ਪੜਚੋਲ ਕਰੋ

ਦੇਸ਼ ਦੀਆਂ ਕੌਮੀ ਪਾਰਟੀਆਂ ਨੂੰ ਵੱਡਾ ਝਟਕਾ? ਜਨਤਾ ਵੱਲੋਂ ਫੰਡ ਦੇਣ ਤੋਂ ਤੌਬਾ, ਬੀਜੇਪੀ ਦਾ ਫੰਡ 39.23 ਫੀਸਦ ਘਟਿਆ

ਦੇਸ਼ ਦੀਆਂ ਕੌਮੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਦੇਸ਼ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਚੰਦਾ 420 ਕਰੋੜ ਰੁਪਏ ਤੋਂ ਵੱਧ ਘਟ ਗਿਆ ਹੈ

ਚੰਡੀਗੜ੍ਹ: ਦੇਸ਼ ਦੀਆਂ ਕੌਮੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਦੇਸ਼ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਚੰਦਾ 420 ਕਰੋੜ ਰੁਪਏ ਤੋਂ ਵੱਧ ਘਟ ਗਿਆ ਹੈ ਜੋ ਪਿਛਲੇ ਵਿੱਤੀ ਵਰ੍ਹੇ ਮੁਕਾਬਲੇ 41.49 ਫੀਸਦ ਘੱਟ ਹੈ। ਇੱਕ ਚੋਣ ਸੁਧਾਰ ਸਲਾਹਕਾਰ ਗਰੁੱਪ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਨੇ ਦੱਸਿਆ ਕਿ ਸਾਲ 2019-20 ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕੁੱਲ 785.77 ਕਰੋੜ ਰੁਪਏ ਦਾ ਚੰਦਾ ਇਕੱਠਾ ਕੀਤਾ ਸੀ ਜੋ ਸਾਲ 2020-21 ’ਚ 39.23 ਫੀਸਦ ਘਟ ਕੇ 477.54 ਕਰੋੜ ਰੁਪਏ ਰਹਿ ਗਿਆ। ਏਡੀਆਰ ਨੇ ਦੱਸਿਆ ਕਿ ਸਾਲ 2019-20 ’ਚ ਪਾਰਟੀ ਦਾ ਚੰਦਾ 2018-19 ਮੁਕਾਬਲੇ 5.88 ਫੀਸਦ ਵਧਿਆ ਸੀ।

