ਭਾਜਪਾ ਨੂੰ ਮਿਲਿਆ 2600 ਕਰੋੜ ਤੋਂ ਵੱਧ ਦਾ ਚੰਦਾ, ਕਾਂਗਰਸ ਨੂੰ ਮਿਲਿਆ 281 ਕਰੋੜ, ਜਾਣੋ ਦੂਜੀਆਂ ਪਾਰਟੀਆਂ ਦਾ ਹਾਲ
ਆਮ ਆਦਮੀ ਪਾਰਟੀ (ਆਪ), ਜੋ ਕਿ ਇੱਕ ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀ ਹੈ, ਨੂੰ ਵੀ ਵਿੱਤੀ ਸਾਲ ਦੌਰਾਨ 11.06 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ। ਇੱਕ ਹੋਰ ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀ, ਮਾਰਕਸਵਾਦੀ ਕਮਿਊਨਿਸਟ ਪਾਰਟੀ ਨੂੰ 7.64 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ।
ਦੇਸ਼ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) ਨੂੰ 2023-24 ਦੌਰਾਨ 2,604.74 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ, ਜਦੋਂ ਕਿ ਵਿਰੋਧੀ ਕਾਂਗਰਸ ਨੂੰ 281.38 ਕਰੋੜ ਰੁਪਏ ਮਿਲੇ। ਇਹ ਜਾਣਕਾਰੀ ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀਆਂ ਗਈਆਂ ਦੋਵਾਂ ਪਾਰਟੀਆਂ ਦੇ ਚੰਦੇ ਦੀਆਂ ਰਿਪੋਰਟਾਂ ਵਿੱਚ ਦਿੱਤੀ ਗਈ ਹੈ।
ਰਿਪੋਰਟ ਵਿੱਚ ਸੂਚੀਬੱਧ ਦਾਨ 31 ਮਾਰਚ 2024 ਤੱਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਾਪਤ ਹੋਏ ਸਨ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 740 ਕਰੋੜ ਰੁਪਏ ਤੋਂ ਵੱਧ ਦਾ ਦਾਨ ਪ੍ਰਾਪਤ ਕਰਨ ਦਾ ਐਲਾਨ ਕੀਤਾ ਸੀ, ਜਦਕਿ ਕਾਂਗਰਸ ਨੇ 2018-19 ਵਿੱਚ 146 ਕਰੋੜ ਰੁਪਏ ਤੋਂ ਵੱਧ ਚੰਦਾ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਸੀ। ਇਸ ਅਨੁਸਾਰ 2023-24 ਦੌਰਾਨ ਭਾਜਪਾ ਨੂੰ ਪ੍ਰੂਡੈਂਟ ਇਲੈਕਟੋਰਲ ਟਰੱਸਟ ਤੋਂ 723 ਕਰੋੜ ਰੁਪਏ, ਟ੍ਰਾਇੰਫ ਇਲੈਕਟੋਰਲ ਟਰੱਸਟ ਤੋਂ 127 ਕਰੋੜ ਰੁਪਏ ਤੇ ਇੰਜ਼ੀਗਾਰਟਿਗ ਇਲੈਕਟੋਰਲ ਟਰੱਸਟ ਤੋਂ 17 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ।
ਕਾਂਗਰਸ ਨੂੰ ਚੰਦਾ ਮਿਲਿਆ
ਰਿਪੋਰਟ ਦੇ ਅਨੁਸਾਰ, ਕਾਂਗਰਸ ਨੂੰ ਪ੍ਰੂਡੈਂਟ ਇਲੈਕਟੋਰਲ ਟਰੱਸਟ ਤੋਂ 150 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ, ਜੋ ਪਾਰਟੀ ਨੂੰ ਦਾਨ ਦੇਣ ਵਾਲਾ ਇੱਕੋ ਇੱਕ ਟਰੱਸਟ ਸੀ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੂੰ 1.38 ਲੱਖ ਰੁਪਏ ਦਾ ਅਜਿਹਾ ਚੰਦਾ ਮਿਲਿਆ, ਜਿਸ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਕੇਸੀ ਵੇਣੂਗੋਪਾਲ ਅਤੇ ਦਿਗਵਿਜੇ ਸਿੰਘ ਸਮੇਤ ਹੋਰ ਪ੍ਰਮੁੱਖ ਨੇਤਾਵਾਂ ਤੋਂ ਮਿਲੇ ਚੰਦੇ ਵੀ ਸ਼ਾਮਲ ਹਨ।
ਆਮ ਆਦਮੀ ਪਾਰਟੀ (AAP), ਜੋ ਕਿ ਇੱਕ ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀ ਹੈ, ਨੂੰ ਵੀ ਵਿੱਤੀ ਸਾਲ ਦੌਰਾਨ 11.06 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ। ਇੱਕ ਹੋਰ ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀ, ਮਾਰਕਸਵਾਦੀ ਕਮਿਊਨਿਸਟ ਪਾਰਟੀ ਨੂੰ 7.64 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ।
ਭਾਜਪਾ ਨੂੰ ਸਭ ਤੋਂ ਵੱਧ ਚੰਦਾ ਮਿਲਿਆ
ਰਿਪੋਰਟ ਮੁਤਾਬਕ ਉੱਤਰ-ਪੂਰਬ ਦੀ ਇੱਕੋ ਇੱਕ ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀ ਨੈਸ਼ਨਲ ਪੀਪਲਜ਼ ਪਾਰਟੀ (NPP) ਨੂੰ 14.85 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ। ਵੇਦਾਂਤਾ, ਭਾਰਤੀ ਏਅਰਟੈੱਲ, ਮੁਥੂਟ, ਜਿੰਦਲ ਗਰੁੱਪ ਅਤੇ ਟੀਵੀਐਸ ਮੋਟਰਜ਼ ਵਰਗੇ ਵੱਡੇ ਕਾਰਪੋਰੇਟ ਸਮੂਹਾਂ ਦੁਆਰਾ ਖਰੀਦੇ ਗਏ ਚੋਣ ਬਾਂਡਾਂ ਦਾ ਵੀ ਭਾਜਪਾ ਇੱਕ ਵੱਡਾ ਲਾਭਪਾਤਰੀ ਸੀ। ਪਾਰਟੀ ਨੂੰ ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਤੋਂ ਵੱਖ-ਵੱਖ ਦਾਨ ਰਾਹੀਂ 3 ਕਰੋੜ ਰੁਪਏ ਵੀ ਮਿਲੇ ਹਨ।