ਪਤਨੀ ਨਾਲ ਸੈਰ ਕਰ ਰਹੇ ਸੀ ਭਾਜਪਾ ਵਿਧਾਇਕ, ਬਾਈਕ ਸਵਾਰ ਨੇ ਚਲਾ ਦਿੱਤੀਆਂ ਗੋਲੀਆਂ, ਜਾਣੋ ਪੂਰਾ ਮਾਮਲਾ
Lakhimpur Khiri News: ਲਖੀਮਪੁਰ ਖੇੜੀ 'ਚ ਭਾਜਪਾ ਵਿਧਾਇਕ ਸੌਰਭ ਸਿੰਘ 'ਸੋਨੂੰ' 'ਤੇ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਉਹ ਬੜੀ ਮੁਸ਼ਕਿਲ ਨਾਲ ਬਚੇ। ਇਹ ਘਟਨਾ ਉਦੋਂ ਵਾਪਰੀ, ਜਦੋਂ ਬੁੱਧਵਾਰ ਰਾਤ ਨੂੰ ਵਿਧਾਇਕ ਆਪਣੀ ਪਤਨੀ ਨਾਲ ਸੈਰ ਕਰਨ ਲਈ ਨਿਕਲੇ ਸਨ।
Lakhimpur Khiri News: ਲਖੀਮਪੁਰ ਖੇੜੀ 'ਚ ਭਾਜਪਾ ਵਿਧਾਇਕ ਸੌਰਭ ਸਿੰਘ 'ਸੋਨੂੰ' 'ਤੇ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਉਹ ਬੜੀ ਮੁਸ਼ਕਿਲ ਨਾਲ ਬਚੇ। ਇਹ ਘਟਨਾ ਉਦੋਂ ਵਾਪਰੀ, ਜਦੋਂ ਬੁੱਧਵਾਰ ਰਾਤ ਨੂੰ ਵਿਧਾਇਕ ਆਪਣੀ ਪਤਨੀ ਨਾਲ ਸੈਰ ਕਰਨ ਲਈ ਨਿਕਲੇ ਸਨ। ਘਟਨਾ ਤੋਂ ਬਾਅਦ ਦੋਸ਼ੀ ਫਾਇਰਿੰਗ ਕਰਦਿਆਂ ਹੋਇਆਂ ਫਰਾਰ ਹੋ ਗਏ।
ਇਹ ਘਟਨਾ ਵਿਧਾਇਕ ਦੇ ਘਰ ਤੋਂ 100 ਮੀਟਰ ਦੀ ਦੂਰੀ 'ਤੇ ਵਾਪਰੀ। ਸੌਰਭ ਸਿੰਘ ਕਾਸਟਾ ਤੋਂ ਵਿਧਾਇਕ ਹਨ। ਪਤਨੀ ਖੁਸ਼ਬੂ ਸਿੰਘ ਮਿਤੌਲੀ ਤੋਂ ਬਲਾਕ ਪ੍ਰਧਾਨ ਹਨ। ਵਿਧਾਇਕ ਦਾ ਘਰ ਸਦਰ ਕੋਤਵਾਲੀ ਦੀ ਸ਼ਿਵ ਕਲੌਨੀ ਵਿੱਚ ਹੈ। ਉਹ ਆਪਣੇ ਪਿਤਾ, ਸਾਬਕਾ ਰਾਜ ਸਭਾ ਮੈਂਬਰ ਜੁਗਲ ਕਿਸ਼ੋਰ ਦੇ ਨਾਲ ਰਹਿੰਦੇ ਹਨ।
ਨਿਊਜ਼ ਚੈਨਲ ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਸੌਰਭ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ 10 ਵਜੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੀ ਪਤਨੀ ਨਾਲ ਸੈਰ ਲਈ ਨਿਕਲੇ ਸਨ। ਉਸ ਵੇਲੇ ਉਨ੍ਹਾਂ ਨੇ ਦੇਖਿਆ ਕਿ ਘਰ ਤੋਂ 100 ਮੀਟਰ ਦੀ ਦੂਰੀ 'ਤੇ ਦੋ ਨੌਜਵਾਨ ਸ਼ਰਾਬ ਪੀ ਰਹੇ ਸਨ। ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ। ਇਸ ਕਰਕੇ ਦੋਵੇਂ ਗੁੱਸੇ 'ਚ ਆ ਗਏ। ਉਨ੍ਹਾਂ ਨੇ ਗਾਲ੍ਹਾਂ ਕੱਢੀਆਂ ਅਤੇ ਮੇਰੇ ਨਾਲ ਲੜਨ ਲੱਗ ਪਏ।
ਪਿਸਤੌਲ ਕੱਢ ਕੇ ਫਾਇਰ ਕੀਤਾ
ਵਿਧਾਇਕ ਨੇ ਦੱਸਿਆ ਕਿ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਆਪਣੀ ਕਮਰ ਵਿੱਚੋਂ ਪਿਸਤੌਲ ਕੱਢੀ। ਅਚਾਨਕ ਮੇਰੇ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਘਰ 'ਚ ਤਾਇਨਾਤ ਗਾਰਡ ਵੀ ਉੱਥੇ ਪਹੁੰਚ ਗਿਆ। ਉਸ ਨੂੰ ਦੇਖ ਕੇ ਨੌਜਵਾਨ ਫਾਇਰਿੰਗ ਕਰਦਿਆਂ ਹੋਇਆਂ ਭੱਜ ਗਏ। ਇਸ ਤੋਂ ਬਾਅਦ ਮੈਂ ਪੁਲਿਸ ਨੂੰ ਸੂਚਨਾ ਦਿੱਤੀ।
ਵਿਧਾਇਕ 'ਤੇ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਆਸਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਫਰੋਲੇ। ਸਦਰ ਕੋਤਵਾਲ ਅੰਬਰ ਸਿੰਘ ਨੇ ਦੱਸਿਆ- ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਵਿਧਾਇਕ 'ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਕੌਣ ਸਨ? ਕੀ ਕੋਈ ਸਾਜ਼ਿਸ਼ ਸੀ ਜਾਂ ਅਚਾਨਕ ਵਾਪਰੀ ਘਟਨਾ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।