ਭਾਜਪਾ ਦੀ ਰੈਲੀ ‘ਚ ਹੋਏ ‘ਇਕੱਠ’ ਦਾ ਸੋਸ਼ਲ ਮੀਡੀਆ ‘ਤੇ ਉੱਡਿਆ ਮਜ਼ਾਕ
‘ਪਾਵਰੀ’ ਇਸ ਸਮੇਂ ਸੋਸ਼ਲ ਮੀਡੀਆ ‘ਤੇ ਕਾਫ਼ੀ ਪ੍ਰਚਲਿਤ ਹੋ ਰਿਹਾ ਹੈ। ਸੋਸ਼ਲ ਮੀਡੀਆ ਹਸਤੀਆਂ ਤੋਂ ਇਲਾਵਾ ਫ਼ਿਲਮੀ ਸਿਤਾਰੇ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਵੀ ਪਾਵਰੀ ਹੋ ਰਹੀ ਵਾਕ ਦੀ ਵਰਤੋਂ ਕਰਕੇ ਲੋਕਾਂ ਤੱਕ ਪਹੁੰਚ ਕੀਤੀ ਹੈ।
ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਵਿਧਾਨ ਸਭਾ ਚੋਣਾਂ ਸਬੰਧੀ ਵੀਡੀਓ ਰਾਹੀਂ ਭਾਰਤੀ ਜਨਤਾ ਪਾਰਟੀ ‘ਤੇ ਤਿੱਖਾ ਵਾਰ ਕੀਤਾ ਹੈ। ਟੀਐਮਸੀ ਨੇ ਟਵੀਟ ਕਰਦਿਆਂ ਕਿਹਾ ਹੈ, “ਇਹ @BJP4Bengal ਹੈ। ਇਹ ਉਨ੍ਹਾਂ ਦੀ ਜਨਸਭਾ ਹੈ ਤੇ ਇੱਥੇ ਉਨ੍ਹਾਂ ਦੀ ਪਾਵਰੀ ਹੋ ਰਹੀ ਹੈ।”
ਦਰਅਸਲ, ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐਮਸੀ ਨੇ ਟਵੀਟ ਵਿੱਚ ਇਹ ਦਾਅਵਾ ਕੀਤਾ ਹੈ ਕਿ ਭਾਜਪਾ ਦੀ ਜਨ ਸਭਾ ਵਿੱਚ ਸਿਰਫ ਇੱਕ ਵਿਅਕਤੀ ਪੁੱਜਾ ਹੈ ਜਦਕਿ ਬਾਕੀ ਕੁਰਸੀਆਂ ਖਾਲੀ ਪਈਆਂ ਹਨ।
‘ਪਾਵਰੀ’ ਇਸ ਸਮੇਂ ਸੋਸ਼ਲ ਮੀਡੀਆ ‘ਤੇ ਕਾਫ਼ੀ ਪ੍ਰਚਲਿਤ ਹੋ ਰਿਹਾ ਹੈ। ਸੋਸ਼ਲ ਮੀਡੀਆ ਹਸਤੀਆਂ ਤੋਂ ਇਲਾਵਾ ਫ਼ਿਲਮੀ ਸਿਤਾਰੇ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਵੀ ਪਾਵਰੀ ਹੋ ਰਹੀ ਵਾਕ ਦੀ ਵਰਤੋਂ ਕਰਕੇ ਲੋਕਾਂ ਤੱਕ ਪਹੁੰਚ ਕੀਤੀ ਹੈ।
ਉੱਧਰ, ਟੀਐਮਸੀ ਵੱਲੋਂ ਟਵੀਟ ਕੀਤੀ ਵੀਡੀਓ ਬੰਗਾਲ ਵਿੱਚ ਕਿਸ ਜਗ੍ਹਾ ਦੀ ਹੈ, ਇਸ ਦਾ ਪਤਾ ਹਾਲੇ ਨਹੀਂ ਲੱਗਾ ਹੈ। ਪੱਛਮੀ ਬੰਗਾਲ ਵਿੱਚ ਰਿਵਾਇਤੀ ਵਿਰੋਧੀ ਤ੍ਰਿਣਮੂਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵਿੱਚ ਚੋਣਾਂ ਦੇ ਦਿਨਾਂ ਦੌਰਾਨ ਸਿਆਸੀ ਤਣਾਅ ਤੇ ਟਕਰਾਅ ਹੋਰ ਵੀ ਤੇਜ਼ ਹੋ ਗਿਆ ਹੈ। ਮਮਤਾ ਬੈਨਰਜੀ ਨੂੰ ਉਸ ਦੇ ਗੜ੍ਹ ਵਿੱਚ ਟੱਕਰ ਦੇਣ ਲਈ ਭਾਜਪਾ ਕਿਸ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।