ਪੜਚੋਲ ਕਰੋ
Advertisement
ਬੀਜੇਪੀ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਦਾ ਵੱਡਾ ਦਾਅਵਾ, ਹਾਲੇ ਮੰਦੀ ਨਾਲ ਜੂਝ ਰਿਹਾ ਦੇਸ਼, ਵਿਕਾਸ ਦਰ ਜ਼ੀਰੋ ਤੋਂ ਵੀ ਹੇਠਾਂ
ਭਾਜਪਾ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਸਰਕਾਰ ਵੱਲੋਂ ਦਸੰਬਰ ’ਚ ਖ਼ਤਮ ਹੋਈ ਇਸ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਦੇ GDP (ਕੁੱਲ ਘਰੇਲੂ ਉਤਪਾਦਨ) ਦੇ ਅੰਕੜਿਆਂ ਉੱਤੇ ਸੁਆਲ ਖੜ੍ਹੇ ਕੀਤੇ ਹਨ। ਸਵਾਮੀ ਨੇ ਦਾਅਵਾ ਕੀਤਾ ਹੈ ਕਿ ਕੁਝ ਸੂਚਕ ਅੰਕਾਂ ਦਾ ਸਹਾਰਾ ਲਿਆ ਜਾਵੇ, ਤਾਂ ਜੀਡੀਪੀ ਇਸ ਵੇਲੇ ਮਾਈਨਸ 10 ਤੋਂ 15 ਫ਼ੀਸਦੀ (-10% ਤੋਂ -15%) ਹੋ ਸਕਦੀ ਹੈ।
ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਸਰਕਾਰ ਵੱਲੋਂ ਦਸੰਬਰ ’ਚ ਖ਼ਤਮ ਹੋਈ ਇਸ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਦੇ GDP (ਕੁੱਲ ਘਰੇਲੂ ਉਤਪਾਦਨ) ਦੇ ਅੰਕੜਿਆਂ ਉੱਤੇ ਸੁਆਲ ਖੜ੍ਹੇ ਕੀਤੇ ਹਨ। ਸਵਾਮੀ ਨੇ ਦਾਅਵਾ ਕੀਤਾ ਹੈ ਕਿ ਕੁਝ ਸੂਚਕ ਅੰਕਾਂ ਦਾ ਸਹਾਰਾ ਲਿਆ ਜਾਵੇ, ਤਾਂ ਜੀਡੀਪੀ ਇਸ ਵੇਲੇ ਮਾਈਨਸ 10 ਤੋਂ 15 ਫ਼ੀਸਦੀ (-10% ਤੋਂ -15%) ਹੋ ਸਕਦੀ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਅੰਕੜਿਆਂ ਵਿੱਚ ਇਸ ਨੂੰ ਪੌਜ਼ੇਟਿਵ (+0.4) ਦੱਸਿਆ ਗਿਆ ਹੈ। ਇੱਥੇ +0.4% ਦਾ ਮਤਲਬ ਇਹੋ ਹੈ ਕਿ ਦੇਸ਼ ਆਰਥਿਕ ਮੰਦਹਾਲੀ ’ਚੋਂ ਬਾਹਰ ਆ ਗਿਆ ਹੈ।
" Laspeyres ਕੀਮਤ ਸੂਚਕ ਅੰਕ ਦੇ ਅੰਕੜੇ ਵੇਖੀੲ, ਤਾਂ ਦਸੰਬਰ ਦੀ ਤਿਮਾਹੀ ਦੀ ਜੀਡੀਪੀ ਗ੍ਰੋਥ -10 ਫ਼ੀਸਦੀ ਤੇ Paasche ਸੂਚਕ ਅੰਕ ਅਨੁਸਾਰ ਇਹ -15 ਫ਼ੀਸਦੀ ਹੋ ਸਕਦੀ ਹੈ। ਇਨ੍ਹਾਂ ਅੰਕੜਿਆਂ ਵਿੱਚ MSME ਤੇ ਗ਼ੈਰ ਸੰਗਠਤ ਖੇਤਰ ਦੇ ਅੰਕੜਿਆਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ’ਚ ਨੈਗੇਟਿਵ ਗ੍ਰੋਥ ਹੋਈ ਹੈ। "
-ਸੁਬਰਾਮਨੀਅਮ ਸਵਾਮੀ
ਸੁਬਰਾਮਨੀਅਮ ਸਵਾਮੀ ਨੇ ਟਵੀਟ ਕਰ ਕੇ ਕਿਹਾ ਹੈ ਕਿ MSME ਅਤੇ ਗ਼ੈਰਸੰਗਠਤ ਖੇਤਰ ’ਚ ਹੋਈ ਨੈਗੇਟਿਵ ਗ੍ਰੋਥ ਦੇ ਅਨੁਮਾਨ ਨੂੰ ਜੇ GDP ’ਚ ਜੋੜਿਆ ਜਾਵੇ, ਤਾਂ Laspeyres ਸੂਚਕ–ਅੰਕ ਮੁਤਾਬਕ GDP ਗ੍ਰੋਥ -10 ਫ਼ੀਸਦੀ ਹੋਵੇਗੀ, ਨਾ ਕਿ +0.4 ਫ਼ੀ ਸਦੀ। ਇਸੇ ਤਰ੍ਹਾਂ Paasche ਸੂਚਕ ਅੰਕ ਵਰਤੀਏ, ਤਾਂ ਇਹ -15% ਹੋਵੇਗੀ।
ਦਰਅਸਲ, Laspeyres ਸੂਚਕ ਅੰਕ ਤੋਂ ਅਰਥਵਿਵਸਥਾ ’ਚ ਕੀਮਤ ਦੇ ਪੱਧਰ, ਰਹਿਣੀ-ਬਹਿਣੀ ਦੀ ਲਾਗਤ ਤੇ ਮਹਿੰਗਾਈ ਦਾ ਅਨੁਮਾਨ ਲਾਇਆ ਜਾਂਦਾ ਹੈ। ਇਸੇ ਤਰ੍ਹਾਂ Paasche ਸੂਚਕ ਅੰਕ ਨਾਲ ਵਸਤਾਂ ਤੇ ਸੇਵਾਵਾਂ ਦੀਆਂ ਕੀਮਤਾਂ ਤੇ ਮਾਤਰਾ ਵਿੱਚ ਹੋਈ ਤਬਦੀਲੀ ਮੁਤਾਬਕ ਕੀਮਤਾਂ ’ਚ ਤਬਦੀਲੀ ਨੂੰ ਨਾਪਿਆ ਜਾਂਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement