Schools Timing: ਸਕੂਲਾਂ ਨੂੰ ਲੈ ਕੇ ਵੱਡਾ ਅਪਡੇਟ, ਪਹਿਲੀ ਤੋਂ 8ਵੀਂ ਜਮਾਤ ਤੱਕ ਦਾ ਸਮਾਂ ਬਦਲਿਆ, ਜਾਣੋ ਕਿੱਥੇ ਲਾਗੂ ਹੋਏ ਇਹ ਹੁਕਮ
ਇਸ ਸਮੇਂ ਉੱਤਰ ਭਾਰਤ 'ਚ ਭਿਆਨਕ ਗਰਮੀ ਪੈ ਰਹੀ ਹੈ। ਤਾਪਮਾਨ 'ਚ ਰੋਜ਼ਾਨਾ ਵਾਧਾ ਹੋ ਰਿਹਾ ਹੈ, ਜਿਸ ਕਰਕੇ 42 ਡਿਗਰੀ ਤੋਂ ਤਾਂ ਉੱਪਰ ਹੀ ਚੱਲ ਰਿਹਾ। ਜਿਸ ਕਰਕੇ ਇਸ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਲੈ ਕੇ ਖਾਸ ਆਦੇਸ਼ ਜਾਰੀ ਕੀਤੇ..

ਇਸ ਸਮੇਂ ਉੱਤਰ ਭਾਰਤ ਦੇ ਵਿੱਚ ਭਿਆਨਕ ਗਰਮੀ ਪੈ ਰਹੀ ਹੈ। ਤਾਪਮਾਨ ਦੇ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ, ਜਿਸ ਕਰਕੇ 42 ਡਿਗਰੀ ਤੋਂ ਤਾਂ ਉੱਪਰ ਹੀ ਚੱਲ ਰਿਹਾ ਹੈ। ਜਿਸ ਕਰਕੇ ਇਸ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਲੈ ਕੇ ਖਾਸ ਆਦੇਸ਼ ਜਾਰੀ ਕੀਤੇ ਗਏ ਹਨ। ਜਿਨ੍ਹਾਂ ਦੇ ਵਿੱਚ ਸਕੂਲਾਂ ਦੇ ਸਮੇਂ 'ਚ ਤਬਦੀਲੀ ਦੀ ਗੱਲ ਆਖੀ ਗਈ ਹੈ।
ਸਕੂਲਾਂ 'ਚ ਪਹਿਲੀ ਤੋਂ 8ਵੀਂ ਜਮਾਤ ਤੱਕ ਦਾ ਸਮਾਂ ਬਦਲਿਆ ਗਿਆ ਹੈ। ਹਰਿਆਣਾ 'ਚ ਸਿਰਸਾ ਦੇ ਜ਼ਿਲ੍ਹਾ ਅਧਿਕਾਰੀ ਨੇ ਸਿਰਸਾ ਜ਼ਿਲ੍ਹੇ ਦੇ ਸਕੂਲਾਂ ਦੇ ਸਮੇਂ 'ਚ ਤਬਦੀਲੀ ਕੀਤੀ ਹੈ। ਪਹਿਲੀ ਤੋਂ 8ਵੀਂ ਜਮਾਤ ਤੱਕ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਰਹੇਗਾ। ਜਿਸ ਨੂੰ ਲੈ ਕੇ ਵਿਭਾਗ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਨਾਲ ਹੀ ਸਿੱਖਿਆ ਵਿਭਾਗ ਨੇ ਆਦੇਸ਼ ਦਿੱਤੇ ਹਨ, ਜੇ ਕੋਈ ਸਕੂਲ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ ਉਸ ਸਕੂਲ ਦੇ ਸਖਤ ਕਾਰਵਾਈ ਕੀਤੀ ਜਾਏਗੀ।

ਇਸ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਹੈ ਹਰਿਆਣਾ 'ਚ ਭਿਆਨਕ ਗਰਮੀ ਨੂੰ ਦੇਖਦੇ ਹੋਏ, ਜ਼ਿਲ੍ਹਾ ਸਿਰਸਾ ਦੇ ਮਾਨਯੋਗ ਉਪਯੁਕਤ ਦੇ ਆਦੇਸ਼ਾਂ ਅਨੁਸਾਰ, ਜ਼ਿਲ੍ਹਾ ਸਿਰਸਾ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦਾ ਸਮਾਂ ਤੁਰੰਤ ਪ੍ਰਭਾਵ ਨਾਲ ਸਵੇਰੇ 7:00 ਵਜੇ ਤੋਂ 12:00 ਵਜੇ ਤੱਕ ਕਰ ਦਿੱਤਾ ਗਿਆ ਹੈ। ਸਾਰੇ ਸਿੱਖਿਆ ਅਧਿਕਾਰੀ ਆਪਣੇ-ਅਪਣੇ ਖੇਤਰਾਂ ਵਿੱਚ ਇਸ ਹੁਕਮ ਦੀ ਪਾਲਣਾ ਕਰਵਾਉਣਾ ਯਕੀਨੀ ਬਣਾਉਣ।
ਦੱਸਣਯੋਗ ਹੈ ਕਿ ਦਿਨ ਦੇ ਸਮੇਂ ਭਿਆਨਕ ਧੁੱਪ ਪੈ ਰਹੀ ਹੈ। ਅਜਿਹੇ 'ਚ ਵਿਦਿਆਰਥੀਆਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ, ਕਿਉਂਕਿ ਜਿਸ ਸਮੇਂ ਸਕੂਲਾਂ ਦੀ ਛੁੱਟੀ ਹੁੰਦੀ ਹੈ, ਉਸ ਸਮੇਂ ਧੁੱਪ ਜ਼ਿਆਦਾ ਹੁੰਦੀ ਹੈ। ਇਸ ਨਾਲ ਲੂ ਲੱਗਣ ਦਾ ਵੀ ਖ਼ਤਰਾ ਰਹਿੰਦਾ ਹੈ। ਵਧਦੀ ਗਰਮੀ ਨੂੰ ਲੈ ਕੇ ਸਿਰਸਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਹ ਫ਼ੈਸਲਾ ਲਿਆ ਹੈ।
ਗਰਮੀ ਦੇ ਮੌਸਮ ਵਿੱਚ ਬੱਚਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ:
ਹਾਈਡਰੇਸ਼ਨ: ਬੱਚਿਆਂ ਨੂੰ ਬਾਰ-ਬਾਰ ਪਾਣੀ ਪਿਆਓ। ਨਿੰਬੂ ਪਾਣੀ, ਲੱਸੀ, ਜਾਂ ਨਾਰੀਅਲ ਪਾਣੀ ਵਰਗੇ ਪੀਣ ਵਾਲੇ ਪਦਾਰਥ ਦਿਓ। ਬਹੁਤ ਜ਼ਿਆਦਾ ਮਿੱਠੇ ਪੀਣ ਵਾਲੇ ਡਰਿੰਕਸ ਜਾਂ ਸੋਡੇ ਵਰਗੇ ਡ੍ਰਿੰਕਸ ਪੀਣ ਤੋਂ ਗੁਰੇਜ਼ ਕਰੋ।
ਹਲਕੇ ਕੱਪੜੇ: ਬੱਚਿਆਂ ਨੂੰ ਸੂਤੀ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਾਓ, ਜੋ ਪਸੀਨਾ ਸੋਖਣ ਅਤੇ ਸਰੀਰ ਨੂੰ ਠੰਡਾ ਰੱਖਣ। ਸਿਰ ਨੂੰ ਢੱਕਣ ਲਈ ਟੋਪੀ ਜਾਂ ਸਕਾਰਫ਼ ਦੀ ਵਰਤੋਂ ਕਰੋ।
ਧੁੱਪ ਤੋਂ ਬਚਾਅ: ਦੁਪਹਿਰ (ਸਵੇਰੇ 10 ਤੋਂ ਸ਼ਾਮ 4 ਵਜੇ) ਦੀ ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ। ਸਨਸਕ੍ਰੀਨ (SPF 30 ਜਾਂ ਇਸ ਤੋਂ ਵੱਧ) ਦੀ ਵਰਤੋਂ ਕਰੋ ਅਤੇ ਸਨਗਲਾਸ ਪਹਿਨਾਓ।
ਖਾਣ-ਪੀਣ ਦਾ ਧਿਆਨ: ਹਲਕਾ ਅਤੇ ਸਿਹਤਮੰਦ ਭੋਜਨ ਤੇ ਫਲ ਦਿਓ, ਜਿਵੇਂ ਤਰ, ਖੀਰਾ, ਅੰਬ, ਸਲਾਦ, ਅਤੇ ਦਹੀਂ ਦਾ ਸੇਵਨ ਕਰੋ। ਭਾਰੀ ਅਤੇ ਤੇਲ ਵਾਲੇ ਭੋਜਨ ਤੋਂ ਬਚੋ, ਕਿਉਂਕਿ ਇਹ ਪਾਚਨ ਨੂੰ ਮੁਸ਼ਕਲ ਕਰ ਸਕਦੇ ਹਨ।
ਬਾਹਰੀ ਗਤੀਵਿਧੀਆਂ: ਸਵੇਰੇ ਜਾਂ ਸ਼ਾਮ ਨੂੰ ਖੇਡਣ ਦਾ ਸਮਾਂ ਚੁਣੋ ਜਦੋਂ ਗਰਮੀ ਘੱਟ ਹੋਵੇ। ਬੱਚਿਆਂ ਨੂੰ ਜ਼ਿਆਦਾ ਦੇਰ ਤੱਕ ਧੁੱਪ ਵਿੱਚ ਨਾ ਖੇਡਣ ਦਿਓ।






















