ਹਰਿਆਣਾ 'ਚ ਬੀਜੇਪੀ ਤੇ ਜੇਜੇਪੀ ਨੂੰ ਵੱਡਾ ਝਟਕਾ, ਪਿੰਡ-ਪਿੰਡ ਹੋ ਗਿਆ ਐਲਾਨ
ਪੰਜਾਬ ਤੋਂ ਬਾਅਦ ਹਰਿਆਣਾ ਦੇ ਪਿੰਡਾਂ ਵਿੱਚ ਬੀਜੇਪੀ ਤੇ ਉਸ ਦੀ ਭਾਈਵਾਲ ਜੇਜੇਪੀ ਦੇ ਲੀਡਰਾਂ ਦੀ ਐਂਟਰੀ ਬੈਨ ਹੋ ਗਈ ਹੈ।ਹਰਿਆਣਾ ਦੇ ਪਿੰਡ-ਪਿੰਡ ਪੋਸਟਰ ਲਾ ਕੇ ਬੀਜੇਪੀ ਤੇ ਜੇਜੇਪੀ ਦੇ ਲੀਡਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ
ਚੰਡੀਗੜ੍ਹ: ਪੰਜਾਬ (Punjab) ਤੋਂ ਬਾਅਦ ਹਰਿਆਣਾ (Haryana) ਦੇ ਪਿੰਡਾਂ ਵਿੱਚ ਬੀਜੇਪੀ (BJP) ਤੇ ਉਸ ਦੀ ਭਾਈਵਾਲ ਜੇਜੇਪੀ (JJP) ਦੇ ਲੀਡਰਾਂ ਦੀ ਐਂਟਰੀ ਬੈਨ ਹੋ ਗਈ ਹੈ। ਹਰਿਆਣਾ ਦੇ ਪਿੰਡ-ਪਿੰਡ ਪੋਸਟਰ ਲਾ ਕੇ ਬੀਜੇਪੀ ਤੇ ਜੇਜੇਪੀ ਦੇ ਲੀਡਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਇੱਥੇ ਆਉਣ ਦੀ ਗਲਤੀ ਨਾ ਕਰਨ ਨਹੀਂ ਆਪਣੀ ਜਾਨ ਤੇ ਮਾਲ ਦੇ ਜ਼ਿੰਮੇਵਾਰ ਖੁਦ ਹੋਣਗੇ।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਹਰਿਆਣਾ ਦੇ ਕਿਸਾਨਾਂ ਵੱਲੋਂ ਭਾਜਪਾ-ਜੇਜੇਪੀ ਦੇ ਲੀਡਰਾਂ ਦਾ ਸਮਾਜਿਕ ਬਾਈਕਾਟ ਕਰਦਿਆਂ ਉਨ੍ਹਾਂ ਦੇ ਸਾਰੇ ਸਮਾਗਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਐਤਵਾਰ ਹਰਿਆਣਾ ਦੇ ਝੱਜਰ ਤੇ ਉਕਲਾਣਾ ਵਿੱਚ ਦੋ ਸਮਾਗਮ ਰੱਖੇ ਗਏ ਸਨ, ਪਰ ਕਿਸਾਨਾਂ ਦੇ ਵਿਰੋਧ ਕਾਰਨ ਦੋਵੇਂ ਸਮਾਗਮ ਰੱਦ ਕਰ ਦਿੱਤੇ ਗਏ। ਭਾਜਪਾ-ਜੇਜੇਪੀ ਵੀ ਕਿਸਾਨਾਂ ਨਾਲ ਟਕਰਾਅ ਨਹੀਂ ਚਾਹੁੰਦੀ, ਇਸ ਲਈ ਪਿਛਲੇ ਦਿਨਾਂ ਤੋਂ ਅੱਧੀ ਦਰਜਨ ਪ੍ਰੋਗਰਾਮ ਰੱਦ ਕੀਤੇ ਗਏ ਹਨ।ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਦੱਸ ਦਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਦਾ ਸਭ ਤੋਂ ਵੱਧ ਸੇਕ ਭਾਜਪਾ ਤੇ ਜੇਜੇਪੀ ਨੂੰ ਲੱਗ ਰਿਹਾ ਹੈ। ਕਿਸਾਨਾਂ ਨੇ ਪਹਿਲਾਂ ਭਾਜਪਾ-ਜੇਜੇਪੀ ਆਗੂਆਂ ਦੇ ਰਾਜਨੀਤਕ ਸਮਾਗਮਾਂ ਦਾ ਬਾਈਕਾਟ ਕੀਤਾ ਸੀ ਪਰ ਹੁਣ ਵਿਧਾਇਕਾਂ ਸਣੇ ਸੀਨੀਅਰ ਲੀਡਰਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ।
ਹਰਿਆਣਾ ਦੇ ਹਿਸਾਰ, ਕੁਰੂਕਸ਼ੇਤਰ, ਉਚਾਣਾ, ਅੰਬਾਲਾ, ਭਿਵਾਨੀ, ਜੀਂਦ ਤੇ ਕੈਥਲ ਸਣੇ ਸੂਬੇ ਦੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਬਾਹਰ ਖਾਪ ਪੰਚਾਇਤਾਂ ਤੇ ਕਿਸਾਨਾਂ ਵੱਲੋਂ ਬੋਰਡ ਲਗਾ ਕੇ ਭਾਜਪਾ ਤੇ ਜੇਜੇਪੀ ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਵਿਰੋਧ ਪਾਣੀਪਤ, ਸੋਨੀਪਤ ਤੇ ਸਿਰਸਾ ਵਿੱਚ ਵੀ ਦਿਖਾਈ ਦੇ ਰਿਹਾ ਹੈ।ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ-ਜੇਜੇਪੀ ਨੇ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਾਂਗਰਸ ਵਲੋਂ ਲਿਆਂਦੇ ਬੇਭਰੋਸਗੀ ਮਤੇ ਦੀ ਖ਼ਿਲਾਫ਼ਤ ਕਰ ਕੇ ਕਿਸਾਨੀ ਵਿਰੋਧੀ ਚਿਹਰਾ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਨੇ ਵਿਰੋਧ ਦੇ ਬਾਵਜੂਦ ਉਕਤ ਆਗੂਆਂ ਨੂੰ ਬੁਲਾਉਣ ਵਾਲੇ ਲੋਕਾਂ ਦਾ ਵੀ ਵਿਰੋਧ ਕੀਤਾ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :