ਬੀਜੇਪੀ MP ਦਾ ਕਿਸਾਨ ਲੀਡਰਾਂ 'ਤੇ ਤਨਜ, ਕਿਹਾ 'ਗਲਤ ਹੱਥਾਂ 'ਚ ਗਿਆ ਅੰਦੋਲਨ'
ਕਟਾਰੀਆ ਨੇ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਹੁਣ ਇਹ ਅਂਦੋਲਨ ਗਲਤ ਹੱਥਾਂ 'ਚ ਚਲਾ ਗਿਆ ਹੈ।
ਸੋਨੀਪਤ: ਅੱਜ ਸੋਨੀਪਤ 'ਚ ਬੀਜੇਪੀ ਦਫ਼ਤਰ 'ਚ ਅੰਬਾਲਾ ਤੋਂ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਨੇ ਬੀਜੇਪੀ ਕਾਰਕੰਨਾ ਨਾਲ ਸੰਗਠਨ ਦੀ ਮਜਬੂਤੀ ਲਈ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਵਰਕਰਾਂ ਨੂੰ ਗੁਰ ਦੱਸੇ ਕਿ ਕਿਵੇਂ ਪਾਰਟੀ ਨੂੰ ਮਜਬੂਤ ਕਰਨਾ ਹੈ। ਇਸ ਦੌਰਾਨ ਉਨ੍ਹਾਂ ਕਿਸਾਨ ਅੰਦੋਲਨ 'ਤੇ ਬੋਲਦਿਆਂ ਕਿਹਾ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਲੈਕੇ ਗੰਭੀਰ ਹੈ ਤੇ ਕਿਸਾਨਾਂ ਨਾਲ ਗੱਲਬਾਤ ਲਈ ਦਰਵਾਜ਼ੇ ਖੋਲ ਰੱਖੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਦੇ ਮਸਲੇ ਨੂੰ ਛੇਤੀ ਤੋਂ ਛੇਤੀ ਸੁਲਝਾ ਲਿਆ ਜਾਵੇ। ਉਨ੍ਹਾਂ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਹੁਣ ਇਹ ਅਂਦੋਲਨ ਗਲਤ ਹੱਥਾਂ 'ਚ ਚਲਾ ਗਿਆ ਹੈ। ਕਿਉਂਕਿ ਇਸ ਕਿਸਾਨ ਅਂਦੋਲਨ ਨਾਲ ਜੁੜੇ ਸਾਰੇ ਲੀਡਰ ਕਿਸੇ ਨਾ ਕਿਸੇ ਦਲ ਨਾਲ ਜੁੜੇ ਹਨ ਤੇ ਉਹ ਕਿਸਾਨ ਅੰਦੋਲਨ ਦਾ ਹੱਲ ਨਹੀਂ ਚਾਹੁੰਦੇ।
ਉਨ੍ਹਾਂ ਕਿਹਾ ਸਰਕਾਰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾ ਰਹੀ ਹੈ ਪਰ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਤੇ ਉੱਥੇ ਕੋਈ ਗੱਲ ਨਹੀਂ ਹੋਵੇਗੀ, ਪਰ ਜੋ ਵੀ ਹੋਰ ਸਮੱਸਿਆਵਾਂ ਹਨ ਉਹ ਸੁਲਝਾ ਲਈਆਂ ਜਾਣਗੀਆਂ। ਹਰਿਆਣਾ 'ਚ ਮੁੱਖ ਮੰਤਰੀ ਬਦਲਣ ਦੀ ਸੰਭਾਵਨਾ ਤੇ ਵਿਰ੍ਹਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਨਹੀਂ ਬਦਲਿਆ ਜਾਵੇਗਾ ਕਿਉਂਕਿ ਉਨ੍ਹਾਂ ਦੇ ਕਾਰਜਕਾਲ 'ਚ ਹਰਿਆਣਾ ਦਿਨ-ਰਾਤ ਅੱਗੇ ਵਧ ਰਿਹਾ ਹੈ।
ਇਸ ਤੋਂ ਇਲਾਵਾ ਬੈਠਕ ਦੌਰਾਨ ਕਟਾਰੀਆ ਨੇ ਕਾਰਕੁੰਨਾ ਨੂੰ ਦੱਸਿਆ ਗਿਆ ਹੈ ਕਿ ਕਿਵੇਂ ਅਸੀਂ ਆਪਣੀ ਬੂਥ ਵਿਵਸਥਾ ਨੂੰ ਮਜਬੂਤ ਕਰ ਸਕਦੇ ਹਾਂ ਤੇ ਸਾਡੀ ਪਾਰਟੀ ਦੇ ਜੋ 6 ਮੋਰਚੇ ਹਨਹ ਉਹ ਕਿਵੇਂ ਜਨਤਾ ਦੇ ਵਿਚ ਜਾਣਗੇ ਤੇ ਕਿਵੇਂ ਜਨਤਾ ਦੀ ਸੇਵਾ ਕਰਨਗੇ। ਇਸ ਨੂੰ ਲੈਕੇ ਕਾਰਕੁੰਨਾਂ ਨਾਲ ਚਰਚਾ ਕੀਤੀ ਗਈ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਕਿੰਗ Shah Rukh Khan ਕਰਨ ਜਾ ਰਹੇ Digital ਡੈਬਿਊ, Disney+Hotstar ਦੀ ਵੈੱਬ ਸੀਰੀਜ਼ ’ਚ ਵਿਖਾਈ ਦੇਣਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin