜਾ ਰਹੀ। ਸਰਕਾਰ ਵਿੱਚ ਤੁਹਾਡੀ ਹਿੱਸੇਦਾਰੀ ਹੋਵੇਗੀ। ਇਹ ਉਹ ਹੈ ਜਿਸਦਾ ਅਸੀਂ ਇੰਤਜ਼ਾਰ ਕਰ ਰਹੇ ਸੀ।
#WATCH | Punjab CM Bhagwant Mann says "On June 4th, the government will not be formed at the Center without the Aam Aadmi Party. We will form our government..." pic.twitter.com/E6YPnZM8gg
— ANI (@ANI) May 11, 2024
ਮਾਨ ਨੇ ਅੱਗੇ ਕਿਹਾ, "ਅਰਵਿੰਦ ਕੇਜਰੀਵਾਲ ਕੁਝ ਘੰਟੇ ਪਹਿਲਾਂ ਆਏ ਸਨ ਅਤੇ ਪੁੱਛਿਆ ਸੀ ਕਿ ਸਾਰੇ ਪ੍ਰੋਗਰਾਮ ਕਿੱਥੇ ਹਨ।" ਮੈਂ ਕਿਹਾ ਕਿ ਮੇਰੇ ਦੱਖਣ ਅਤੇ ਪੂਰਬ ਵਿੱਚ ਰੋਡ ਸ਼ੋਅ ਹਨ। ਉਨ੍ਹਾਂ ਨੇ ਆ ਕੇ ਕਿਹਾ ਕਿ ਮੈਂ ਵੀ ਨਾਲ ਆਵਾਂਗਾ। ਉੱਥੇ ਰਹਿਣ ਵਾਲੇ ਲੋਕਾਂ ਨੂੰ ਸੁਨੇਹਾ ਦਿਓ ਕਿ ਅੱਜ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਉਸੇ ਮੈਦਾਨ 'ਤੇ ਬੱਲੇਬਾਜ਼ੀ ਕਰਨ ਲਈ ਆਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਭਗਵੰਤ ਮਾਨ ਨੇ ਕਿਹਾ, ''ਪਹਿਲੇ ਤਿੰਨ ਗੇੜਾਂ 'ਚ ਮੋਦੀ ਜੀ ਨੂੰ ਪਤਾ ਲੱਗ ਗਿਆ ਸੀ ਕਿ ਇਸ ਵਾਰ ਉਹ 400 ਦਾ ਅੰਕੜਾ ਪਾਰ ਨਹੀਂ ਸਗੋਂ ਬੇੜਾ ਪਾਰ। ਜਦੋਂ ਵੀ ਕਿਸੇ ਆਗੂ ਨੇ ਇਹ ਭਰਮ ਪਾਲਿਆ ਕਿ ਉਹ ਲੋਕਤੰਤਰ ਤੋਂ ਮਹਾਨ ਹੈ ਤਾਂ ਲੋਕਾਂ ਨੇ ਆਪਣੀ ਤਾਕਤ ਨਾਲ ਉਸ ਨੂੰ ਸਬਕ ਸਿਖਾਇਆ।
ਪੀਐਮ ਮੋਦੀ 'ਤੇ ਵਿਅੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਥਰਮਲ ਪਲਾਂਟ ਖ਼ਰੀਦੇ ਹਨ ਜਦਕਿ ਮੋਦੀ ਜੀ ਨੇ ਸਭ ਕੁਝ ਵੇਚ ਦਿੱਤਾ ਹੈ। ਅਸੀਂ ਨਾਮ ਦੀ ਰਾਜਨੀਤੀ ਨਹੀਂ ਕਰਦੇ ਸਗੋਂ ਕੰਮ ਦੀ ਰਾਜਨੀਤੀ ਕਰਦੇ ਹਾਂ। 10 ਸਾਲ ਬਾਅਦ ਵੀ ਜੇਕਰ ਕਿਸੇ ਨੂੰ ਮੰਗਲਸੂਤਰ ਦੇ ਨਾਮ 'ਤੇ ਵੋਟਾਂ ਮੰਗਣੀਆਂ ਪੈਣ ਤਾਂ ਇਹ ਸ਼ਰਮ ਵਾਲੀ ਗੱਲ ਹੈ। ਪੁੱਛੋ ਕਿ ਉਨ੍ਹਾਂ ਨੇ ਕੋਈ ਕੰਮ ਕੀਤਾ ਹੈ, ਹਸਪਤਾਲ ਜਾਂ ਸਕੂਲ ਬਣਾਇਆ ਹੈ।'