ਇਸੇ ਤਰ੍ਹਾਂ ਸਾਲ 2019-20 ਦੌਰਾਨ ਕਾਂਗਰਸ ਨੂੰ 139.016 ਕਰੋੜ ਰੁਪਏ ਦਾ ਚੰਦਾ ਹਾਸਲ ਹੋਇਆ ਸੀ ਜੋ ਕਿ ਸਾਲ 2020-21 ’ਚ 46.39 ਫੀਸਦ ਘਟ ਕੇ 74.524 ਕਰੋੜ ਰੁਪਏ ਰਹਿ ਗਿਆ। ਸਾਲ 2018-19 ਤੇ 2019-20 ’ਚ ਪਾਰਟੀ ਦਾ ਚੰਦਾ 6.44 ਫੀਸਦ ਘਟਿਆ ਸੀ। ਕੌਮੀ ਪਾਰਟੀਆਂ ਨੂੰ ਸਭ ਤੋਂ ਵੱਧ 246 ਕਰੋੜ ਰੁਪਏ ਦਾ ਚੰਦਾ ਦਿੱਲੀ ਤੋਂ ਪ੍ਰਾਪਤ ਹੋਇਆ ਸੀ ਜਦਕਿ ਉਸ ਤੋਂ ਬਾਅਦ ਮਹਾਰਾਸ਼ਟਰ (71.68 ਕਰੋੜ) ਤੇ ਗੁਜਰਾਤ (47 ਕਰੋੜ) ਦਾ ਸਥਾਨ ਹੈ। ਉਨ੍ਹਾਂ ਦੱਸਿਆ ਕਿ ਪਾਰਟੀਆਂ ਵੱਲੋਂ ਪੂਰੀ ਸੂਚਨਾ ਮੁਹੱਈਆ ਨਾ ਕੀਤੇ ਜਾਣ ਇਹ ਪਤਾ ਨਹੀਂ ਲੱਗ ਸਕਿਆ ਕਿ 37.912 ਕਰੋੜ ਰੁਪਏ ਦਾ ਚੰਦਾ ਕਿਹੜੇ ਸੂਬੇ ਜਾਂ ਯੂਟੀ ਵੱਲੋਂ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਭਾਜਪਾ, ਬਸਪਾ, ਕਾਂਗਰਸ, ਸੀਪੀਆਈ, ਸੀਪੀਆਈ (ਐਮ), ਟੀਐਮਸੀ, ਐਨਸੀਪੀ ਤੇ ਨੈਸ਼ਨਲ ਪੀਪਲਜ਼ ਪਾਰਟੀ ਅੱਠ ਮਾਨਤਾ ਪ੍ਰਾਪਤ ਕੌਮੀ ਪਾਰਟੀਆਂ ਹਨ। ਇਨ੍ਹਾਂ ਨੂੰ ਸਾਲ 2020-21 ’ਚ ਕਾਰਪੋਰੇਟ ਤੇ ਕਾਰੋਬਾਰੀ ਸੈਕਟਰ ਤੋਂ 480.655 ਕਰੋੜ ਦਾ ਚੰਦਾ ਹਾਸਲ ਹੋਇਆ ਜਦਕਿ 111.65 ਕਰੋੜ ਦਾ ਚੰਦਾ ਨਿੱਜੀ ਵਿਅਕਤੀਆਂ ਵੱਲੋਂ ਦਿੱਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ

Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 

Firing in Punjab: ਗੁਰਦਾਸਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਪਾਣੀ ਲਈ ਚਾਰ ਲੋਕ ਭੁੰਨ੍ਹ ਸੁੱਟੇ, 7 ਜ਼ਖ਼ਮੀ

Bathinda News: ਸ਼ਰੇਆਮ ਦਰਜਨਾਂ ਹਮਲਾਵਰਾਂ ਨੇ ਨੌਜਵਾਨ 'ਤੇ ਕੀਤਾ ਹਥਿਆਰਾਂ ਨਾਲ ਹਮਲਾ, ਹੋਈ ਮੌਤ, ਵੀਡੀਓ ਦੇਖ ਕੰਬ ਜਾਵੇਗੀ ਰੂਹ

ABP Premium

ਵੀਡੀਓਜ਼

Gurdaspur Firing| ਜ਼ਮੀਨੀ ਵਿਵਾਦ ਕਾਰਨ ਚੱਲੀਆਂ ਗੋਲੀਆਂ, 4 ਲੋਕਾਂ ਦੀ ਮੌਤBathinda Attack| ਗੰਡਾਸਿਆਂ ਨਾਲ ਨੌਜਵਾਨ 'ਤੇ ਹਮਲਾ, ਤੋੜੀਆਂ ਲੱਤਾਂFazilka Murder| ਪਤਨੀ ਦਾ ਕੈਂਚੀ ਮਾਰ ਕੇ ਕਤਲ, ਪਹਿਲੀ ਪਤਨੀ ਦਾ ਵੀ ਕੀਤਾ ਸੀ ਮਰਡਰਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ
Jalandhar News: ਅੱਜ ਤੋਂ ਸ਼ਰਾਬ ਦੇ ਠੇਕੇ ਬੰਦ! ਹੁਣ ਬੁੱਧਵਾਰ ਸ਼ਾਮ ਨੂੰ ਹੀ ਖੁੱਲ੍ਹਣਗੇ
Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 
Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ 
Firing in Punjab: ਗੁਰਦਾਸਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਪਾਣੀ ਲਈ ਚਾਰ ਲੋਕ ਭੁੰਨ੍ਹ ਸੁੱਟੇ, 7 ਜ਼ਖ਼ਮੀ
Firing in Punjab: ਗੁਰਦਾਸਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਪਾਣੀ ਲਈ ਚਾਰ ਲੋਕ ਭੁੰਨ੍ਹ ਸੁੱਟੇ, 7 ਜ਼ਖ਼ਮੀ
Bathinda News: ਸ਼ਰੇਆਮ ਦਰਜਨਾਂ ਹਮਲਾਵਰਾਂ ਨੇ ਨੌਜਵਾਨ 'ਤੇ ਕੀਤਾ ਹਥਿਆਰਾਂ ਨਾਲ ਹਮਲਾ, ਹੋਈ ਮੌਤ, ਵੀਡੀਓ ਦੇਖ ਕੰਬ ਜਾਵੇਗੀ ਰੂਹ
Bathinda News: ਸ਼ਰੇਆਮ ਦਰਜਨਾਂ ਹਮਲਾਵਰਾਂ ਨੇ ਨੌਜਵਾਨ 'ਤੇ ਕੀਤਾ ਹਥਿਆਰਾਂ ਨਾਲ ਹਮਲਾ, ਹੋਈ ਮੌਤ, ਵੀਡੀਓ ਦੇਖ ਕੰਬ ਜਾਵੇਗੀ ਰੂਹ
ਛੇੜਛਾੜ ਤੋਂ ਗੁੱਸੇ 'ਚ ਆਈ ਕੁੜੀ ਨੇ ਵਿਚਾਲੇ ਸੜਕ ਦੇ ਉਤਾਰ ਦਿੱਤੀ ਪੈਂਟ, ਵੀਡੀਓ ਹੋ ਗਈ ਵਾਇਰਲ ਕੀ ਹੈ ਇਸ ਪਿੱਛੇ ਅਸਲ ਕਹਾਣੀ ? 
Viral News: ਛੇੜਛਾੜ ਤੋਂ ਗੁੱਸੇ 'ਚ ਆਈ ਕੁੜੀ ਨੇ ਵਿਚਾਲੇ ਸੜਕ ਦੇ ਉਤਾਰ ਦਿੱਤੀ ਪੈਂਟ, ਵੀਡੀਓ ਹੋ ਗਈ ਵਾਇਰਲ ਕੀ ਹੈ ਇਸ ਪਿੱਛੇ ਅਸਲ ਕਹਾਣੀ ? 
Heavy Rain Alert: ਭਾਰੀ ਮੀਂਹ ਦਾ ਕਹਿਰ; ਘਰਾਂ, ਦਫ਼ਤਰਾਂ 'ਚ ਵੜਿਆ ਪਾਣੀ, ਰੇਲ ਲਾਈਨਾਂ ਵੀ ਡੁੱਬੀਆਂ , ਸੂਕਲਾਂ 'ਚ ਛੁੱਟੀਆਂ ਦਾ ਐਲਾਨ

Stock Market Opening: ਸ਼ੇਅਰ ਬਾਜ਼ਾਰ 'ਚ ਗਿਰਾਵਟ 'ਤੇ ਸ਼ੁਰੂਆਤ ਦੇ ਬਾਵਜੂਦ ਮਿਡਕੈਪ-ਸਮਾਲਕੈਪ ਇੰਡੈਕਸ ਰਿਕਾਰਡ ਹਾਈ 'ਤੇ

Punjab News: ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਦੇ ਪੁੱਤਰ ਨੇ ਕੀਤਾ ਵੱਡਾ ਜ਼ਮੀਨ ਘੁਟਾਲਾ, ਆਪ ਨੇ ਸਬੂਤ ਕੀਤੇ ਪੇਸ਼ 

Embed widget