ਮੋਦੀ ਤੇ ਯੋਗੀ ਨੇ ਬੱਚੇ ਨਾ ਪੈਦਾ ਕਰਕੇ ਬੇਰੁਜ਼ਗਾਰੀ ਰੋਕੀ ਪਰ ਜੋ ...., ਭਾਜਪਾ ਨੇਤਾ ਦੇ ਵਾਇਰਲ ਬਿਆਨ ਦੀ ਸੱਚਾਈ ?
Lok Sabha Election 2024: ਭੋਜਪੁਰੀ ਫਿਲਮ ਅਭਿਨੇਤਾ ਦਿਨੇਸ਼ ਲਾਲ ਯਾਦਵ ਨਿਰੂਹੁਆ ਆਜ਼ਮਗੜ੍ਹ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ, ਉਹ ਸਪਾ ਨੇਤਾ ਅਤੇ ਅਖਿਲੇਸ਼ ਯਾਦਵ ਦੇ ਚਚੇਰੇ ਭਰਾ ਧਰਮਿੰਦਰ ਯਾਦਵ ਦੇ ਖਿਲਾਫ ਚੋਣ ਲੜ ਰਹੇ ਹਨ।
ਲੋਕ ਸਭਾ ਚੋਣਾਂ ਲਈ ਸਿਆਸੀ ਲੜਾਈ ਜਾਰੀ ਹੈ। ਵਿਰੋਧੀ ਪਾਰਟੀਆਂ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਕੇਂਦਰ ਅਤੇ ਮੋਦੀ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੀਆਂ ਹਨ ਜਿਸ ਨੂੰ ਲੈ ਕੇ ਭਾਜਪਾ ਦੇ ਸੰਸਦ ਮੈਂਬਰ ਅਤੇ ਆਜ਼ਮਗੜ੍ਹ ਲੋਕ ਸਭਾ ਸੀਟ ਦੇ ਉਮੀਦਵਾਰ ਦਿਨੇਸ਼ ਲਾਲ ਯਾਦਵ ਦਾ ਬਿਆਨ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਨ੍ਹਾਂ ਨੇ ਕਥਿਤ ਤੌਰ ’ਤੇ ਕਿਹਾ ਹੈ ਕਿ ਜਿਹੜੇ ਲੋਕ ਬੱਚੇ ਪੈਦਾ ਕਰ ਰਹੇ ਹਨ, ਉਨ੍ਹਾਂ ਵੱਲੋਂ ਬੇਰੁਜ਼ਗਾਰੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਬੇਰੋਜ਼ਗਾਰੀ ਨੂੰ ਲੈ ਕੇ ਭੋਜਪੁਰੀ ਅਭਿਨੇਤਾ ਅਤੇ ਬੀਜੇਪੀ ਸਾਂਸਦ ਦਿਨੇਸ਼ ਲਾਲ ਯਾਦਵ ਦਾ ਬਿਆਨ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ ਹੈ, "ਮੈਨੂੰ ਦੱਸੋ ਕੀ ਮੋਦੀ ਜੀ ਜਾਂ ਯੋਗੀ ਜੀ ਦਾ ਇੱਕ ਵੀ ਬੱਚਾ ਹੈ... ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਰੋਕਿਆ ਹੈ ਤਾਂ ਕੌਣ ਵਧਾ ਰਿਹਾ ਹੈ? ਬੇਰੋਜ਼ਗਾਰੀ ਉਹ ਵਧਾ ਰਹੇ ਨੇ ਜੋ ਬੱਚੇ ਪੈਦਾ ਕਰ ਰਹੇ ਹਨ
फेक वीडियो प्रमोट करने का ट्रेंड हो गया है @INCIndia वालों का, कोई भी देखकर समझ जाएगा कि ओंठ कुछ और बोल रहा है। AI से साउंड क्लोन करके क्या साबित करना चाहते हैं @srinivasiyc . @ECISVEEP कृपया संज्ञान लें। https://t.co/VdnjaQ1UXN
— Nirahua Hindustani (modi ka parivar) (@nirahua1) April 15, 2024
ਹਾਲਾਂਕਿ ਭਾਜਪਾ ਨੇਤਾ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਫਰਜ਼ੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ 'ਤੇ ਲਿਖਿਆ ਹੈ ਜਾਅਲੀ ਵੀਡੀਓ ਨੂੰ ਪ੍ਰਮੋਟ ਕਰਨਾ ਟ੍ਰੈਂਡ ਹੋ ਗਿਆ ਹੈ। ਕਾਂਗਰਸ ਵਾਲਿਓ ਕੋਈ ਵੀ ਦੇਖਕੇ ਸਮਝ ਜਾਵੇਗਾ ਕਿ ਇਹ ਜਾਅਲੀ ਹੈ।
ਕਾਂਗਰਸ ਨੇ ਲਈ ਚੁਟਕੀ !
ਕਾਂਗਰਸ ਨੇਤਾ ਐੱਸ ਸ਼੍ਰੀਨਿਵਾਸ ਨੇ ਭਾਜਪਾ ਸੰਸਦ ਦਿਨੇਸ਼ ਲਾਲ ਯਾਦਵ ਦੇ ਇਸ ਬਿਆਨ 'ਤੇ ਚੁਟਕੀ ਲਈ ਹੈ, ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿਹਾ, 'ਮੋਦੀ ਜੀ-ਯੋਗੀ ਜੀ ਨੇ ਇੱਕ ਵੀ ਬੱਚੇ ਨੂੰ ਜਨਮ ਨਹੀਂ ਦਿੱਤਾ ਤਾਂ ਕਿ ਦੇਸ਼ 'ਚ ਬੇਰੁਜ਼ਗਾਰੀ ਨਾ ਵਧੇ।' ਉਨ੍ਹਾਂ ਕਿਹਾ ਕਿ ਕੀ ਅਸਲ ਵਿੱਚ ਮੋਦੀ-ਯੋਗੀ ਨੇ ਇਸ ਕਰਕੇ ਬੱਚੇ ਪੈਦਾ ਨਹੀਂ ਕੀਤੇ ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :