Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
Bhuvneshwar Stampede: ਆਸਥਾ ਅਤੇ ਸ਼ਰਧਾ ਦੇ ਤਿਉਹਾਰ ਰਥ ਯਾਤਰਾ ਨੇ ਐਤਵਾਰ ਨੂੰ ਓਡੀਸ਼ਾ ਦੇ ਪੁਰੀ ਵਿੱਚ ਉਸ ਵੇਲੇ ਦਰਦਨਾਕ ਮੋੜ ਲੈ ਲਿਆ,ਜਦੋਂ ਉੱਥੇ ਭਗਵਾਨ ਬਲਭਦਰ ਦੇ ਰੱਥ ਤਾਲਧਵੱਜ ਨੂੰ ਖਿੱਚਣ ਵੇਲੇ ਭਗਦੜ ਮੱਚ ਗਈ।
Bhuvneshwar Stampede: ਆਸਥਾ ਅਤੇ ਸ਼ਰਧਾ ਦੇ ਤਿਉਹਾਰ ਰਥ ਯਾਤਰਾ ਨੇ ਐਤਵਾਰ ਨੂੰ ਓਡੀਸ਼ਾ ਦੇ ਪੁਰੀ ਵਿੱਚ ਉਸ ਵੇਲੇ ਦਰਦਨਾਕ ਮੋੜ ਲੈ ਲਿਆ,ਜਦੋਂ ਉੱਥੇ ਭਗਵਾਨ ਬਲਭੱਦਰ ਦੇ ਰੱਥ ਤਾਲਧਵੱਜ ਨੂੰ ਖਿੱਚਣ ਵੇਲੇ ਭਗਦੜ ਮੱਚ ਗਈ।
ਇਸ ਹਾਦਸੇ 'ਚ ਇਕ ਸ਼ਰਧਾਲੂ ਦੀ ਮੌਤ ਹੋ ਗਈ, ਜਦਕਿ 400 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਭਗਦੜ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਇਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਲੱਤ ਟੁੱਟਣ ਦੀ ਖ਼ਬਰ ਸਾਹਮਣੇ ਆਈ ਹੈ।
ਹਾਦਸੇ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮੱਚ ਗਈ। ਜ਼ਖਮੀਆਂ ਨੂੰ ਪੁਰੀ ਦੇ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ।
ਪੁਰੀ 'ਚ ਐਤਵਾਰ ਨੂੰ ਲੋਕਾਂ ਦੀ ਭਾਰੀ ਭੀੜ ਸੀ ਅਤੇ ਪੂਰੇ ਉਤਸ਼ਾਹ ਨਾਲ ਰਥ ਯਾਤਰਾ ਦਾ ਤਿਉਹਾਰ ਮਨਾ ਰਹੇ ਸੀ। ਭਗਵਾਨ ਜਗਨਨਾਥ, ਬਲਭੱਦਰ ਅਤੇ ਦੇਵੀ ਸੁਭਦਰਾ ਦੇ ਦਰਸ਼ਨਾਂ ਲਈ ਲੱਖਾਂ ਸ਼ਰਧਾਲੂ ਇਕੱਠੇ ਹੋਏ ਸਨ। ਸ਼ਾਮ ਕਰੀਬ 5:20 ਵਜੇ ਪੁਰੀ ਦੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਨੇ ਰੱਥਾਂ ਦੀ ਪੂਜਾ ਕੀਤੀ ਅਤੇ ਛੇਹਰਾ ਪਹਿਰਾ ਦੀ ਰਸਮ ਅਦਾ ਕੀਤੀ।
ਇਸ ਤੋਂ ਬਾਅਦ ਜਿਵੇਂ ਹੀ ਭਗਵਾਨ ਬਲਭੱਦਰ ਦੇ ਰੱਥ ਤਾਲਧਵੱਜ ਨੂੰ ਖਿੱਚਣ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਭੀੜ ਕਾਬੂ ਤੋਂ ਬਾਹਰ ਹੋ ਗਈ। ਕੁਝ ਦੇਰ ਵਿਚ ਹੀ ਭਗਦੜ ਮੱਚ ਗਈ। ਲੋਕ ਇਧਰ-ਉਧਰ ਭੱਜਣ ਲੱਗ ਪਏ ਅਤੇ ਇਕ-ਦੂਜੇ 'ਤੇ ਡਿੱਗਣ ਲੱਗ ਪਏ। ਭਗਦੜ ਇੰਨੀ ਜ਼ਬਰਦਸਤ ਸੀ ਕਿ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ।
ਜ਼ਖਮੀਆਂ ਨੂੰ ਪੁਰੀ ਦੇ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਲੋਕਾਂ ਨੂੰ ਦੇਖ ਕੇ ਹਰ ਕੋਈ ਦੁਖੀ ਸੀ। ਡਾਕਟਰਾਂ ਦੀ ਟੀਮ ਨੇ ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਕਈ ਜ਼ਖਮੀਆਂ ਨੂੰ ਆਕਸੀਜਨ 'ਤੇ ਰੱਖਿਆ ਗਿਆ ਹੈ। ਇਸ ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂ ਦੀ ਪਛਾਣ ਨਹੀਂ ਹੋ ਸਕੀ ਹੈ।
ਪੁਲਿਸ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਸ਼ਰਧਾਲੂ ਉੜੀਸਾ ਤੋਂ ਬਾਹਰ ਦਾ ਰਹਿਣ ਵਾਲਾ ਸੀ। ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਨੇ ਕਿਹਾ ਕਿ ਜ਼ਖਮੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।