ਹੁੱਢਾ ਦੇ ਸੱਤਾਧਿਰ 'ਤੇ ਇਲਜ਼ਾਮ, ਕਿਸਾਨ ਅੰਦੋਲਨ 'ਚ ਡਟੇ ਨੌਜਵਾਨਾਂ ਨੂੰ ਸਰਕਾਰ ਨਹੀਂ ਦੇ ਰਹੀ ਰੋਜ਼ਗਾਰ
ਹੁੱਢਾ ਨੇ ਕਿਹਾ ਸਰਕਾਰ ਖੇਤੀ ਕਾਨੂੰਨ ਖਿਲਾਫ਼ ਧਰਨਾ ਦੇ ਰਹੇ ਹਰਿਆਣਾ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਰਹੀ।
ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਲੀਡਰ ਭੁਪਿੰਦਰ ਸਿੰਘ ਹੁੱਢਾ ਨੇ ਮੌਜੂਦਾ ਸੱਤਾਧਿਰ 'ਤੇ ਖੂਬ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਹਰਿਆਣਾ ਬੇਰੋਜ਼ਗਾਰੀ 'ਚ ਪਹਿਲੇ ਨੰਬਰ 'ਤੇ ਹੈ ਤੇ ਸਰਕਾਰ ਦੀਆਂ ਨੀਤੀਆਂ ਨਾਲ ਬੇਰੋਜ਼ਗਾਰੀ ਹੋਰ ਵਧੇਗੀ।
ਹੁੱਢਾ ਨੇ ਕਿਹਾ ਸਰਕਾਰ ਖੇਤੀ ਕਾਨੂੰਨ ਖਿਲਾਫ਼ ਧਰਨਾ ਦੇ ਰਹੇ ਹਰਿਆਣਾ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਰਹੀ। ਬਿਜਲੀ ਵਿਭਾਗ 'ਚ ਐਸਡੀਓ ਰੈਂਕ ਦੀ ਭਰਤੀ ਹੋਈ। 99 ਸੀਟਾਂ ਵਿੱਚੋਂ ਹਰਿਆਣਾ ਦੇ 22 ਨੌਜਵਾਨ ਚੁਣੇ ਗਏ। ਜਦਕਿ ਖੱਟਰ ਸਰਕਾਰ ਨੇ ਕਿਹਾ ਸੀ 75% ਹਰਿਆਣਾ ਦਾ ਕੋਟਾ ਹੈ।
ਉਨ੍ਹਾਂ ਇਲਜ਼ਾਮ ਲਾਇਆ ਕਿ ਖੱਟਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਸਪੋਰਟਸ ਕੋਟੇ ਨੂੰ ਹਰਿਆਣਾ ਸਰਕਾਰ 'ਤੇ ਕਮਜ਼ੋਰ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਅਸੀਂ ਤਗਮਾ ਜਿੱਤਣ ਵਾਲੇ ਨੂੰ ਨੌਕਰੀ ਦਿੰਦੇ ਸੀ। ਉਨ੍ਹਾਂ ਕਿਹਾ ਸਪੋਰਟਸ ਕੋਟੇ 'ਚ ਸਿਰਫ਼ ਦੋ ਪੋਸਟਾਂ 'ਤੇ ਹੀ ਖਿਡਾਰੀ ਜਾ ਸਕਦਾ। ਜੂਨੀਅਰ ਕੋਚ ਤੇ ਡਿਪਟੀ ਡਾਇਰੈਕਟ ਦੀਆਂ ਪੋਸਟਾਂ ਹੀ ਰੱਖੀਆਂ ਗਈਆਂ। ਪੈਰਾ ਓਲੰਪਿਕ ਖਿਡਾਰੀ ਨੂੰ ਸਿਰਫ਼ ਗਰੁੱਪ ਬੀ 'ਚ ਹੀ ਨੌਕਰੀ ਮਿਲੇਗੀ। ਖੱਟਰ ਸਰਕਾਰ ਦੀ ਇਹ ਨੀਤੀ ਸੰਵਿਧਾਨ ਦੇ ਖਿਲਾਫ਼ ਹੈ।
ਹੁੱਢਾ ਨੇ ਕਿਹਾ ਮਹਿੰਗਾਈ ਦਿਨ ਬ ਦਿਨ ਵਧ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਖੱਟਰ ਸਰਕਾਰ ਤੇਲ ਦੀਆਂ ਕੀਮਤਾਂ 'ਤੇ ਵੈਟ ਘੱਟ ਕਰੇ।