Panchayat Elections 2021: ਪੰਚਾਇਤ ਚੋਣਾਂ ਲੜਨ 'ਤੇ ਸਖਤ ਸ਼ਰਤ! ਦੋ ਤੋਂ ਵੱਧ ਬੱਚਿਆਂ ਵਾਲੇ ਨਹੀਂ ਬਣ ਸਕਣਗੇ ਪੰਚ-ਸਰਪੰਚ
ਇਸ ਵਾਰ ਚੋਣ ਲੜਨ ਲਈ ‘ਚਰਿੱਤਰ ਪ੍ਰਮਾਣ ਪੱਤਰ’ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਵਾਰ ਪੰਚਾਇਤ ਚੋਣਾਂ 10 ਗੇੜਾਂ ਵਿੱਚ ਮੁਕੰਮਲ ਹੋਣਗੀਆਂ। ਬੀਤੇ ਦਿਨੀਂ ਨਿਤਿਸ਼ ਕੈਬਨਿਟ ਦੀ ਮੀਟਿੰਗ ਵਿੱਚ ਪੰਚਾਇਤ ਚੋਣਾਂ 10 ਗੇੜਾਂ ਵਿੱਚ ਮੁਕੰਮਲ ਕਰਵਾਉਣ ਦੇ ਪ੍ਰਸਤਾਵ ਉੱਤੇ ਮੋਹਰ ਲਾਈ ਗਈ ਸੀ।
ਪਟਨਾ: ਬਿਹਾਰ ਰਾਜ ਚੋਣ ਕਮਿਸ਼ਨ ਅਗਲੇ ਕੁਝ ਦਿਨਾਂ ’ਚ ਪੰਚਾਇਤ ਚੋਣਾਂ 2021 ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਕਮਿਸ਼ਨ ਨੇ ਇਨ੍ਹਾਂ ਚੋਣਾਂ ਲਈ ਨਵੇਂ ਮਾਪਦੰਡ ਤੇ ਨਿਯਮ ਜਾਰੀ ਕੀਤੇ ਹਨ। ਜਿਹੜੇ ਉਮੀਦਵਾਰ ਇਨ੍ਹਾਂ ਉੱਤੇ ਖਰੇ ਨਹੀਂ ਉੱਤਰਨਗੇ, ਉਨ੍ਹਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ। ਪੰਚਾਇਤ ਚੋਣ ਲੜਨ ਲਈ ਬਿਹਾਰ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਨਿਯਮ ਇਸ ਪ੍ਰਕਾਰ ਹਨ:
- ਦੋ ਤੋਂ ਵੱਧ ਬੱਚੇ ਹੋਣ ’ਤੇ ਉਮੀਦਵਾਰ ਪੰਚਾਇਤ ਚੋਣ ਨਹੀਂ ਲੜ ਸਕਣਗੇ।
- ਭ੍ਰਿਸ਼ਟਾਚਾਰ ਦੇ ਦੋਸ਼ੀ ਉਮੀਦਵਾਰਾਂ ਨੂੰ ਚੋਣ ਲੜਨ ਦਾ ਮੌਕਾ ਨਹੀਂ ਮਿਲੇਗਾ।
- ਚੋਣਾਂ ਨਾਲ ਜੁੜੇ ਕਿਸੇ ਕਾਨੂੰਨ ਅਧੀਨ ਜੇ ਉਮੀਦਵਾਰ ਨੂੰ ਪਹਿਲਾਂ ਅਯੋਗ ਐਲਾਨਿਆ ਗਿਆ ਹੈ, ਤਾਂ ਅਜਿਹੇ ਉਮੀਦਵਾਰ ਨੂੰ ਮੌਕਾ ਨਹੀਂ ਮਿਲੇਗਾ।
- ਕਿਸੇ ਮਾਨਸਿਕ ਵਿਗਾੜ ਵਾਲੇ ਵਿਅਕਤੀ ਚੋਣ ਨਹੀਂ ਲੜ ਸਕਣਗੇ।
- 21 ਸਾਲ ਤੋਂ ਘੱਟ ਉਮਰ ਵਾਲੇ ਉਮੀਦਵਾਰ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਹੈ।
- ਕੇਂਦਰ ਸਰਕਾਰ, ਰਾਜ ਸਰਕਾਰ ਜਾਂ ਕਿਸੇ ਸਥਾਨਕ ਅਥਾਰਟੀ ਦੀ ਨੌਕਰੀ ਕਰਨ ਵਾਲੇ ਉਮੀਦਵਾਰ ਚੋਣ ਨਹੀਂ ਲੜ ਸਕਦੇ।
- ਜਿਹੜੇ ਉਮੀਵਾਰ ਨੂੰ ਕਿਸੇ ਮਾੜੇ ਵਿਵਹਾਰ ਕਾਰਣ ਨੌਕਰੀ ’ਚੋਂ ਕੱਢਿਆ ਗਿਆ ਹੈ, ਉਹ ਚੋਣ ਨਹੀਂ ਲੜ ਸਕਣਗੇ।
- ਅਪਰਾਧਕ ਮਾਮਲਿਆਂ ’ਚ 6 ਮਹੀਨਿਆਂ ਤੋਂ ਵੱਧ ਦੀ ਸਜ਼ਾ ਕੱਟ ਚੁੱਕਾ ਵਿਅਕਤੀ ਚੋਣ ਨਹੀਂ ਲੜ ਸਕਦਾ।
- ਜਿਹੜੇ ਉਮੀਦਵਾਰ ਪੰਚਾਇਤ ਤੋਂ ਤਨਖ਼ਾਹ ਜਾਂ ਲਾਭ ਲੈਂਦੇ ਹਨ, ਉਹ ਚੋਣ ਨਹੀਂ ਲੜ ਸਕਦੇ।
ਇਸ ਵਾਰ ਚੋਣ ਲੜਨ ਲਈ ‘ਚਰਿੱਤਰ ਪ੍ਰਮਾਣ ਪੱਤਰ’ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਵਾਰ ਪੰਚਾਇਤ ਚੋਣਾਂ 10 ਗੇੜਾਂ ਵਿੱਚ ਮੁਕੰਮਲ ਹੋਣਗੀਆਂ। ਬੀਤੇ ਦਿਨੀਂ ਨਿਤਿਸ਼ ਕੈਬਨਿਟ ਦੀ ਮੀਟਿੰਗ ਵਿੱਚ ਪੰਚਾਇਤ ਚੋਣਾਂ 10 ਗੇੜਾਂ ਵਿੱਚ ਮੁਕੰਮਲ ਕਰਵਾਉਣ ਦੇ ਪ੍ਰਸਤਾਵ ਉੱਤੇ ਮੋਹਰ ਲਾਈ ਗਈ ਸੀ। ਅਗਲੀਆਂ ਬਿਹਾਰ ਪੰਚਾਇਤ ਚੋਣਾਂ ਲਈ ਰਾਜ ਸਰਕਾਰ 90,000 EVMs ਖ਼ਰੀਦੇਗੀ।
ਇਹ ਵੀ ਪੜ੍ਹੋ: HSRP in Punjab: ਪੰਜਾਬ ’ਚ ਵਾਹਨਾਂ ’ਤੇ ਨਵੀਆਂ ਨੰਬਰ ਪਲੇਟਾਂ ਲਵਾਉਣ ਲਈ ਮਿਲਿਆ ਹੋਰ ਸਮਾਂ, ਇਸ ਤੋਂ ਬਾਅਦ ਹੋਏਗੀ ਸਖਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin