ਪੜਚੋਲ ਕਰੋ
ਪ੍ਰੀ ਮਾਨਸੂਨ ਦਾ ਅਸਰ : ਬਿਹਾਰ ਸਮੇਤ 3 ਸੂਬਿਆਂ 'ਚ 57 ਲੋਕਾਂ ਦੀ ਮੌਤ; ਅਸਾਮ 'ਚ 7 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ, ਰੇਲਵੇ ਟ੍ਰੈਕ ਬਣਿਆ ਬਸੇਰਾ
ਬਿਹਾਰ 'ਚ ਸ਼ੁੱਕਰਵਾਰ ਨੂੰ ਤੂਫਾਨ ਅਤੇ ਬਿਜਲੀ ਡਿੱਗਣ ਕਾਰਨ 16 ਜ਼ਿਲਿਆਂ 'ਚ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਘਟਨਾਵਾਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਮਾਨਸੂਨ ਤੋਂ ਪਹਿਲਾਂ ਕੁਝ ਰਾਜਾਂ ਵਿੱਚ ਤੂਫ਼ਾਨ ਅਤੇ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਬਿਹਾਰ, ਅਸਾਮ ਅਤੇ ਕਰਨਾਟਕ ਹੀ ਅਜਿਹੇ ਤਿੰਨ ਰਾਜ ਹਨ ,ਜਿੱਥੇ ਬਿਜਲੀ ਡਿੱਗਣ ਅਤੇ ਹੜ੍ਹਾਂ ਕਾਰਨ 57 ਲੋਕਾਂ ਦੀ ਜਾਨ ਚਲੀ ਗਈ ਹੈ। ਅਸਾਮ ਵਿੱਚ ਸਥਿਤੀ ਸਭ ਤੋਂ ਖਰਾਬ ਹੈ। ਇੱਥੇ ਬ੍ਰਹਮਪੁੱਤਰ ਵਿੱਚ ਆਏ ਹੜ੍ਹਾਂ ਅਤੇ ਇਸ ਦੇ ਨਾਲ ਨਾਲ ਵਗਦੀਆਂ ਨਦੀਆਂ ਨੇ ਅਜਿਹਾ ਕਹਿਰ ਮਚਾਇਆ ਹੈ ਕਿ ਸੈਂਕੜੇ ਪਿੰਡ ਜਲ ਸਮਾਧੀ ਲੈ ਗਏ ਹਨ। ਇਸ ਦੇ ਨਾਲ ਹੀ ਹੜ੍ਹ ਨਾਲ 7 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਫਸਲਾਂ ਵੀ ਤਬਾਹ ਹੋ ਗਈਆਂ ਹਨ।
ਆਸਾਮ ਵਿੱਚ 500 ਤੋਂ ਵੱਧ ਲੋਕ ਰੇਲ ਪਟੜੀਆਂ ’ਤੇ ਰਹਿਣ ਲਈ ਮਜਬੂਰ ਹਨ। ਇੱਥੇ ਹੁਣ ਤੱਕ 15 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬਿਜਲੀ ਡਿੱਗਣ ਕਾਰਨ ਸਭ ਤੋਂ ਵੱਧ 33 ਮੌਤਾਂ ਬਿਹਾਰ ਵਿੱਚ ਹੋਈਆਂ ਹਨ। ਇਸ ਦੇ ਨਾਲ ਹੀ ਕਰਨਾਟਕ ਵਿੱਚ ਵੀ 9 ਮੌਤਾਂ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਦਿੱਲੀ ਤੋਂ ਆਉਣ ਵਾਲੀਆਂ 10 ਫਲਾਈਟਾਂ ਨੂੰ ਖਰਾਬ ਮੌਸਮ ਕਾਰਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨਾ ਪਿਆ।
ਅਸਾਮ : 29 ਜ਼ਿਲ੍ਹਿਆਂ ਦੇ 7.12 ਲੋਕ ਬੇਘਰ
ਆਸਾਮ ਵਿੱਚ 500 ਤੋਂ ਵੱਧ ਲੋਕ ਰੇਲ ਪਟੜੀਆਂ ’ਤੇ ਰਹਿਣ ਲਈ ਮਜਬੂਰ ਹਨ। ਇੱਥੇ ਹੁਣ ਤੱਕ 15 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬਿਜਲੀ ਡਿੱਗਣ ਕਾਰਨ ਸਭ ਤੋਂ ਵੱਧ 33 ਮੌਤਾਂ ਬਿਹਾਰ ਵਿੱਚ ਹੋਈਆਂ ਹਨ। ਇਸ ਦੇ ਨਾਲ ਹੀ ਕਰਨਾਟਕ ਵਿੱਚ ਵੀ 9 ਮੌਤਾਂ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਦਿੱਲੀ ਤੋਂ ਆਉਣ ਵਾਲੀਆਂ 10 ਫਲਾਈਟਾਂ ਨੂੰ ਖਰਾਬ ਮੌਸਮ ਕਾਰਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨਾ ਪਿਆ।
ਅਸਾਮ : 29 ਜ਼ਿਲ੍ਹਿਆਂ ਦੇ 7.12 ਲੋਕ ਬੇਘਰ
ਅਸਾਮ ਰਾਜ ਆਫ਼ਤ ਪ੍ਰਬੰਧਨ ਅਨੁਸਾਰ ਰਾਜ ਦੇ 29 ਜ਼ਿਲ੍ਹਿਆਂ ਵਿੱਚ ਲਗਭਗ 7.12 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ। ਜਮਨਾਮੁਖ ਜ਼ਿਲ੍ਹੇ ਦੇ ਦੋ ਪਿੰਡਾਂ ਦੇ 500 ਤੋਂ ਵੱਧ ਪਰਿਵਾਰਾਂ ਨੇ ਰੇਲਵੇ ਟਰੈਕ 'ਤੇ ਆਪਣਾ ਅਸਥਾਈ ਆਸਰਾ ਬਣਾ ਲਿਆ ਹੈ। ਇਕੱਲੇ ਨਾਗਾਓਂ ਜ਼ਿਲ੍ਹੇ ਵਿੱਚ 3.36 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ, ਜਦੋਂ ਕਿ ਕਛਰ ਜ਼ਿਲ੍ਹੇ ਵਿੱਚ 1.66 ਲੱਖ, ਹੋਜਈ ਵਿੱਚ 1.11 ਲੱਖ ਅਤੇ ਦਾਰੰਗ ਜ਼ਿਲ੍ਹੇ ਵਿੱਚ 52709 ਲੋਕ ਪ੍ਰਭਾਵਿਤ ਹੋਏ ਹਨ।
ਬਿਹਾਰ : 16 ਜ਼ਿਲ੍ਹਿਆਂ ਵਿੱਚ 33 ਮੌਤਾਂ
ਬਿਹਾਰ 'ਚ ਸ਼ੁੱਕਰਵਾਰ ਨੂੰ ਤੂਫਾਨ ਅਤੇ ਬਿਜਲੀ ਡਿੱਗਣ ਕਾਰਨ 16 ਜ਼ਿਲਿਆਂ 'ਚ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਘਟਨਾਵਾਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਰਾਜ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਕੁਝ ਹਿੱਸਿਆਂ ਵਿੱਚ ਗਰਜ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਹੁਣ ਇੱਥੇ ਪ੍ਰੀ-ਮੌਨਸੂਨ ਗਤੀਵਿਧੀਆਂ ਸਰਗਰਮ ਹੋ ਗਈਆਂ ਹਨ।
ਸਭ ਤੋਂ ਵੱਧ 7 ਮੌਤਾਂ ਭਾਗਲਪੁਰ ਵਿੱਚ ਹੋਈਆਂ
ਹਨੇਰੀ ਅਤੇ ਬਿਜਲੀ ਡਿੱਗਣ ਕਾਰਨ ਭਾਗਲਪੁਰ ਵਿੱਚ 7, ਮੁਜ਼ੱਫਰਪੁਰ ਵਿੱਚ 6, ਸਾਰਨ ਵਿੱਚ 3, ਲਖੀਸਰਾਏ ਵਿੱਚ 3, ਮੁੰਗੇਰ ਵਿੱਚ 2, ਸਮਸਤੀਪੁਰ ਵਿੱਚ 2, ਜਹਾਨਾਬਾਦ ਵਿੱਚ ਇੱਕ, ਖਗੜੀਆ ਵਿੱਚ ਇੱਕ, ਨਾਲੰਦਾ ਵਿੱਚ ਇੱਕ, ਪੂਰਨੀਆ ਵਿੱਚ ਇੱਕ, ਬਾਂਕਾ ਵਿੱਚ ਇੱਕ ਬੇਗੂਸਰਾਏ ਵਿੱਚ ਇੱਕ, ਅਰਰੀਆ ਵਿੱਚ ਇੱਕ, ਜਮੁਈ ਵਿੱਚ ਇੱਕ, ਕਟਿਹਾਰ ਵਿੱਚ ਇੱਕ ਅਤੇ ਦਰਭੰਗਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਕਰਨਾਟਕ : 9 ਮੌਤਾਂ, ਸਕੂਲ-ਕਾਲਜ ਬੰਦ
ਕਰਨਾਟਕ 'ਚ ਪ੍ਰੀ-ਮਾਨਸੂਨ ਸ਼ੁਰੂ ਹੋਣ ਨਾਲ ਹਾਲਾਤ ਹੋਰ ਵੀ ਖਰਾਬ ਹਨ। ਪਾਣੀ ਭਰਨ ਕਾਰਨ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਇਹਤਿਆਤ ਵਜੋਂ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। NDRF ਦੀਆਂ ਚਾਰ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤੀਆਂ ਗਈਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement